ਸੁਰਵੀਨ ਚਾਵਲਾ ਦੇ ਵਿਆਹ ਦੀਆਂ ਤਸਵੀਰਾਂ ਆਈਆ ਸਾਹਮਣੇ
Published : Dec 29, 2017, 8:57 am IST
Updated : Apr 10, 2020, 3:09 pm IST
SHARE ARTICLE
ਸੁਰਵੀਨ ਚਾਵਲਾ ਦੇ ਵਿਆਹ ਦੀਆਂ ਤਸਵੀਰਾਂ ਆਈਆ ਸਾਹਮਣੇ
ਸੁਰਵੀਨ ਚਾਵਲਾ ਦੇ ਵਿਆਹ ਦੀਆਂ ਤਸਵੀਰਾਂ ਆਈਆ ਸਾਹਮਣੇ

ਸੁਰਵੀਨ ਚਾਵਲਾ ਦੇ ਵਿਆਹ ਦੀਆਂ ਤਸਵੀਰਾਂ ਆਈਆ ਸਾਹਮਣੇ

 

ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਦੇ ਵਿਆਹ ਵਾਲੇ ਟਵੀਟ ਨੇ ਫੈਨਜ਼ ਨੂੰ ਵੱਡਾ ਝਟਕਾ ਦਿੱਤਾ ਹੈ। ਬੀਤੇ ਦਿਨੀਂ ਉਸ ਨੇ ਇਕ ਟਵੀਟ ਕਰਕੇ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ। ਖਬਰਾਂ ਮੁਤਾਬਕ ਸੁਰਵੀਨ ਨੇ ਦੋ ਸਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ। ਉਸ ਨੇ ਵਿਆਹ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਵਾਂਗ ਇਟਲੀ 'ਚ ਹੀ ਗੁਪਤ ਤਰੀਕੇ ਨਾਲ ਕਰਵਾਇਆ। ਸੁਰਵੀਨ ਚਾਵਲਾ ਨੇ ਸ਼ੋਸ਼ਲ ਮੀਡੀਆ ‘ਤੇ ਵਿਆਹ ਦਾ ਐਲਾਨ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਹੁਣ ਇੱਕ ਵਾਰ ਫਿਰ ਇੰਸਟਾਗ੍ਰਾਮ ‘ਤੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਪਤੀ ਦੇ ਨਾਂਅ ਦਾ ਵੀ ਖੁਲਾਸਾ ਵੀ ਕਰ ਦਿੱਤਾ ਹੈ। ਉਹਨਾਂ ਦੇ ਪਤੀ ਦਾ ਨਾਂਅ ਅਕਸ਼ੇ ਹੈ।

 

 

ਕੁੱਝ ਰਿਪੋਰਟਸ ਵਿੱਚ ਇਹ ਦਾਅਵਾ ਸਾਹਮਣੇ ਆ ਰਿਹਾ ਹੈ ਕਿ ਸੁਰਵੀਨ ਨੇ ਵਿਆਹ ਕਾਫ਼ੀ ਪਹਿਲਾਂ ਕਰ ਲਿਆ ਸੀ। ਅਨਾਊਂਸਮੈਂਂਟ ਹੁਣ ਕਰ ਰਹੀ ਹੈ। ਸੁਰਵੀਨ ਨੇ ਇੰਸ‍ਟਾਗ੍ਰਾਮ ਉੱਤੇ ਇੱਕ ਤਸਵੀਰ ਪੋਸਟ ਕਰਕੇ ਵਿਆਹ ਬਾਰੇ ਦੱਸਿਆ ਹੈ। ਤਸਵੀਰ ਵਿੱਚ ਉਸ ਨੇ ਰੈੱਡ ਗਾਊਨ ਪਾਇਆ ਹੋਇਆ ਹੈ। ਦੱਸ ਦੇਈਏ ਕਿ ਹੇਟ ਸ‍ਟੋਰੀ ਵਿੱਚ ਆਪਣੇ ਬੋਲ‍ਡ ਸੀਨ ਨੂੰ ਲੈ ਕੇ ਇਹ ਪੰਜਾਬੀ ਅਦਾਕਾਰਾ ਕਾਫ਼ੀ ਚਰਚਾ ਵਿੱਚ ਰਹੀ ਸੀ। ਖਬਰਾਂ ਦੀ ਮੰਨੀਏ ਤਾਂ ਸੁਰਵੀਨ ਨੇ 28 ਜੁਲਾਈ 2015 ਵਿੱਚ ਹੀ ਬਿਜਨੈੱਸਮੈਨ ਅਕਸ਼ੇ ਠੱਕਰ ਨਾਲ ਇਟਲੀ ਵਿੱਚ ਵਿਆਹ ਕਰ ਲਿਆ ਸੀ। ਅਕਸ਼ੇ ਅਤੇ ਅਦਾਕਾਰਾ ਦੀ ਮੁਲਾਕਾਤ 2013 ਵਿੱਚ ਇੱਕ ਕਾਮਨ ਫ੍ਰੈਂਡ ਦੇ ਜ਼ਰੀਏ ਹੋਈ ਸੀ। ਲੰਬੇ ਸਮੇਂ ਤੱਕ ਦੋਨਾਂ ਨੇ ਇੱਕ ਦੂਜੇ ਨੂੰ ਡੇਟ ਕੀਤਾ। ਸੁਰਵੀਨ ਚਾਹੁੰਦੀ ਸੀ ਕਿ ਉਹ ਆਪਣੇ ਵਿਆਹ ਦਾ ਐਲਾਨ ਸਹੀ ਸਮੇਂ ‘ਤੇ ਕਰੇ।

 

 

ਦੱਸ ਦਈਏ ਕਿ ਸੁਰਵੀਨ ਨੇ ਫਿਲਮ ਹੇਟ ਸਟੋਰੀ 2 ਵਿੱਚ ਮੇਨ ਲੀਡ ਦੇ ਨਾਲ ਬਾਲੀਵੁਡ ਵਿੱਚ ਡੈਬਿਊ ਕੀਤਾ ਸੀ। ਕੁੱਝ ਸਮਾਂ ਪਹਿਲਾਂ ਅਜੇ ਦੇਵਗਨ ਦੁਆਰਾ ਪ੍ਰੋਡਿਊਸ ਕੀਤੀ ਗਈ ਫਿਲਮ ਪਾਰਚਡ ਰਿਲੀਜ਼ ਹੋਈ ਸੀ, ਜਿਸ ਵਿੱਚ ਸੁਰਵੀਨ ਦੇ ਕਿਰਦਾਰ ਲਈ ਉਨ੍ਹਾਂ ਨੂੰ ਕਾਫ਼ੀ ਤਾਰੀਫ ਮਿਲੀ ਸੀ। ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਸੁਰਵੀਨ ਤਮਿਲ , ਤੇਲਗੁ , ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਸੁਰਵੀਨ ਨੇ ਇੱਕ ਡਾਂਸ ਰਿਐਲਿਟੀ ਸ਼ੋਅ ਵਿੱਚ ਕ੍ਰਿਕੇਟਰ ਐਸ ਸ਼੍ਰੀਸੰਥ ਦੇ ਨਾਲ ਜੋੜੀ ਦੇ ਤੌਰ ਉੱਤੇ ਹਿੱਸਾ ਲਿਆ ਸੀ।

 

 

ਪੰਜਾਬੀ ਫਿਲਮਾਂ ਵਿੱਚ ਵੀ ਸੁਰਵੀਨ ਇੱਕ ਜਾਣਿਆ ਪਹਿਚਾਣਿਆ ਨਾਮ ਹੈ। ਸੁਰਵੀਨ ਨੂੰ ਪੰਜਾਬੀ ਫਿਲਮਾਂ ਲਈ ਕਾਫ਼ੀ ਸਾਰੇ ਐਵਾਰਡ ਵੀ ਮਿਲ ਚੁੱਕੇ ਹਨ। ਸੁਰਵੀਨ ਨੇ ਕੁੱਝ ਸਮਾਂ ਪਹਿਲਾਂ ਦੱਸਿਆ ਸੀ ਕਿ ਉਨ੍ਹਾਂ ਨੂੰ ਕਾਸਟਿੰਗ ਕਾਉਚ ਦਾ ਸਾਹਮਣਾ ਕਰਨਾ ਪਿਆ ਸੀ। ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਵਿਆਹ ਨਾਲ ਜੁੜੇ ਫੰਕਸ਼ਨ ਹੁਣ ਖ਼ਤਮ ਹੋ ਗਏ ਹਨ। ਮੁੰਬਈ ‘ਚ 26 ਦਸੰਬਰ ਦੀ ਰਾਤ ਫ਼ਿਲਮ ਇੰਡਸਟਰੀ ਅਤੇ ਖੇਲ ਨਾਲ ਜੁੜੇ ਦੋਸਤਾਂ ਲਈ ਵਿਰੁਸ਼ਕਾ ਨੇ ਰਿਸੈਪਸ਼ਨ ਪਾਰਟੀ ਦਿੱਤੀ। ਇਸ ਪਾਰਟੀ ‘ਚ ਕਈ ਵੱਡੇ ਸਿਤਾਰੇ ਸ਼ਾਮਿਲ ਹੋਏ। ਇਸ ਰਿਸੈਪਸ਼ਨ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹਨ। ਵਿਰਾਟ ਦੀ ਰਿਸੈਪਸ਼ਨ ਭਾਰਤ ‘ਚ ਟਵਿੱਟਰ ਦਾ ਟਾਪ ਟ੍ਰੈੱਡ ਹੈ। ਰਿਸੈਪਸ਼ਨ ‘ਚ ਮਹਿੰਦਰ ਸਿੰਘ ਧੋਨੀ ਆਪਣੀ ਬੇਟੀ ਜੀਵਾ ਅਤੇ ਪਤਨੀ ਸਾਕਸ਼ੀ ਨਾਲ ਆਏ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement