ਤੁਮ੍ਹਾਰੀ ਸੁਲੂ ਅਤੇ ਇਰਫ਼ਾਨ ਦੇ ਨਾਲ ਰਾਜਕੁਮਾਰ ਰਾਓ ਨੇ ਮਾਰੀ ਆਇਫ਼ਾ 'ਚ ਬਾਜ਼ੀ
Published : Jan 22, 2018, 12:30 pm IST
Updated : Jan 22, 2018, 7:00 am IST
SHARE ARTICLE

ਮਾਇਆ ਨਗਰੀ ਮੁੰਬਈ 'ਚ ਸ਼ਨੀਵਾਰ ਰਾਤ ਜਿਥੇ 63ਵੇਂ ਫਿਲਮਫੇਅਰ ਐਵਾਰਡਜ਼ 'ਚ ਫੈਸ਼ਨ ਦਾ ਜਲਵਾ ਰਿਹਾ ਉਥੇ ਹੀ ਸਾਲ 2017 ਦੀਆਂ ਬਿਹਤਰੀਨ ਫਿਲਮਾਂ ਦੀ ਧੂਮ ਵੀ ਰਹੀ ਜਿਨਾਂ ਨੂੰ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਨਾ ਵਿਚ ਬਾਜ਼ੀ ਮਾਰਨ ਵਾਲੀ ਸੀ ਸਾਕੇਤ ਚੌਧਰੀ ਦੀ ਫਿਲਮ 'ਹਿੰਦੀ ਮੀਡੀਅਮ। 'ਹਿੰਦੀ ਮੀਡੀਅਮ' ਨੂੰ ਮਿਲਿਆ 2017 ਦੀ ਬੈਸਟ ਫਿਲਮ ਦਾ ਐਵਾਰਡ। ਨਾਲ ਹੀ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੇ ਅਦਾਕਾਰ ਇਰਫਾਨ ਖਾਨ ਨੂੰ ਬੈਸਟ ਐਕਟਰ ਦਾ ਐਵਾਰਡ ਦਿੱਤਾ ਗਿਆ। 


ਇਸ ਦੇ ਨਾਲ ਹੀ ਬਾਲੀਵੁੱਡ ਦੀ ਸੁਲੂ ਯਾਨੀ ਵਿਦਿਆ ਬਾਲਨ ਨੂੰ ਫਿਲਮ 'ਤੁਮਹਾਰੀ ਸੁਲੂ' ਲਈ ਬੈਸਟ ਐਕਟਰੈਸ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਅਮਿਤ ਮਸੂਰਕਰ ਫਿਲਮ 'ਨਿਊਟਨ' ਨੂੰ ਕ੍ਰਿਟਿਕਸ ਐਵਾਰਡ ਫਾਰ ਬੈਸਟ ਫਿਲਮ ਦਿੱਤਾ ਗਿਆ। ਰਾਜਕੁਮਾਰ ਰਾਓ ਨੂੰ ਬਿਹਤਰੀਨ ਅਦਾਕਾਰੀ ਕਰਕੇ ਸਰਵਸ਼੍ਰੇਠ ਅਭਿਨੇਤਾ ਦਾ ਪੁਰਸਕਾਰ ਦਿੱਤਾ।



ਐਕਟਰਸ ਤੋਂ ਬਾਅਦ ਵਾਰੀ ਆਈ ਸਾਲ 2017 ਦੇ ਬੈਸਟ ਡਾਇਰੈਕਟਰ ਦੀ ਜਿਨਾ 'ਚ ਅਸ਼ਵਨੀ ਅਇਰ ਤਿਵਾਰੀ ਨੇ ਬਾਜ਼ੀ ਮਾਰੀ। ਅਸ਼ਵਨੀ ਨੇ 'ਬਰੇਲੀ ਕੀ ਬਰਫੀ' ਦਾ ਨਿਰਦੇਸ਼ਨ ਕੀਤਾ ਸੀ। 'ਜੱਗਾ ਜਾਸੂਸ' ਲਈ ਅਮਿਤਾਭ ਭੱਟਾਚਾਰਿਆ ਨੂੰ ਸਰਵਸ਼੍ਰੇਠ ਗੀਤ ਦਾ ਐਵਾਰਡ ਹਾਸਲ ਹੋਇਆ। ਉੱਥੇ ਹੀ ਮੇਘਨਾ ਗੁਲਜ਼ਾਰ ਅਤੇ ਅਰਿਜੀਤ ਸਿੰਘ ਨੂੰ ਬੈਸਟ ਗਾਇਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 


ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' 'ਚ ਅਹਿਮ ਭੂਮਿਕਾ ਨਿਭਾਅ ਚੁੱਕੀ ਅਭਿਨੇਤਰੀ ਜ਼ਾਇਰਾ ਵਸੀਮ ਨੂੰ ਬੈਸਟ ਅਭਿਨੇਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਕੋਂਕਣਾ ਸੇਨ ਸ਼ਰਮਾ ਨੂੰ "ਅ ਡੈੱਥ ਇੰਨ ਦਿ ਗੂੰਜ" ਦੇ ਲਈ ਬੈਸਟ ਡੈਬਿਊ ਡਾਇਰੈਕਟਰ ਦੇ ਤੌਰ ਸਨਮਾਨਿਤ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 63 ਵੇਂ ਫਿਲਮਫੇਅਰ ਵਿਚ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਫੈਸ਼ਨ ਅਤੇ ਸਟਾਈਲ ਦੇ ਜਲਵੇ ਦਿਖਾਉਣ 'ਚ ਕੀਤੇ ਕੋਈ ਵੀ ਕਸਰ ਨਹੀਂ ਛੱਡੀ। 



ਅਵਾਰਡ ਦੇ ਹੋਰਨਾਂ ਨਾਵਾਂ ਦੀ ਸੂਚੀ ਹੇਠ ਦਿੱਤੀ ਗਈ ਹੈ

1. ਬੈਸਟ ਫਿਲਮ— 'ਹਿੰਦੀ ਮੀਡੀਅਮ'

2. ਕ੍ਰਿਟਿਕਸ ਐਵਾਰਡ ਫਾਰ ਬੈਸਟ ਫਿਲਮ— 'ਨਿਊਟਨ'

3. ਬੈਸਟ ਅਭਿਨੇਤਾ— ਇਰਫਾਨ ਖਾਨ (ਹਿੰਦੀ ਮੀਡੀਅਮ)

4. ਕ੍ਰਿਟਿਕਸ ਐਵਾਰਡ ਫਾਰ ਬੈਸਟ ਅਭਿਨੇਤਾ— ਰਾਜਕੁਮਾਰ ਰਾਓ (ਟ੍ਰੈਪਡ)

5. ਬੈਸਟ ਅਭਿਨੇਤਰੀ— ਵਿਦਿਆ ਬਾਲਨ (ਤੁਮਹਾਰੀ ਸੁਲੂ)



6. ਕ੍ਰਿਟਿਕਸ ਐਵਾਰਡ ਫਾਰ ਬੈਸਟ ਅਭਿਨੇਤਰੀ— ਜ਼ਾਇਰਾ ਵਸੀਮ (ਸੀਕ੍ਰੇਟ ਸੁਪਰਸਟਾਰ)

7. ਬੈਸਟ ਨਿਰਦੇਸ਼ਕ— ਅਸ਼ਵਨੀ ਅਇਰ ਤਿਵਾਰੀ (ਬਰੇਲੀ ਕੀ ਬਰਫੀ)

8. ਬੈਸਟ ਡੈਬਿਊ ਡਾਇਰੈਕਟਰ— ਕੋਂਕਣਾ ਸੇਨ ਸ਼ਰਮਾ (ਅ ਡੈੱਥ ਇੰਨ ਦਿ ਗੂੰਜ)

9. ਬੈਸਟ ਅਭਿਨੇਤਾ ਸਪੋਟਿੰਗ ਕਿਰਦਾਰ— ਮਿਹਰ ਵਿਜ (ਸੀਕ੍ਰੇਟ ਸੁਪਰਸਟਾਰ)



10. ਬੈਸਟ ਅਭਿਨੇਤਰੀ ਸਪੋਟਿੰਗ ਕਿਰਦਾਰ— ਰਾਜਕੁਮਾਰ ਰਾਓ (ਬਰੇਲੀ ਕੀ ਬਰਫੀ)

11. ਬੈਸਟ ਮਿਊਜ਼ਿਕ ਐਲਬਮ— ਪ੍ਰੀਤਮ (ਜੱਗਾ ਜਾਸੂਸ)

12. ਬੈਸਟ ਬੋਲ— ਅਮਿਤਾਭ ਭੱਟਾ ਚਾਰਿਆ (ਜੱਗਾ ਜਾਸੂਸ)

13. ਬੈਸਟ ਪਲੇਅਬੈਕ ਸਿੰਗਰ (ਗਾਇਕਾ)— ਮੇਘਨਾ ਮਿਸ਼ਰਾ (ਸੀਕ੍ਰੇਟ ਸੁਪਰਸਟਾਰ)



14. 14. ਬੈਸਟ ਪਲੇਅਬੈਕ ਸਿੰਗਰ (ਗਾਇਕ)— ਅਰਿਜੀਤ ਸਿੰਘ (ਬਦਰੀਨਾਥ ਕੀ ਦੁਲਹਣੀਆ)

15. ਲਾਈਫ ਟਾਈਮ ਅਚੀਵਮੈਂਟ ਐਵਾਰਡ— ਮਾਲਾ ਸਿਨਹਾ, ਬੱਪੀ ਲਹਿਰੀ

16. ਬੈਸਟ ਸਟੋਰੀ— ਅਮਿਤ ਵੀ ਮਸੂਰਕਰ (ਨਿਊਟਨ)

17. ਬੈਸਟ ਸਕ੍ਰੀਨਪਲੇਅ— ਸ਼ੁਭਾਅਸ਼ੀਸ਼ ਭੂਟਾਨੀ (ਮੁਕਤੀ ਭਵਨ)



18. ਬੈਸਟ ਸਿਨੇਮਾਟੋਗ੍ਰਾਫੀ— ਸੀਰਸ਼ ਰੇ (ਅ ਡੈੱਥ ਇੰਨ ਦਿ ਗੂੰਜ)

19. ਬੈਸਟ ਐਡੀਟਿੰਗ— ਨਿਤਿਨ ਵੈਦ (ਟ੍ਰੈਪਡ)

20. ਬੈਸਟ ਸ਼ਾਰਟ ਫਿਲਮ— ਫਿਕਸ਼ਨ (ਜੂਸ)

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement