ਸੁਰੱਖਿਆ ਦੇ ਮੱਦੇਨਜ਼ਰ ਇਹਨਾਂ ਸ਼ਹਿਰਾਂ 'ਚ ਪਦਮਾਵਤ 'ਤੇ ਰੋਕ
Published : Jan 25, 2018, 12:53 pm IST
Updated : Jan 25, 2018, 7:23 am IST
SHARE ARTICLE

ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ‘ ਅੱਜ 7000 ਸਕਰੀਨਾਂ 'ਤੇ ਰਿਲੀਜ਼ ਹੋ ਗਈ ਹੈ , ਜਿਸਦੇ ਵਿਰੋਧ 'ਚ ਦੇਸ਼ ਭਰ ‘ਚ ਹਿੰਸਾ ਵੀ ਜਾਰੀ ਹੈ। ਫਿਲਮ ਦੇ ਰਿਲੀਜ਼ ਬਾਰੇ ਮਲਟੀਪਲੈਕਸ ਐਸੋਸੀਏਸ਼ਨ ਆਫ਼ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਪਦਮਾਵਤ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਗੋਆ ‘ਚ ਰਿਲੀਜ਼ ਨਾ ਕਰਨ ਦਾ ਫੈਸਲਾ ਲਿਆ ਹੈ। ਇਹ ਐਸੋਸੀਏਸ਼ਨ ਦੇਸ਼ ਦੀ 75 ਫੀਸਦੀ ਮਲਟੀਪਲੈਕਸ ਮਾਲਿਕਾਂ ਦਾ ਵਿਰੋਧ ਕਰਦਾ ਹੈ। ਇਹ ਫੈਸਲਾ ਕੁਝ ਥਿਏਟਰ ਅਤੇ ਉਹਨਾਂ ਦੇ ਬਾਹਰ ਹਿੰਸਾ ਦੇ ਕਾਰਨਾ ਕਰਕੇ ਜੋ ਘਟਨਾਵਾਂ ਹੋਈਆਂ ਉਹ ਸਭ ਦੇਖਣ ਤੋਂ ਬਾਅਦ ਲਿਆ ਗਿਆ। ਰਾਜਪੂਤ ਅਤੇ ਕਈ ਦੂਜੇ ਸੰਗਠਨ ਫ਼ਿਲਮ ਦੀ ਰਿਲੀਜ਼ ਰੋਕਣ ਦੀ ਮੰਗ ਕਰ ਰਹੇ ਹਨ।



ਫਿਲਮ ਦੇ ਰਿਲੀਜ਼ ਤੋਂ ਬਾਅਦ ਮਹਾਰਾਸ਼ਟਰ ਅਤੇ ਮੁੰਬਈ ਦੇ ਕੁਝ ਹਿੱਸਿਆ ‘ਚ ਵੀ ਡਰ ਦਾ ਮਾਹੌਲ ਹੈ। ਮੁੰਬਈ ਦੇ ਮਰਾਠਾ ਮੰਦਿਰ ‘ਚ ਵੀ ਲੋਕਾਂ ਨੇ ਬੁਕਿੰਗ ਘੱਟ ਕੀਤੀ ਹੈ। ਹੁਣ ਤੱਕ 60 ਤੋਂ 70 ਫੀਸਦੀ ਹੀ ਬੁਕਿੰਗ ਹੋਈ ਹੈ। ਜਾਣਕਾਰੀ ਮੁਤਾਬਿਕ, ਮੁੰਬਈ ਪੁਲਿਸ ਵੱਲੋਂ ਹੁਣ ਤੱਕ ਕੋਈ ਵੀ ਭਰੋਸਾ ਨਹੀਂ ਮਿਲਿਆ ਹੈ। ਕੁਝ ਮਟਲੀਪਲੈਕਸ ਲੋਕਲ ਪੁਲਿਸ ਸਟੇਸ਼ਨ ਦੀ ਮਦਦ ਤੋਂ ਪੁਲਿਸ ਸਿਕਓਰਿਟੀ ਦਾ ਪ੍ਰਬੰਧ ਵੀ ਹੈ। ਕਈ ਸਿਨੇਮਾਘਰਾਂ ਨੇ ਮੁੰਬਈ ਪੁਲਿਸ ਤੋਂ ਮਦਦ ਦੀ ਮੰਗ ਕੀਤੀ ਹੈ। ਮੱਧ ਪ੍ਰਦੇਸ਼ ਦੇ ਭੋਪਾਲ ‘ਚ ਇੱਕ ਸਿਨੇਮਾਘਰ ਦੇ ਬਾਹਰ ਕਾਰ ਨੂੰ ਜਲਾਉਂਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜੋਤੀ ਸਿਨੇਮਾਘਰ ਦੇ ਬਾਹਰ ਦਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ



ਦੱਸ ਦੇਈਏ ਕਿ ਅਹਿਮਦਾਬਾਦ ‘ਚ ਮੰਗਲਵਾਰ ਰਾਤ ਕਰਨੀ ਸੈਨਾ ਦੇ ਕਰਮਚਾਰੀਆਂ ਨੇ ‘ਪਦਮਾਵਤ’ ਫਿਲਮ ਦੇ ਵਿਰੋਧ ‘ਚ ਰੈਲੀ ਕੱਢੀ। ਰੈਲੀ ਤੋਂ ਬਾਅਦ ਸ਼ਹਿਰ ‘ਚ ਹਿੰਸਾ ਤੇ ਅੱਗ ਦੀਆਂ ਘਾਟਨਾਵਾਂ ਦੇਖਣ ਨੂੰ ਮਿਲੀਆਂ। ਸ਼ਹਿਰ ‘ਚ ਭੀੜ ਹਿੰਸਕ ਹੋ ਗਈ ਸੀ ਅਤੇ ਉਨ੍ਹਾਂ ਨੇ ਤਿੰਨ ਮਾਲਸ ਨੂੰ ਆਪਣਾ ਨਿਸ਼ਾਨਾ ਬਣਾਇਆ। ਲਗਭਗ 150 ਤੋਂ ਜ਼ਿਆਦਾ ਵਾਹਨਾਂ ਨੂੰ ਭੀੜ ਨੇ ਅੱਗ ਦੇ ਹਵਾਲੇ ਕਰ ਦਿੱਤਾ। ਕਰਨੀ ਸੈਨਾ ਦੀ ਗੁਜਰਾਤ ਯੂਨਿਟ ਦੇ ਪ੍ਰਮੁੱਖ ਸ਼ੇਖਾਵਤ ਨੇ ਕਿਹਾ ਕਿ ‘ਉਨ੍ਹਾਂ ਦੇ ਕਰਮਚਾਰੀਆਂ ਨੇ ਭੰਨਤੋੜ ਨਹੀਂ ਕੀਤੀ। ਹਿੰਸਾ ਦੀ ਅਸੀਂ ਨਿੰਦਾ ਕਰਦੇ ਹਾਂ। ਇਸ ਘਟਨਾ ‘ਚ ਕਰਨੀ ਸੈਨਾ ਸ਼ਾਮਲ ਨਹੀਂ ਹੈ



ਇਸ ਦੇ ਨਾਲ ਹੀ ਦੱਸ ਦੇਈਏ ਕਿ ਗੁਜਰਾਤ ਦੇ ਡਿਪਟੀ ਸੀ. ਐੱਮ. ਨਿਤਿਨ ਪਟੇਲ ਨੇ ਕਿਹਾ, ‘ਸਰਕਾਰ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਾਨੂੰਨ ਤੋੜਨ ਵਾਲੇ ਖਿਲਾਫ ਕਰਵਾਈ ਕੀਤੀ ਜਾਵੇਗੀ। ਗੁਜਰਾਤ ਸਰਕਾਰ ਨੇ ਫਿਲਮ ਦੀ ਰਿਲੀਜ਼ਿੰਗ ‘ਤੇ ਬੈਨ ਲਾ ਦਿੱਤਾ ਸੀ ਪਰ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਇਸ ਦੀ ਰਿਲੀਜ਼ ਨੂੰ ਨਹੀਂ ਰੋਕਿਆ ਜਾ ਸਕਦਾ। ਹਾਲਾਂਕਿ ਕਈ ਸਿਨੇਮਾਘਰਾਂ ਨੇ ਖੁਦ ਫਿਲਮ ਨਾ ਦਿਖਾਉਣ ਦਾ ਫੈਸਲਾ ਕੀਤਾ ਹੈ, ਅਤੇ ”ਕਾਨੂੰਨ ਵਿਵਸਥਾ ‘ਚ ਗੜਬੜੀ ਹੋਣ ਦੇ ਸ਼ੱਕ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਸ਼ਹਿਰਾਂ 'ਚ ਧਾਰਾ 144 ਲਾਈ ਹੈ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement