ਸੀਨੀਅਰ ਬੱਚਨ ਨੇ ਜੂਨੀਅਰ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ
Published : Feb 5, 2018, 4:54 pm IST
Updated : Feb 5, 2018, 11:24 am IST
SHARE ARTICLE

ਬਾਲੀਵੁੱਡ ਮਹਾਨਾਇਕ ਦੇ ਸਪੁੱਤਰ ਅਤੇ ਅਦਾਕਾਰ ਜੂਨੀਅਰ ਬੱਚਨ ਅੱਜ 42 ਸਾਲ ਦੇ ਗਏ ਹਨ ਜਿੰਨਾ ਨੂੰ ਪਿਤਾ ਅਮਿਤਾਭ ਸਮੇਤ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਨੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਦਾ ਜਨਮ 5 ਫਰਵਰੀ,1976 ਨੂੰ ਹੋਇਆ ਸੀ ਅਤੇ ਉਹਨਾ ਨੇ 2000 ਵਿੱਚ ਫਿਲਮ ‘ ਰਿਫਊਜੀ’ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ । ਪਰ ਉਹਨਾਂ ਨੂੰ ਪਹਿਚਾਣ ਮਿਲੀ ਫਿਲਮ ‘ਗੁਰੂ, ਧੂਮ, ਬੰਟੀ ਔਰ ਬਬਲੀ, ਯੁਵਾ, ਦੋਸਤਾਨਾ, ਸਰਕਾਰ, ਪਾ, "ਕਭੀ ਅਲਵਿਦਾ ਨਾ ਕਹਿਨਾ ਜਿਹੀਆਂ ਹਿੱਟ ਫਿਲਮਾਂ ਦੇ ਨਾਲ। 

ਇਸ ਤੋਂ ਬਾਅਦ ਉਹਨਾਂ ਨੇ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਨਾਲ ਵਿਆਹ ਕਰਵਾਇਆ ਜਿੰਨਾ ਵਿਚੋਂ ਇੱਕ ਪਿਆਰੀ ਜਿਹੀ ਬੱਚੀ ਅਰਾਧਿਆ ਵੀ ਹੈ। ਜਿੰਨਾ ਦੇ ਨਾਲ ਆਪਣਾ 42 ਵਾਂ ਜਨਮਦਿਨ ਆਸਟ੍ਰੇਲੀਆ ਗਏ ਹੋਏ ਹਨ। ਘਰ ਵਿਚ ਨਾ ਹੋਣ ਦੇ ਚਲਦਿਆਂ ਅਭਿਸ਼ੇਕ ਨੂੰ ਉਹਨਾਂ ਦੇ ਪਿਤਾ ਨੇ ਜਨਮਦਿਨ ਦੀ ਵਧਾਈ ਸੋਸ਼ਲ ਮੀਡੀਆ ਜ਼ਰੀਏ ਦਿੱਤੀ। ਬੇਟੀ ਦੀ ਕਈ ਤਸਵੀਰਾਂ ਸਾਂਝਾ ਕਰਦੇ ਹੋਏ ਭਾਵੁਕ ਹੋਏ ਅਤੇ ਅਮਿਤਾਭ ਬੱਚਨ ਨੇ ਲਿਖਿਆ ‘ਇੱਕ ਸਮਾਂ ਸੀ ਜਦ ਪਿਤਾ ਪੁੱਤਰ ਦਾ ਹੱਥ ਫੜ ਕੇ ਚੱਲਦਾ ਸੀ, ਹੁਣ ਪਿਤਾ ਦਾ ਹੱਥ ਫੜ ਕੇ ਪੁੱਤ ਚਲਦਾ ਹੈ। 



ਪਿਤਾ ਤੋਂ ਇਲਾਵਾ ਕੋਰਿਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਨੇ ਅਭਿਸ਼ੇਕ ਦੇ ਨਾਲ ਇੰਸਟਾਗ੍ਰਾਮ ਤੇ ਇੱਕ ਤਸਵੀਰ ਨੂੰ ਸਾਂਝਾ ਕੀਤਾ ਅਤੇ ਜਨਮ ਦਿਨ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਬਾਲੀਵੁੱਡ ਦੀ ਅਦਾਕਾਰਾ ਬਿਪਾਸ਼ਾ ਬਾਸੂ ਨੇ ਲਿਖਿਆ ਕਿ ‘ਸਭ ਤੋਂ ਸਾਂਤ ਅਤੇ ਮੇਰੇ ਸਭ ਤੋਂ ਮਜ਼ਾਕੀਆ ਕੋ-ਸਟਾਰ ਨੂੰ ਜਨਮਦਿਨ ਦੀ ਵਧਾਈ’। ਅਦਾਕਾਰ ਮਨੋਜ ਬਾਜਪੇਈ ਨੇ ਲਿਖਿਆ ‘ ਜਨਮਦਿਨ ਮੁਬਾਰਕ ਹੋ ਅਭਿਸ਼ੇਕ ਬੱਚਨ , ਤੁਹਾਨੂੰ ਹਮੇਸ਼ਾ ਸ਼ਾਂਤੀ, ਵਾਧਾ, ਖੁਸ਼ੀ ਮਿਲੇ , ਭਗਵਾਨ ਤੁਹਾਡੀ ਸੁਰੱਖਿਆ ਕਰਨ।



ਟੈਨਿਸ ਖਿਡਾਰੀ ਸਾਨਿਆ ਮਿਰਜਾ ਨੇ ਲਿਖਿਆ ਨੇ ਵੀ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ‘ ਜਨਮਦਿਨ ਮੁਬਾਰਕ ਹੋ ਅਭਿਸ਼ੇਕ ਬੱਚਨ…ਮੈਂ ਜਿੰਨੇ ਸ਼ਾਂਤ ਲੋਕਾਂ ਨੂੰ ਜਾਣਦੀ ਹਾਂ ਉਨ੍ਹਾਂ ਵਿੱਚੋਂ ਇੱਕ ਅਤੇ ਆਉਣ ਵਾਲਾ ਸਾਲ ਤੁਹਾਡੇ ਲਈ ਸ਼ਾਨਦਾਰ ਹੋਵੇ’। ਪੱਛਮ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਵੀ ਅਦਾਕਾਰ ਨੂੰ ਜਨਮਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ ‘ਅਭਿਸ਼ੇਕ ਬੱਚਨ ਨੂੰ ਜਨਮਦਿਨ ਦੀ ਬਹੁਤ-ਬਹੁਤ ਵਧਾਈ’।



ਦੱਸ ਦੇਈਏ ਕਿ ਹਾਲ ਹੀ ਵਿੱਚ ਐਸ਼ਵਰਿਆ, ਅਭਿਸ਼ੇਕ ਅਤੇ ਆਰਾਧਿਆ ਨੂੰ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। ਖਬਰਾਂ ਦੀ ਮੰਨੀਏ ਤਾਂ ਬੱਚਨ ਫੈਮਿਲੀ ਜੂਨੀਅਰ ਬੱਚਨ ਦਾ ਜਨਮਦਿਨ ਮਨਾਉਣ ਆਸਟ੍ਰੇਲੀਆ ਰਵਾਨਾ ਹੋਈ ਹੈ । ਐਸ਼ਵਰਿਆ ਏਅਰਪੋਰਟ ਲੁਕ ਲਈ ਬਲੈਕ ਡਰੈੱਸ ਅਤੇ ਬਲੈਕ ਬੂਟ ਪਹਿਨੇ ਦਿਖੀ ਸੀ। ਉੱਥੇ ਹੀ ਅ ਅਭਿਸ਼ੇਕ ਕੈਜੂਅਲ ਲੁਕ ਵਿੱਚ ਬਲੂ ਜੀਨਸ ਅਤੇ ਵਾਇਟ ਸ਼ਰਟ ਵਿੱਚ ਨਜ਼ਰ ਆਏ।

SHARE ARTICLE
Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement