"ਸਮਾਈਲ ਟਰੇਨ ਫਾਊਂਡੇਸ਼ਨ" 'ਚ ਕਿਉਂ ਨਿਕਲੇ ਐਸ਼ਵਰਿਆ ਦੇ ਹੰਝੂ
Published : Mar 7, 2018, 4:23 pm IST
Updated : Mar 7, 2018, 10:53 am IST
SHARE ARTICLE

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਤੇ ਅਮਿਤਾਭ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਆਪਣੇ ਕਰੀਅਰ ਦੇ ਨਾਲ-ਨਾਲ ਇਕ ਚੰਗੀ ਮਾਂ ਅਤੇ ਇਕ ਚੰਗੀ ਨੂੰਹ ਦੇ ਰੂਪ ਵਿਚ ਜਾਣੀ ਜਾਂਦੀ ਹੈ। ਐਸ਼ਵਰਿਆ ਨੂੰ ਅਕਸਰ ਹੀ ਕਿਸੇ ਨਾ ਕਿਸੇ ਈਵੈਂਟ ਦਾ ਹਿੱਸਾ ਬਣਦੇ ਦੇਖਿਆ ਜਾਂਦਾ ਹੈ। 


ਇਸੇ ਤਹਿਤ ਬੱਚਨ ਬਹੁ 'ਸਮਾਈਲ ਟਰੇਨ ਫਾਊਂਡੇਸ਼ਨ' 'ਚ ਪੁੱਜੀ ਜਿਥੇ ਉਹਨਾਂ ਨੇ ਸੰਸਥਾ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਹ ਕਾਫੀ ਭਾਵੁਕ ਹੋ ਗਈ। ਅਸਲ 'ਚ ਸਮਾਈਲ ਨਾਮ ਦੀ ਸੰਸਥਾ ਐਸ਼ਵਰਿਆ ਅਤੇ ਉਹਨਾਂ ਦੇ ਸਵਰਗਵਾਸੀ ਪਿਤਾ ਕ੍ਰਿਸ਼ਣਾਰਾਜ ਰਾਏ ਚਲਾਉਂਦੇ ਸਨ। ਜਿਥੇ ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਪਰ ਸਾਲ ਮਗਰੋਂ ਵੀ ਐਸ਼ਵਰਿਆ ਆਪਣੇ ਪਿਤਾ ਦੀ ਮੌਤ ਨੂੰ ਭੁੱਲ ਨਹੀਂ ਸਕੀ ਅਤੇ ਜਦ ਕਦੇ ਵੀ ਉਹਨਾਂ ਦਾ ਜ਼ਿਕਰ ਹੁੰਦਾ ਹੈ ਤਾਂ ਐਸ਼ਵਰਿਆ ਭਾਵੁਕ ਹੋ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਐਸ਼ਵਰਿਆ ਦਾ ਆਪਣੇ ਪਿਤਾ ਨਾਲ ਬਹੁਤ ਲਗਾਅ ਸੀ। 



ਦੱਸ ਦੇਈਏ ਕਿ ਐਸ਼ਵਰਿਆ ਦੇ ਪਿਤਾ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ ਅਤੇ 8 ਮਾਰਚ ਨੂੰ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਈਵੈਂਟ ਜਿਵੇਂ ਹੀ ਆਪਣੇ ਪਿਤਾ ਦੀ ਯਾਦ ਆਈ ਉਹ ਆਪਣੇ ਹੰਝੂ ਰੋਕ ਨਾ ਸਕੀ ਪਰ ਕੁਝ ਦੇਰ ਬਾਅਦ ਹੀ ਉਸ ਨੇ ਖੁਦ ਨੂੰ ਸੰਭਾਲ ਕੇ ਫਾਊਂਡੇਸ਼ਨ ਦੇ ਕੰਮ 'ਚ ਲੱਗ ਗਈ। ਐਸ਼ਵਰਿਆ ਨੇ ਇਸ ਸਪੈਸ਼ਲ ਡੇ 'ਤੇ ਸੈਲੀਬ੍ਰੇਸ਼ਨ ਹੀ ਨਹੀਂ ਕੀਤਾ ਸਗੋਂ ਆਪਣੇ ਪਿਤਾ ਦੇ ਨਾਂ ਨਾਲ 100 ਬੱਚਿਆਂ ਦੀ ਸਰਜਰੀ ਦਾ ਖਰਚ ਚੁੱਕਣ ਦਾ ਐਲਾਨ ਵੀ ਕੀਤਾ।


SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement