"ਸੂਬੇਦਾਰ ਜੋਗਿੰਦਰ ਸਿੰਘ" ਤੋਂ ਕੁਲਵਿੰਦਰ ਬਿੱਲਾ ਦੀ ਸ਼ੁਰੂ ਹੋਵੇਗੀ ਅਦਾਕਾਰੀ
Published : Feb 20, 2018, 5:37 pm IST
Updated : Feb 20, 2018, 12:07 pm IST
SHARE ARTICLE

ਪੰਜਾਬੀ ਗਾਇਕਾਂ ਦਾ ਅਦਾਕਾਰੀ ਖੇਤਰ ਵੱਲ ਰੁਝਾਨ ਕਾਫੀ ਵੱਧਦਾ ਜਾ ਰਿਹਾ ਹੈ। ਜਿੰਨਾ ਵਿਚ ਇਕ ਨਾਮ ਹੋਰ ਜੁੜ ਗਿਆ ਹੈ, ਕੁਲਵਿੰਦਰ ਬਿੱਲਾ ਦਾ, ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਨਾਲ ਖਾਸ ਪਛਾਣ ਬਣਾਈ ਹੈ ਤੇ ਹੁਣ ਉਹ ਫਿਲਮਾਂ 'ਚ ਵੀ ਕਦਮ ਰੱਖ ਰਹੇ ਹਨ। 


ਜੀ ਹਾਂ, ਕੁਲਵਿੰਦਰ ਬਿੱਲਾ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਅਜੈਬ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ। ਅੱਜ ਹੀ ਕੁਲਵਿੰਦਰ ਬਿੱਲਾ ਦੀ ਫਿਲਮ 'ਚ ਫਰਸਟ ਲੁੱਕ ਰਿਲੀਜ਼ ਕੀਤੀ ਗਈ ਹੈ। ਕੁਲਵਿੰਦਰ ਬਿੱਲਾ ਦੀ ਲੁੱਕ ਦੀਆਂ ਤਿੰਨ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ ਇਕ ਨਾਲ ਗਿੱਪੀ ਗਰੇਵਾਲ ਨੇ ਲਿਖਿਆ, 'ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' 'ਚ ਕੁਲਵਿੰਦਰ ਬਿੱਲਾ ਦੀ ਮਿਹਨਤ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਅਜੈਬ ਸਿੰਘ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ। ਮੈਨੂੰ ਯਕੀਨ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ। 


ਕਾਬਿਲੇਗੌਰ ਹੈ ਕਿ ਕੁਲਵਿੰਦਰ ਬਿੱਲਾ ਤੋਂ ਪਹਿਲਾਂ ਗਿੱਪੀ ਗਰੇਵਾਲ ਤੇ ਰਾਜਵੀਰ ਜਵੰਦਾ ਦੀ ਫਰਸਟ ਲੁੱਕ ਸਾਹਮਣੇ ਆਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ "ਸੂਬੇਦਾਰ ਜੋਗਿੰਦਰ ਸਿੰਘ" ਸ਼ਹੀਦੀ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜੋ 1962 'ਚ ਭਾਰਤ ਤੇ ਚੀਨ ਦੀ ਜੰਗ ਦੌਰਾਨ ਆਪਣੇ 21 ਸਾਥੀਆਂ ਨਾਲ 1000 ਚੀਨੀਆਂ ਨਾਲ ਲੜੇ ਸਨ। 


ਇਸ ਦੌਰਾਨ ਉਨ੍ਹਾਂ ਨੂੰ ਸ਼ਹੀਦੀ ਹਾਸਲ ਹੋਈ। ਇਹ ਫਿਲਮ 6 ਅਪ੍ਰੈਲ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ।​​​​​​​ ਦੱਸ ਦੇਈਏ ਕਿ ਫਿਲਮ ਗਿੱਪੀ ਗਰੇਵਾਲ ਦੀ ਹੁਣ ਤੱਕ ਦੇ ਫ਼ਿਲਮੀ ਕਰੀਅਰ ਦੀ ਪਹਿਲੀ ਬਾਇਓਪਿਕ ਹੈ। ਜਿਸ ਦੇ ਲਈ ਗਿੱਪੀ ਨੇ ਬਹੁਤ ਮਿਹਨਤ ਕੀਤੀ ਹੈ। 

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement