ਸਿਨੇਮਾਘਰਾਂ ਵਿਚ ਕੌਮੀ ਤਰਾਨਾ ਚਲਾਉਣਾ ਹੁਣ ਜ਼ਰੂਰੀ ਨਹੀਂ : ਸੁਪਰੀਮ ਕੋਰਟ
Published : Jan 10, 2018, 12:25 am IST
Updated : Jan 9, 2018, 6:55 pm IST
SHARE ARTICLE

ਨਵੀਂ ਦਿੱਲੀ, 9 ਜਨਵਰੀ: ਸੁਪਰੀਮ ਕੋਰਟ ਨੇ ਅੱਜ ਅਪਣੇ ਪਹਿਲੇ ਫ਼ੈਸਲੇ ਵਿਚ ਸੋਧ ਕਰਦਿਆਂ ਕਿਹਾ ਕਿ ਸਿਨੇਮਾਹਾਲ ਵਿਚ ਕੌਮੀ ਤਰਾਨਾ ਚਲਾਉਣਾ ਕੋਈ ਜ਼ਰੂਰੀ ਨਹੀਂ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਆਖ਼ਰੀ ਫ਼ੈਸਲਾ ਕੇਂਦਰ ਸਰਕਾਰ ਵਲੋਂ ਬਣਾਈ ਗਈ 12 ਮੈਂਬਰੀ ਕਮੇਟੀ ਕਰੇਗੀ। ਇਸ ਤੋਂ ਪਹਿਲਾਂ 30 ਨਵੰਬਰ 2016 ਨੂੰ ਸੁਪਰੀਮ ਕੋਰਟ ਨੇ ਇਹ ਹੁਕਮ ਦਿਤਾ ਸੀ ਕਿ ਸਾਰੇ ਸਿਨੇਮਾਘਰਾਂ ਵਿਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਕੌਮੀ ਤਰਾਨਾ ਚਲਾਇਆ ਜਾਵੇ। ਅਦਾਲਤ ਦੇ ਬੈਂਚ ਨੇ ਕਿਹਾ ਕਿ ਸਮਾਜ ਨੂੰ ਧੱਕੇ ਨਾਲ ਨੈਤਿਕ ਸਿਖਿਆ ਦੇਣ ਦੀ ਲੋੜ ਨਹੀਂ ਹੈ ਅਤੇ ਸਰਕਾਰ ਅਗਲੀ ਵਾਰ ਇਹ ਕਹੇਗੀ ਕਿ ਲੋਕ ਟੀ-ਸ਼ਰਟ ਪਾ ਕੇ ਸਿਨੇਮਾਹਾਲ ਨਾ ਆਉਣ ਕਿਉਂਕਿ ਇਸ ਨਾਲ ਕੌਮੀ ਗੀਤ ਦਾ ਅਪਮਾਨ ਹੁੰਦਾ ਹੈ।  


ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਲੋਕ ਸਿਨੇਮਾ ਹਾਲ ਵਿਚ ਫ਼ਿਲਮ ਵੇਖ ਕੇ ਮਨੋਰੰਜਨ ਕਰਨ ਜਾਂਦੇ ਹਨ ਜਿਥੇ ਉਨ੍ਹਾਂ 'ਤੇ ਦੇਸ਼ ਭਗਤੀ ਲੱਦੀ ਨਹੀਂ ਜਾਣੀ ਚਾਹੀਦੀ ਹੈ। ਪਿਛਲੇ ਸਾਲ 24 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਲੋਕਾਂ ਨੂੰ ਅਪਣੀ ਦੇਸ਼ ਭਗਤੀ ਸਾਬਤ ਕਰਨ ਲਈ ਸਿਨੇਮਾ ਹਾਲ ਵਿਚ ਖੜੇ ਹੋਣ ਦੀ ਕੋਈ ਲੋੜ ਨਹੀਂ। ਅਦਾਲਤ ਨੇ ਕਿਹਾ ਕਿ ਕਿਸੇ ਤੋਂ ਇੱਛਾ ਰਖਣੀ ਵਖਰਾ ਮਾਮਲਾ ਹੈ ਅਤੇ ਲਾਜ਼ਮੀ ਕਰਨਾ ਵਖਰਾ। ਭਾਰਤੀ ਲੋਕਾਂ ਨੂੰ ਅਪਣੇ ਮੋਢਿਆ 'ਤੇ ਦੇਸ਼ ਭਗਤੀ ਚੁੱਕਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।   (ਪੀ.ਟੀ.ਆਈ.)

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement