
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਦੋਵੇਂ ਮਾਮਲੇ ਪੁਰਾਣੇ ਹਨ ਅਤੇ ਦੋਵਾਂ ਦਾ ਇੱਕ ਦੂਜੇ ਨਾਲ ਕੋਈ ਵੀ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ 2 ਵੀਡੀਓਜ਼ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਪਹਿਲੇ ਵੀਡੀਓ ਵਿਚ 2 ਵਿਅਕਤੀਆਂ ਦੀ ਲੜਾਈ ਨੂੰ ਵੇਖਿਆ ਜਾ ਸਕਦਾ ਹੈ ਅਤੇ ਦੂਜੇ ਵੀਡੀਓ ਇੱਕ ਵਿਅਕਤੀ ਨੂੰ ਆਪਣੇ ਨਾਲ ਹੋਈ ਕੁੱਟਮਾਰ ਦੀ ਜਾਣਕਾਰੀ ਦਿੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਦਿੱਲੀ ਹਵਾਈ ਅੱਡੇ ਦਾ ਹੈ ਜਿਥੇ ਇੱਕ ਸਿੱਖ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ ਤੇ ਓਹਦੀ ਪੱਗ ਲਾਹੀ ਗਈ।
ਫੇਸਬੁੱਕ ਪੇਜ john deere lovers ਨੇ ਵਾਇਰਲ ਵੀਡੀਓਜ਼ ਦਾ ਕੋਲਾਜ ਸਾਂਝਾ ਕਰਦਿਆਂ ਲਿਖਿਆ, "Delhi Airport fight/ਜਦੋ ਸਰਦਾਰ ਬੰਦੇ ਦੀ ਲਾਹੀ ਪੱਗ ਫਿਰ ਦੇਖੋ ਕੀ ਹੋਇਆ ਅੱਗੇ।#viral#Bhanasidhu#delhiairport#trending#facebookvideo#viralvideo"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੇ ਦੋਵੇਂ ਮਾਮਲੇ ਪੁਰਾਣੇ ਹਨ ਅਤੇ ਦੋਵਾਂ ਦਾ ਇੱਕ ਦੂਜੇ ਨਾਲ ਕੋਈ ਵੀ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦੋਵੇਂ ਵੀਡੀਓਜ਼ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ।
ਪਹਿਲਾ ਵੀਡੀਓ- ਇਸ ਵੀਡੀਓ ਵਿਚ ਕੁੱਟਮਾਰ ਦੀ ਜਗ੍ਹਾ 'ਤੇ Indo-Canadian Transport Co. ਲਿਖਿਆ ਵੇਖਿਆ ਜਾ ਸਕਦਾ ਹੈ।
ਦੂਜਾ ਵੀਡੀਓ- ਇਸ ਵੀਡੀਓ ਜਿਹੜਾ ਵਿਅਕਤੀ ਆਪਣੇ ਨਾਲ ਕੁੱਟਮਾਰ ਹੋਣ ਦੀ ਗੱਲ ਕਰ ਰਿਹਾ ਹੈ ਉਸਨੇ ਜਗ੍ਹਾ ਦਾ ਨਾਮ Banter Club ਦੱਸਿਆ।
ਹੁਣ ਅਸੀਂ ਇਨ੍ਹਾਂ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਰਾਹੀਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
"ਵਾਇਰਲ ਦੋਵੇਂ ਵੀਡੀਓਜ਼ ਪੁਰਾਣੇ ਹਨ"
ਪਹਿਲੇ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ Youtube 'ਤੇ 30 ਮਈ 2022 ਦਾ ਸਾਂਝਾ ਕੀਤਾ ਮਿਲਿਆ। ਇਥੇ ਮੌਜੂਦ ਜਾਣਕਾਰੀ ਅਨੁਸਾਰ ਇਸ ਵੀਡੀਓ ਨੂੰ ਦਿੱਲੀ ਹਵਾਈ ਅੱਡੇ ਦਾ ਦੱਸਿਆ ਗਿਆ।
YT Shorts
ਕਿਉਂਕਿ ਇਸ ਵੀਡੀਓ ਵਿਚ Indo-Canadian Transport Co.ਲਿਖਿਆ ਹੋਇਆ ਹੈ, ਇਸਲਈ ਅਸੀਂ ਇਸ ਜਾਣਕਾਰੀ ਨੂੰ ਸਬੰਧਿਤ ਕੀਵਰਡ ਨਾਲ ਸਰਚ ਕੀਤਾ। ਦੱਸ ਦਈਏ ਕਿ ਸਬੰਧਿਤ ਥਾਂ 'ਤੇ ਵਾਇਰਲ ਵੀਡੀਓ ਵਿਚ ਦਿੱਸ ਰਹੀ ਥਾਂ 'ਚ ਸਮਾਨਤਾਵਾਂ ਸਾਨੂੰ ਵੀਡੀਓ ਬਲਾਗ ਵਿਚ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਇੰਡੋ-ਕੈਨੇਡੀਅਨ ਦਾ ਇਹ ਇਹ ਬਸ ਕਾਰੀਡੋਰ IGI ਹਵਾਈ ਅੱਡੇ 'ਤੇ ਟਰਮੀਨਲ 3 ਵਿਖੇ ਪਿਲਰ ਨੰਬਰ 18 ਦੇ ਸਾਹਮਣੇ ਮੌਜੂਦ ਹੈ।
ਦੂਜਾ ਵੀਡੀਓ
ਇਸ ਵੀਡੀਓ ਨੂੰ ਲੈ ਕੇ ਵੀ ਅਸੀਂ ਕੀਵਰਡ ਸਰਚ ਨਾਲ ਸ਼ੁਰੂਆਤ ਕੀਤੀ। ਦੱਸ ਦਈਏ ਕਿ ਇਹ ਮਾਮਲਾ 13 ਮਾਰਚ 2022 ਨੂੰ ਦਿੱਲੀ ਦੇ Banter Club ਵਿਖੇ ਵਾਪਰਿਆ ਸੀ। ਇਸ ਮਾਮਲੇ ਨੂੰ ਲੈ ਕੇ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ। ਦੱਸ ਦਈਏ ਕਿ ਮੌਜੂਦ ਜਾਣਕਾਰੀ ਅਨੁਸਾਰ ਜਗਜੋਤ ਸਿੰਘ ਨਾਮ ਦਾ ਵਿਅਕਤੀ ਦਿੱਲੀ ਦੇ Banter Club ਵਿਖੇ ਆਪਣਾ ਜਨਮਦਿਨ ਮਨਾਉਣ ਲਈ ਜਾਂਦਾ ਹੈ ਜਿਥੇ ਬਾਊਂਸਰਾ ਨਾਲ ਕਹਾਸੁਣੀ ਹੋਣ ਕਰਕੇ ਜਗਜੋਤ ਨਾਲ ਕੁੱਟਮਾਰ ਕੀਤੀ ਗਈ ਸੀ।
ਇਸ ਮਾਮਲੇ ਨੂੰ ਲੈ ਕੇ ਮਾਰਚ 2022 ਵਿਚ ਵਾਇਰਲ ਹੋਏ ਖਬਰਾਂ ਤੇ ਟਵੀਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।
Birthday boy was thrashed badly by bouncers at Banter bar, Rajender nagar, Delhi.....case registered...@LtGovDelhi @cp_delhi @CPDelhi @SagarHoodaIPS @DCPCentralDelhi @DelhiPolice @PunjabKesariCom#DelhiPolice #Delhi pic.twitter.com/PyRFbJlVCU
— Abhishek Tiwari (@ABHISHEKishere) March 18, 2022
We justice for jagjot singh ✊
— Rohit Verma (@Sonirohit09) March 16, 2022
Esa kon karta hai apne customers ke sath ??
Yeh video BANTER DELHI, Rajinder nagar ka hai
U can watch his full video on her Instagram @riya_8156 there you can see all the proofs@Rbharat_EngNews @ZeeNews @rajeshtv9bv pic.twitter.com/lVIEm75xIn
ਦੱਸ ਦਈਏ ਅਸੀਂ ਇਸ ਮਾਮਲੇ ਨੂੰ ਲੈ ਕੇ ਜਗਜੋਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨਾਲ ਗੱਲ ਹੁੰਦੇ ਸਾਰ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੇ ਦੋਵੇਂ ਮਾਮਲੇ ਪੁਰਾਣੇ ਹਨ ਅਤੇ ਦੋਵਾਂ ਦਾ ਇੱਕ ਦੂਜੇ ਨਾਲ ਕੋਈ ਵੀ ਸਬੰਧ ਨਹੀਂ ਹੈ।
Our Sources:
Youtube Shorts Dated 30 May 2022
Youtube Vlog By Khurram Vlogger Dated 19 May 2022
X Tweet Of Rohit Verma Dated 16-March-2022
X Tweet Of Abhishek Tiwari Dated 18-March-2022