ਸ਼੍ਰੀਦੇਵੀ ਦੇ ਅੰਤਿਮ ਸੰਸਕਾਰ ਲਈ ਅਨਿਲ ਕਪੂਰ ਦੇ ਘਰ 'ਤੇ ਮਾਧੁਰੀ ਦਿਕਸ਼ਿਤ ਸਮੇਤ ਪਹੁੰਚੀਆਂ ਕਈ ਦਿੱਗਜ ਹਸਤੀਆਂ
Published : Feb 26, 2018, 3:26 pm IST
Updated : Feb 26, 2018, 9:56 am IST
SHARE ARTICLE

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਹੁਣ ਇਸ ਦੁਨੀਆ 'ਚ ਨਹੀਂ ਹੈ। ਸੋਮਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ 'ਚ ਕੀਤਾ ਜਾਵੇਗਾ। ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਵੱਡੀ ਸੰਖਿਆ 'ਚ ਸੈਲੇਬਸ ਪਹੁੰਚ ਰਹੇ ਹਨ। ਸਾਊਥ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਇਕ ਦਿਨ ਪਹਿਲਾਂ ਹੀ ਭਾਵ ਐਤਵਾਰ ਨੂੰ ਹੀ ਮੁੰਬਈ ਪਹੁੰਚ ਚੁੱਕੇ ਹਨ।

ਉੱਥੇ ਨੀਤਾ ਅੰਬਾਨੀ ਵੀ ਏਅਰਪੋਰਟ 'ਤੇ ਸਪਾਟ ਹੋਈ। ਉਹ ਵੀ ਸ਼੍ਰੀਦੇਵੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਮੁੰਬਈ ਆਈ ਹੈ। ਸ਼ਬਾਨਾ ਆਜ਼ਮੀ ਤੇ ਜਾਵੇਦ ਅਖਤਰ ਨੇ ਵੀ ਹੋਲੀ ਪਾਰਟੀ ਕੈਂਸਲ ਕਰ ਦਿੱਤੀ ਹੈ।



ਸ਼੍ਰੀਦੇਵੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਬਾਲੀਵੁੱਡ ਸੈਲੇਬਸ ਅਨਿਲ ਕਪੂਰ ਦੇ ਘਰ ਪਹੁੰਚ ਰਹੇ ਹਨ।

ਘਰ ਦੇ ਬਾਹਰ ਜਾਵੇਦ ਅਖਤਰ, ਸ਼ਬਾਨਾ ਆਜ਼ਮੀ, ਅਨੁਪਮ ਖੇਰ, ਸਵਰਾ ਭਾਸਕਰ, ਡੇਵਿਡ ਧਵਨ, ਅਰੁਣਾ ਈਰਾਨੀ, ਸ਼ਿਲਪਾ ਸ਼ੈਟੀ, ਸੰਜੇ ਕਪੂਰ ਦੀ ਪਤਨੀ ਮਹੀਪਾ ਕਪੂਰ, ਬੇਟੀ ਸ਼ਨਾਇਆ ਕਪੂਰ ਸਮੇਤ ਬਾਕੀ ਸੈਲੇਬਸ ਨਜ਼ਰ ਆਏ।



ਹਾਲਾਂਕਿ ਅਜੇ ਤੱਕ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਮੁੰਬਈ ਨਹੀਂ ਪਹੁੰਚਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਮ੍ਰਿਤਕ ਸਰੀਰ ਨੂੰ ਲਿਆਉਣ ਲਈ ਅਨਿਲ ਅੰਬਾਨੀ ਦਾ ਪ੍ਰਾਈਵੇਟ ਜੈੱਟ ਦੁਬਈ ਪੁੱਜ ਗਿਆ ਹੈ।

ਉਨ੍ਹਾਂ ਦਾ ਸ਼ਨੀਵਾਰ ਰਾਤ ਦੁਬਈ 'ਚ ਦਿਲ ਦੇ ਦੌਰੇ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ ਸਿਰਫ 54 ਸਾਲ ਦੀ ਸੀ।



ਬਾਲੀਵੁੱਡ ਵਿਚ ਸੋਗ ਦੀ ਲਹਿਰ ਹੈ ਅਤੇ ਉਨ੍ਹਾਂ ਦੇ ਨਾਲ 'ਚਾਲਬਾਜ' ਅਤੇ 'ਲਮਹੇ' ਵਰਗੀ ਫਿਲਮਾਂ ਵਿਚ ਨਜ਼ਰ ਆ ਚੁੱਕੇ ਅਨੁਪਮ ਖੇਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਚਲੀ ਗਈ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement