ਟੀ.ਵੀ. 'ਤੇ ਵਾਪਸੀ ਕਰਦਿਆਂ ਹੀ ਲਗਜ਼ਰੀ ਵੈਨਿਟੀ ਦੇ ਮਾਲਕ ਬਣੇ ਕਪਿਲ, ਦੇਖੋ ਤਸਵੀਰਾਂ
Published : Mar 3, 2018, 1:38 pm IST
Updated : Mar 3, 2018, 8:08 am IST
SHARE ARTICLE

ਟੀ.ਵੀ. ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਸੋਨੀ ਟੀ.ਵੀ. 'ਤੇ ਵਾਪਸੀ ਕਰ ਰਹੇ ਹਨ। ਕਪਿਲ ਦੇ ਸ਼ੋਅ ਦਾ ਹੋ ਚੁੱਕਾ ਹੈ। ਜਿਸ ਦਾ ਪ੍ਰੋਮੋ ਲਾਂਚ ਸੋਨੀ ਵਲੋਂ ਟਵਿਟਰ 'ਤੇ ਜਾਰੀ ਕੀਤਾ ਗਿਆ। ਜਿਸ ਵਿਚ ਕਪਿਲ ਆਪਨ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਏ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਆਪਣੇ ਸ਼ੋਅ ਨੂੰ ਪ੍ਰਮੋਟ ਕਰਦੇ ਹੋਏ ਕਪਿਲ ਨੇ ਹੋਲੀ ਮੌਕੇ ਆਪਣੇ ਪ੍ਰਸ਼ੰਸਕਾਂ ਨਾਲ ਉਨ੍ਹਾਂ ਦੀ ਨਵੀਂ ਵੈਨਿਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਜਿਸ ਤੋਂ ਬਾਅਦ ਕਪਿਲ ਦੀ ਵੈਨਿਟੀ ਸੋਸ਼ਲ ਮੀਡੀਆ 'ਤੇ ਛਾ ਗਈ ਅਤੇ ਚਰਚਾ ਦਾ ਵਿਸ਼ਾ ਬਣ ਗਈ। 


ਤੁਹਾਨੂੰ ਦੱਸ ਦੇਈਏ ਕਿ ਕਪਿਲ ਦੀ ਵੈਨਿਟੀ ਡੀ. ਸੀ. ਦੀ ਡਿਜ਼ਾਈਨ ਕੀਤੀ ਹੋਈ ਜੋ ਕਾਫੀ ਲਗਜ਼ਰੀ ਲੁੱਕ ਦੀ ਹੈ। ਕਪਿਲ ਸੋਨੀ ਚੈਨਲ 'ਤੇ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਦੇ ਨਾਲ ਵਾਪਸੀ ਕਰ ਰਹੇ ਹਨ। ਜੋ ਕਿ ਬੱਚਿਆਂ ਦੇ ਡਾਂਸ ਰਿਐਲਿਟੀ ਸ਼ੋਅ ਦੀ ਜਗ੍ਹਾ ਦਿਖਾਇਆ ਜਾਵੇਗਾ। ਜ਼ਿਕਰੇਯੋਗ ਹੈ ਕਿ ਕਪਿਲ ਸ਼ਰਮਾ 6 ਮਹੀਨਿਆਂ ਦੇ ਬ੍ਰੇਕ ਤੋਂ ਬਾਅਦ ਟੀ. ਵੀ. 'ਤੇ ਮੁੜ ਵਾਪਸੀ ਕਰ ਰਹੇ ਹਨ।



ਕਾਬਿਲੇ ਗੌਰ ਹੈ ਕਿ ਕਪਿਲ ਫ਼ਿਲਮਾਂ ਦੀ ਸ਼ੂਟਿੰਗ ਦੇ ਚਲਦਿਆਂ ਵਿਅਸਤ ਸਨ। ਕਪਿਲ ਦੀ ਫਿਲਮ ਫ਼ਿਰੰਗੀ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਨਾਲ ਫਲਾਪ ਰਹੀ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਸਹਿ ਕਲਾਕਾਰ ਸੁਨੀਲ ਗਰੋਵਰ ਨਾਲ ਲੜਾਈ ਦੇ ਚਲਦਿਆਂ ਉਹ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ, ਗੁੱਸਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸਨ ਜਿਸ ਕਾਰਨ ਕਪਿਲ ਨੂੰ ਆਪਣੇ ਕਾਮੇਡੀ ਸ਼ੋਅ ਨੂੰ ਬੰਦ ਕਰਨਾ ਪਿਆ ਸੀ। ਜਿਸ ਤੋਂ ਬਾਅਦ ਉਹ ਨਸ਼ੇ 'ਚ ਵੀ ਰੁਝ ਗਏ ਸਨ ਜਿਸਤੋਂ ਨਿਜਾਤ ਪਾਉਣ ਦੇ ਲਈ ਉਹਨਾਂ ਨੂੰ ਬੈਂਗਲੁਰੂ ਦੇ ਇਕ ਰਿਹੈਬ ਸੈਂਟਰ ਤੋਂ ਮਦਦ ਵੀ ਲੈਣੀ ਪਈ ਸੀ। 


ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਕਪਿਲ ਨਵੇਂ ਪ੍ਰੋਜੈਕਟ ਲਈ ਸ਼ੁਟਿੰਗ ਸ਼ੁਰੂ ਕਰ ਚੁੱਕੇ ਹਨ। ਕਿਹਾ ਇਹ ਵੀ ਗਿਆ ਕਿ ਇਸ 'ਚ ਉਨ੍ਹਾਂ ਦੇ ਕਈ ਪੁਰਾਣੇ ਸਾਥੀ ਵੀ ਨਜ਼ਰ ਆਉਣਗੇ ਪਰ ਕਪਿਲ ਦਾ ਨਵਾਂ ਟੀ. ਵੀ. ਪ੍ਰੋਜੈਕਟ ਕੀ ਹੈ ਤੇ ਇਸ 'ਚ ਉਨ੍ਹਾਂ ਨਾਲ ਕੌਣ-ਕੌਣ ਹੋਣਗੇ, ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਪਰ ਕਪਿਲ ਨੂੰ ਮੁੜ ਟੀ. ਵੀ. 'ਤੇ ਦੇਖਣਾ ਦਿਲਚਸਪ ਹੋਵੇਗਾ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement