ਟੀਵੀ ਅਦਾਕਾਰਾ ਨੂੰ ਭੱਦਾ ਕੁਮੈਂਟ ਕਰਨਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ
Published : Jan 18, 2018, 5:26 pm IST
Updated : Jan 18, 2018, 11:56 am IST
SHARE ARTICLE

ਪੁਲਿਸ ਸਮਾਜ ਅਤੇ ਸਮਾਜ ਦੀਆਂ ਔਰਤਾਂ ਦੀ ਸੁਰੱਖਿਆ ਲਈ ਹਨ ਪਰ ਜੇਕਰ ਉਹੀ ਪੁਲਿਸ ਅਧਿਕਾਰੀ ਹੀ ਔਰਤਾਂ ਨੂੰ ਬੁਰੀ ਨਜ਼ਰ ਨਾਲ ਦੇਖਣ ਅਤੇ ਭੱਦੇ ਕੁਮੈਂਟ ਕਰਨ ਤਾਂ ਕੋਈ ਕੀ ਕਰੇ। ਜੀ ਹਾਂ ਪੁਲਿਸ ਦੇ ਭੱਦੇ ਕੁਮੈਂਟ ਦੀ ਸ਼ਿਕਾਰ ਹੋਈ ਹੈ ਜ਼ੀ ਦੇ ਮਸ਼ਹੂਰ ਟੀਵੀ ਪ੍ਰੋਗਰਾਮ 'ਕੁਮ ਕੁਮ ਭਾਗਿਆ' 'ਚ ਆਲੀਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸ਼ਿਖਾ ਸਿੰਘ ਨੂੰ ਜਿਸ ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਸੀ ਅਤੇ ਉਸ ਦੀ ਤਸਵੀਰ ਤੇ ਉਹਨਾਂ ਦੇ ਫੈਨਜ਼ ਦੇ ਕੁਮੈਂਟ ਆਉਣੇ ਸ਼ੁਰੂ ਹੋ ਗਏ ਇਹਨਾਂ ਸਾਰਿਆਂ ਦੇ ਵਿਚ ਇਕ ਕੁਮੈਂਟ ਕਾਫੀ ਹੈਰਾਨ ਕਰ ਦੇਣ ਵਾਲਾ ਸੀ, ਜਿਸ ਵਿਚ ਲਿਖਿਆ ਸੀ ਕਿ ਬਿਕਨੀ ਦੇ ਵਿਚ ਆਪਣੀਆਂ ਕੁਝ ਹੌਟ ਤਸਵੀਰਾਂ ਵੀ ਅਪਡੇਟ ਕਰੋ। 

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੁਮੈਂਟ ਕਿਸੇ ਮਨਚਲੇ ਨੇ ਨਹੀਂ ਬਲਕਿ ਪੁਲਿਸ ਅਫਸਰ ਨੇ ਕੀਤਾ ਸੀ। ਅਜਿਹੀ ਗੰਦੀ ਹਰਕਤ 'ਤੇ ਸ਼ਿਖਾ ਚੁੱਪ ਨਾ ਰਹੀ ਤੇ ਉਸ ਨੇ ਸੋਸ਼ਲ ਮੀਡੀਆ 'ਤੇ ਪੁਲਿਸ ਅਫਸਰ ਦੀ ਕਰਤੂਤ ਦਾ ਪਰਦਾਫਾਸ਼ ਕੀਤਾ।



ਅਫਸਰ ਦੇ ਗੰਦੇ ਬੋਲ ਦਾ ਪਰਦਾਫਾਸ਼ ਕਰਦੇ ਹੋਏ ਸ਼ਿਖਾ ਨੇ ਉਸ ਦੇ ਕੁਮੈਂਟ ਦਾ ਸਨੈਪਸ਼ਾਟ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਦਿੱਤਾ। ਨਾਲ ਹੀ ਲਿਖਿਆ, ਜੇਕਰ ਕੋਈ ਇਨਸਾਨ ਤੁਹਾਡੇ 'ਤੇ ਬਿਨਾਂ ਹੱਥ ਪਾਏ ਗੰਦੀਆਂ ਗੱਲਾਂ ਕਰਦਾ ਹੈ ਤਾਂ ਇਹ ਵੀ ਸੋਸ਼ਣ ਕਰਨ ਦੀ ਕੈਟਾਗਿਰੀ 'ਚ ਆਉਂਦਾ ਹੈ। ਤੁਹਾਨੂੰ ਇਸ ਕਰਤੂਤ 'ਤੇ ਸ਼ਰਮ ਆਉਣੀ ਚਾਹੀਦੀ ਹੈ। ਸ਼ਿਖਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਭੱਦੇ ਸੰਦੇਸ਼ ਸਾਨੂੰ ਮਿਲਦੇ ਰਹਿੰਦੇ ਹਨ ਤੇ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ। ਅਸੀਂ ਜਦੋਂ ਇਸ ਆਦਮੀ ਬਾਰੇ ਪਤਾ ਕੀਤਾ ਤਾਂ ਇਹ ਸ਼ਖਸ ਪੁਲਿਸ ਅਫਸਰ ਨਿਕਲਿਆ। ਇਹ ਕਾਫੀ ਨਿਰਾਸ਼ਾਜਨਕ ਹੈ ਕਿ ਜੋ ਅਫਸਰ ਸਾਡੀ ਸੁਰੱਖਿਆ ਲਈ ਹੁੰਦੇ ਹਨ ਉਹੀ ਇਸ ਤਰ੍ਹਾਂ ਦੀਆਂ ਸ਼ਰਮਨਾਕ ਕਰਤੂਤਾਂ ਕਰਦੇ ਹਨ। 



ਤੁਹਾਨੂੰ ਦੱਸ ਦੇਈਏ ਕਿ ਸਿੱਖਾ ਸਿੰਘ ਜ਼ੀ ਟਿਵੀ ਤੇ ਨੈਗੇਟਿਵ ਕਿਰਦਾਰ ਨਿਭਾ ਰਹੀ ਹੈ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਇਹ ਵੀ ਦੱਸ ਦੇਈਏ ਕਿ ਲੋਕਾਂ ਦੇ ਭੱਦੇ ਕੁਮੈਂਟ ਦਾ ਸਾਹਮਣਾ ਕਰਨ ਵਾਲੀ ਕੋਈ ਪਹਿਲੀ ਅਦਾਕਾਰਾ ਨਹੀਂ ਹੈ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement