ਸੈਂਸਰ ਬੋਰਡ ਨੇ 'ਪਦਮਾਵਤੀ' ਫ਼ਿਲਮ ਦਾ ਨਾਂ ਬਦਲ ਕੇ 'ਪਦਮਾਵਤ' ਕਰਨ ਦਾ ਸੁਝਾਅ ਦਿਤਾ
Published : Dec 30, 2017, 11:23 pm IST
Updated : Dec 30, 2017, 5:53 pm IST
SHARE ARTICLE

ਮੁੰਬਈ, 30 ਦਸੰਬਰ: ਸੈਂਸਰ ਬੋਰਡ ਨੇ ਫ਼ੈਸਲਾ ਕੀਤਾ ਹੈ ਕਿ ਵਿਵਾਦਾਂ ਵਿਚ ਘਿਰੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤੀ' ਨੂੰ ਯੂ/ਏ ਸਰਟੀਫ਼ਿਕੇਟ ਦਿਤਾ ਜਾਵੇਗਾ। ਇਸ ਦੇ ਨਾਲ ਬੋਰਡ ਨੇ ਫ਼ਿਲਮ ਡਾਇਰੈਕਟਰ ਨੂੰ ਇਹ ਸਲਾਹ ਦਿਤੀ ਹੈ ਕਿ ਫ਼ਿਲਮ ਦਾ ਨਾਂ ਬਦਲ ਕੇ 'ਪਦਮਾਵਤ' ਕਰ ਦਿਤਾ ਜਾਵੇ। ਨਾਲ ਹੀ ਸੈਂਸਰ ਬੋਰਡ ਨੇ ਫ਼ਿਲਮ 'ਚ 4 ਹੋਰ ਸੋਧਾਂ ਕਰਨ ਦੀ ਵੀ ਸਿਫ਼ਾਰਸ਼ ਕੀਤੀ ਹੈ।ਸੈਂਸਰ ਬੋਰਡ ਨੇ ਅਪਣੇ ਵਲੋਂ ਦਿਤੇ ਸੁਝਾਅ 'ਚ ਕਿਹਾ ਹੈ ਕਿ ਫ਼ਿਲਮ 'ਚ ਸਤੀ ਪ੍ਰਥਾ ਦਾ ਗੁਣਗਾਨ ਨਾ ਕੀਤਾ ਜਾਵੇ ਅਤੇ ਫ਼ਿਲਮ ਦੇ ਗੀਤ 'ਝੂਮਰ' 'ਚ ਵੀ ਕੁੱਝ ਢੁਕਵੀਆਂ ਤਬਦੀਲੀਆਂ ਕਰਨ ਦਾ ਸੁਝਾਅ ਦਿਤਾ ਹੈ। ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ ਨੇ ਕਿਹਾ ਕਿ ਫ਼ਿਲਮ ਦੇ ਨਿਰਮਾਤਾ ਇਨ੍ਹਾਂ ਸੋਧਾਂ ਨੂੰ ਕਰਨ ਲਈ ਤਿਆਰ ਹਨ।  


ਜਾਣਕਾਰੀ ਅਨੁਸਾਰ ਬੋਰਡ ਦੀ ਜਾਂਚ ਕਮੇਟੀ ਨੇ 28 ਦਸੰਬਰ ਨੂੰ ਇਕ ਮੀਟਿੰਗ ਕੀਤੀ ਸੀ। ਸੰਸਦੀ ਪੈਨਲ ਸਾਹਮਣੇ ਪੇਸ਼ ਹੋਏ ਫ਼ਿਲਮ ਦੇ ਡਾਇਰੈਕਟਰ ਭੰਸਾਲੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਫ਼ਿਲਮ 'ਤੇ ਲਗਭਗ 150 ਕਰੋੜ ਰੁਪਏ ਦਾ ਖ਼ਰਚਾ ਕੀਤਾ ਹੈ ਜਿਸ ਵਿਚ ਦੀਪਿਕਾ ਪਾਦੂਕੋਣ, ਸ਼ਾਹਿਦ ਕਪੂਰ ਅਤੇ ਰਣਵੀਰ ਕਪੂਰ ਅਹਿਮ ਭੂਮਿਕਾ ਵਿਚ ਹਨ। ਇਹ ਫ਼ਿਲਮ ਮਲਿਕ ਮੁਹੰਮਦ ਜਾਇਸੀ ਵਲੋਂ 16ਵੀਂ ਸਦੀ ਵਿਚ ਲਿਖੀ ਕਵਿਤਾ ਪਦਮਾਵਤ 'ਤੇ ਆਧਾਰਤ ਹੈ।ਇਹ ਫ਼ਿਲਮ ਪਹਿਲਾਂ ਇਕ ਦਸੰਬਰ ਨੂੰ ਰੀਲੀਜ਼ ਹੋਣੀ ਸੀ ਪਰ ਦੇਸ਼ ਵਿਚ ਹੋਏ ਭਾਰੀ ਵਿਰੋਧ ਤੋਂ ਬਾਅਦ ਇਸ ਫ਼ਿਲਮ ਦੀ ਰੀਲੀਜ਼ਿੰਗ ਨੂੰ ਰੋਕ ਦਿਤਾ ਗਿਆ ਅਤੇ ਇਹ ਫ਼ਿਲਮ ਹਾਲੇ ਤਕ ਰੀਲੀਜ਼ ਹੋਣ ਦੇ ਇੰਤਜ਼ਾਰ ਵਿਚ ਹੈ। ਵਿਰੋਧ ਕਰਨ ਵਾਲਿਆਂ ਵਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਫ਼ਿਲਮ ਵਿਚ ਇਤਿਹਾਸਕ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ ਜਦਕਿ ਫ਼ਿਲਮ ਨਿਰਮਾਤਾ ਵਲੋਂ ਇਨ੍ਹਾਂ ਦੀ ਨਿਖੇਧੀ ਕੀਤੀ ਗਈ ਹੈ।  (ਏਜੰਸੀਆਂ)

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement