ਯੁਵਿਕਾ ਦੇ ਹੋਏ ਪ੍ਰਿੰਸ ਨਰੂਲਾ ਕੀਤੀਆਂ ਸਾਂਝੀਆਂ ਮੰਗਣੀ ਦੀਆਂ ਤਸਵੀਰਾਂ
Published : Jan 24, 2018, 4:32 pm IST
Updated : Jan 24, 2018, 11:02 am IST
SHARE ARTICLE

ਪਿਛਲੇ ਕਾਫੀ ਸਮੇਂ ਚਰਚਾ ਵਿਚ ਰਹਿਣ ਵਾਲੇ ਜੋੜੇ ਯੁਵੀਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਇਕ ਦੂਜੇ ਦੇ ਹੋ ਗਏ ਹਨ। ਜੀ ਹਾਂ ਕਈ ਰਿਐਲਿਟੀ ਸ਼ੋਅ ਆਪਣੇ ਨਾਮ ਕਰਨ ਤੋਂ ਬਾਅਦ ਟੀ. ਵੀ.ਅਦਾਕਾਰ ਪ੍ਰਿੰਸ ਨਰੂਲਾ ਨੇ ਆਪਣੀ ਗਰਲਫ੍ਰੈਂਡ ਯੁਵਿਕਾ ਚੌਧਰੀ ਨਾਲ ਮੰਗਣੀ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਪ੍ਰਿੰਸ ਨੇ ਇੰਸਟਾਗਰਾਮ 'ਤੇ ਫੋਟੋ ਸ਼ੇਅਰ ਕਰਕੇ ਦਿੱਤੀ। ਜਿਸ ਦੇ ਨਾਲ ਉਨ੍ਹਾਂ ਨੇ ਯੁਵਿਕਾ ਦੇ ਨਾਮ ਇਕ ਮੈਸੇਜ ਵੀ ਲਿਖਿਆ।

ਜ਼ਿਕਰੇਯੋਗ ਹੈ ਕਿ ਯੁਵਿਕਾ ਅਤੇ ਪ੍ਰਿੰਸ ਪਿਛਲੇ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਕਈ ਵਾਰ ਦੋਵਾਂ ਦੀ ਸਗਾਈ ਦੀ ਗੱਲ ਵੀ ਸਾਹਮਣੇ ਆ ਚੁਕੀ ਹੈ ਇਸਤੋਂ ਇਲਾਵਾ ਦੋਵਾਂ ਦੇ ਵਿਆਹ ਦੀ ਚਰਚਾਂ ਬਿੱਗ ਬੌਸ 'ਚ ਵੀ ਹੋਈ ਸੀ,ਜਦ ਬਿੱਗ ਬੌਸ 11 'ਚ ਵਿਕਾਸ ਗੁਪਤਾ ਨੂੰ ਹਿਨਾ ਖਾਨ ਨਾਲ ਗੱਲ ਕਰਦੇ ਹੋਏ ਸੁਣਿਆ ਗਿਆ ਕਿ ਮੈਂ ਬਹੁਤ ਖੁਸ਼ ਹਾਂ ਕਿ ਪ੍ਰਿੰਸ ਅਤੇ ਯੁਵਿਕਾ ਬਹੁਤ ਜਲਦੀ ਵਿਆਹ ਕਰਨ ਵਾਲੇ ਹਨ। 

 
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪ੍ਰਿੰਸ ਨਰੂਲਾ ਨੂੰ ਰਿਐਲਿਟੀ ਸ਼ੋਅਜ ਦਾ ਕਿੰਗ ਮੰਨਿਆ ਜਾਂਦਾ ਹੈ। 2015 'ਚ ਰੋਡੀਜ ਦੇ 12 ਵੇਂ ਸੀਜ਼ਨ ਨੂੰ ਜਿੱਤਣ ਤੋਂ ਬਾਅਦ ਰੋਡੀਜ X2 ਦਾ 'Ultimate Roadie' ਟਾਈਟਲ ਵੀ ਆਪਣੇ ਨਾਮ ਕੀਤਾ। ਐੱਮ. ਟੀ. ਵੀ. ਸ਼ੋਅ Splitsvilla ਦੇ ਸੀਜ਼ਨ 8 ਅਤੇ ਇਸ ਸਾਲ ਬਿੱਗ ਬੌਸ ਸੀਜ਼ਨ 9 ਦਾ ਖਿਤਾਬ ਵੀ ਆਪਣੇ ਨਾਮ ਕੀਤਾ। ਪ੍ਰਿੰਸ ਹਾਲ ਹੀ 'ਚ ਐਂਡ. ਟੀ. ਵੀ. ਦੇ ਸ਼ੋਅ 'ਬਡੋ ਬਹੂ' 'ਚ ਲੀਡ ਰੋਲ 'ਚ ਨਜ਼ਰ ਆ ਰਹੇ ਹੈ।



ਤੁਹਾਨੂੰ ਦਸ ਦੇਈਏ ਕਿ ਜਿਥੇ ਪ੍ਰਿੰਸ ਨੇ ਆਪਣੀ ਸਗਾਈ ਦੀ ਤਸਵੀਰ ਸਮਝੀ ਕਰਕੇ ਨੋਟ ਲਿਖਿਆ ਹੈ ਉਥੇ ਹੀ ਯੁਵਿਕਾ ਨੇ ਵੀ ਆਪਣੇ ਇੰਸਟਾ 'ਤੇ ਪੂਰੀ ਜ਼ਿੰਦਗੀ ਹੱਥ ਫੜਣ ਲਈ ਥੈਕਸ ਬੋਲਦੇ ਹੋਏ ਪ੍ਰਿੰਸ ਨੂੰ ਇੱਕ ਨੋਟ ਲਿਖਿਆ ਹੈ 



ਇਸ ਦੇ ਨਾਲ ਹੀ ਪ੍ਰਿੰਸ ਨਰੂਲਾ ਨੇ ਦਿਲ ਨੂੰ ਛੂਹਣ ਵਾਲੀ ਗੱਲ ਕੀਤੀ ਹੈ ਜੋ ਹੈ ਕਿ ਉੰਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦਾ ਨਾਮ ਬਦਲ ਕੇ ਪ੍ਰਿੰਸ ਤੋਂ ਪ੍ਰਿੰਸ ਯੁਵਿਕਾ ਨਰੂਲਾ ਕਰ ਦਿੱਤਾ ਹੈ।ਇੱਸ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਵਿਆਹ ਅਤੇ ਸਗਾਈ ਤੋਂ ਬਾਅਦ ਸਿਰਫ ਕੁੜੀ ਹੀ ਆਪਣਾ ਨਾਮ ਨਹੀਂ ਬਦਲਦੀ ਬਲਕਿ ਮੁੰਡਾ ਵੀ ਆਪਨੇ ਨਾਮ ਦੇ ਨਾਲ ਕੁੜੀ ਦੇ ਨਾਮ ਨੂੰ ਜੋੜ ਸਕਦਾ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement