ਸ਼੍ਰੀ ਦੇਵੀ ਨੂੰ ਯਾਦ ਕਰਦਿਆਂ ਬੋਨੀ ਨੇ ਲਿਖੀ ਭਾਵੁਕ ਚਿੱਠੀ, ਪੁੱਤਰ ਅਰਜੁਨ ਦਾ ਕੀਤਾ ਖਾਸ ਧੰਨਵਾਦ
Published : Mar 1, 2018, 12:34 pm IST
Updated : Mar 1, 2018, 7:15 am IST
SHARE ARTICLE

ਬਾਲੀਵੁੱਡ ਦੀ ਪਹਿਲੀ ਲੇਡੀ ਸੁਪਸਟਾਰ ਸ਼੍ਰੀਦੇਵੀ ਜਾਂਦੇ ਹੋਏ ਆਪਣੇ ਪਿੱਛੇ ਲੱਖਾਂ ਫੈਨਸ ਦੇ ਦਿਲਾਂ ਵਿਚ ਆਪਣੀਆਂ ਯਾਦਾਂ ਛੱਡ ਗਈ ਹੈ। ਇਸ ਮੌਕੇ ਹਰ ਕੋਈ ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਨਜ਼ਰੀ ਆ ਰਿਹਾ ਹੈ। ਇਸੇ ਦੋਰਾਨ ਬੋਨੀ ਕਪੂਰ ਨੇ ਵੀ ਆਪਣੀ ਪਤਨੀ ਸ਼੍ਰੀਦੇਵੀ ਦੇ ਟਵਿਟਰ ਅਕਾਊਂਟ 'ਤੇ ਇਕ ਬੇਹੱਦ ਹੀ ਇਮੋਸ਼ਨਲ ਚਿੱਠੀ ਸਾਂਝੀ ਕੀਤੀ ਹੈ। ਜਿਸ ਵਿਚ ਬੋਨੀ ਕਪੂਰ ਨੇ ਇਸ ਦੁਖਦ ਘੜੀ ਦੇ ਵਿਚ ਕਪੂਰ ਪਰਿਵਾਰ ਦੇ ਨਾਲ ਖੜੇ ਹੋਣ 'ਤੇ ਆਪਣੀ ਮਰਹੂਮ ਪਤਨੀ ਦੇ ਫੈਨਸ ਨੂੰ ਧੰਨਵਾਦ ਕੀਤਾ।



ਤੁਹਾਨੂੰ ਦੱਸ ਦੇਈਏ ਕਿ ਟਵਿਟਰ ਤੇ ਬੋਨੀ ਕਪੂਰ ਨੇ ਚਿੱਠੀ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਕੀਤੀ ਹੈ, ''ਇਕ ਦੋਸਤ, ਇਕ ਪਤਨੀ ਅਤੇ ਦੋ ਬੱਚਿਆਂ ਦੀ ਮਾਂ ਨੂੰ ਗੁਆਉਣ ਦਾ ਦਰਦ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਆਪਣੇ ਪਰਿਵਾਰ, ਦੋਸਤਾਂ, ਸਾਥੀਆਂ, ਸ਼ੁਭਚਿੰਤਕਾਂ ਅਤੇ ਸ਼੍ਰੀਦੇਵੀ ਦੇ ਅਣਗਿਣਤ ਫੈਨਸ ਨੂੰ ਦਿਲੋਂ ਧੰਨਵਾਦ ਕਹਿਣਾ ਚਾਹੁੰਦਾ ਹਾਂ ਜੋ ਇਸ ਦੁੱਖ ਦੇ ਸਮੇਂ ਵਿਚ ਸਾਡੇ ਨਾਲ ਮਜਬੂਤੀ ਨਾਲ ਖੜ੍ਹੇ ਰਹੇ। ਇੰਨਾਂ ਹੀ ਨਹੀਂ ਚਿਠੀ ਦੇ ਵਿਚ ਬੋਨੀ ਆਪਣੇ ਪੁੱਤਰ "ਅਰਜੁਨ ਅਤੇ ਬੇਟੀ ਅੰਸ਼ੁਲਾ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੇ। ਬੋਨੀ ਨੇ ਕਿਹਾ ਕਿ ਇਹਨਾਂ ਦੋਨਾਂ ਦਾ ਪਿਆਰ ਅਤੇ ਸਹਿਯੋਗ ਪਾਉਣ ਲਈ ਮੈਂ ਖੁਦ ਨੂੰ ਕਿਸਮਤ ਵਾਲਾ ਮੰਨਦਾ ਹਾਂ, ਜੋ ਮੈਨੂੰ, ਜਾਹਨਵੀ ਅਤੇ ਖੁਸ਼ੀ ਨੂੰ ਇਸ ਦੁੱਖ ਦੇ ਸਮੇਂ 'ਚ ਹਿੰਮਤ ਦਿੰਦੇ ਰਹੇ। 


ਇਕ ਪਰਿਵਾਰ ਦੇ ਤੌਰ 'ਤੇ ਅਸੀਂ ਇਸ ਦੁੱਖ ਦੀ ਘੜੀ ਦਾ ਸਾਹਮਣਾ ਇਕੱਠੇ ਕੀਤਾ ਹੈ।'' ਆਪਣੀ ਪਤਨੀ ਲਈ ਬੋਨੀ ਕਪੂਰ ਨੇ ਅੱਗੇ ਲਿਖਿਆ ਕਿ ,''ਦੁਨੀਆ ਵਾਲਿਆਂ ਲਈ ਉਹ ਉਨ੍ਹਾਂ ਦੀ ਚਾਂਦਨੀ ਸੀ, ਇਕ ਮਸ਼ਹੂਰ ਅਦਾਕਾਰਾ, ਉਨ੍ਹਾਂ ਦੀ ਆਪਣੀ ਸ਼੍ਰੀਦੇਵੀ ਪਰ ਉਹ ਮੇਰੀ ਮੁਹੱਬਤ ਸੀ, ਮੇਰੀ ਦੋਸਤ ਸੀ ਅਤੇ ਮੇਰੀ ਬੇਟੀਆਂ ਦੀ ਮਾਂ ਸੀ, ਮੇਰੀ ਪਾਰਟਨਰ ਸ਼੍ਰੀਦੇਵੀ। 


 ਮੇਰੀਆਂ ਬੇਟੀਆਂ ਲਈ ਉਹ ਉਨ੍ਹਾਂ ਦੀ ਸਭ ਕੁਝ ਸੀ... ਉਨ੍ਹਾਂ ਦੀ ਜ਼ਿੰਦਗੀ, ਉਹ ਸਾਡੇ ਪਰਿਵਾਰ ਦੀ ਧੁਰੀ ਸੀ, ਜਿਸ ਦੇ ਆਲੇ-ਦੁਆਲੇ ਸਾਡੀ ਜ਼ਿੰਦਗੀ, ਸਾਡਾ ਪਰਿਵਾਰ ਚੱਲਦਾ ਸੀ। ਇਸ ਦੇ ਨਾਲ ਹੀ ਉਹਨਾ ਨੇ ਚਿੱਠੀ 'ਚ ਅੱਗੇ ਲਿਖਿਆ,''ਆਪਣੀ ਪਿਆਰੀ ਪਤਨੀ ਅਤੇ ਖੁਸ਼ੀ ਅਤੇ ਜਾਹਨਵੀ ਦੀ ਮਾਂ ਨੂੰ ਆਖਰੀ ਵਿਦਾਈ ਦਿੰਦੇ ਵੇਲੇ ਮੈਂ ਦਿਲੋਂ ਇਕ ਗੁਜਾਰਿਸ਼ ਕਰਨਾ ਚਾਹੁੰਦਾ ਹਾਂ ਕਿ ਮਿਹਰਬਾਨੀ ਕਰਕੇ ਸਾਡੇ ਇਸ ਮੁਸ਼ਕਿਲ ਸਮੇਂ ਵਿਚ ਸਾਡੀ ਨਿੱਜੀ ਜ਼ਿੰਦਗੀ ਦਾ ਖਿਆਲ ਰੱਖਿਆ ਜਾਵੇ। 



ਤੁਹਾਨੂੰ ਦੱਸ ਦੇਈਏ ਕਿ ਸ਼੍ਰੀ ਦੇਵੀ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਤਸਵੀਰਾਂ ਅਤੇ ਖਬਰਾਂ ਵਾਇਰਲ ਹੋ ਰਹੀਆਂ ਹਨ ਜਿੰਨਾ ਵਿਚ ਸ਼੍ਰੀ ਦੇਵੀ ਅਤੇ ਉਹਨਾਂ ਦੇ ਸੌਤੇਲੇ ਪੁੱਤਰ ਨੂੰ ਲੈ ਕੇ ਕਾਫੀ ਗੱਲਾਂ ਬਣੀਆਂ ਹਨ। ਜੋ ਕਿ ਉਹਨਾਂ ਦੇ ਨਿੱਜੀ ਜੀਵਨ 'ਤੇ ਉਂਗਲੀ ਚੁੱਕਦੀਆਂ ਹਨ। ਇਹਨਾਂ ਗੱਲਾਂ ਤੋਂ ਬੋਨੀ ਕਪੂਰ ਦੁਖੀ ਹਨ।


ਇਸ ਦੇ ਨਾਲ ਹੀ ਅੱਗੇ ਆਪਣੀ ਇਸ ਭਾਵੁਕ ਚਿੱਠੀ ਵਿਚ ਉਨ੍ਹਾਂ ਨੇ ਕਿਹਾ ਹੈ,''ਹੁਣ ਮੇਰਾ ਧਿਆਨ ਸਿਰਫ ਬੇਟੀਆਂ ਦਾ ਖਿਆਲ ਰੱਖਣ ਅਤੇ ਸ਼੍ਰੀ ਦੇਵੀ ਦੇ ਬਿਨ੍ਹਾਂ ਅੱਗੇ ਵਧਣ 'ਤੇ ਹੈ।'' ਅੰਤ 'ਚ ਉਨ੍ਹਾਂ ਨੇ ਸ਼੍ਰੀਦੇਵੀ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ। ਟਵਿਟਰ 'ਤੇ ਬੋਨੀ ਵੱਲੋਂ ਲਿਖੀ ਇਹ ਚਿਠੀ ਪੜ੍ਹ ਕੇ ਸ਼੍ਰੀ ਦੇਵੀ ਦੇ ਫੈਨਸ ਵੀ ਭਾਵੁਕ ਹੋ ਗਏ ਅਤੇ ਉਹਨਾਂ ਨੇ ਇਸ ਦੇ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਤਾਂ ਅਜੇ ਤੱਕ ਇਸ ਦਾ ਯਕੀਨ ਨਹੀਂ ਹੋ ਰਿਹਾ ਕਿ ਸ਼੍ਰੀ ਹੁਣ ਇਸ ਦੁਨੀਆਂ ਚ ਨਹੀਂ ਹੈ। ਸਾਡੀ ਹਮਦਰਦੀ ਤੁਹਾਡੇ ਨਾਲ ਹੈ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement