ਤੱਥ ਜਾਂਚ: ਬ੍ਰਾਹਮਣਾਂ ਦੇ ਖੇਤ 'ਚ ਜਾਣ ਕਰਕੇ ਕੁੜੀ ਨਾਲ ਹੋਈ ਕੁੱਟਮਾਰ? ਵਾਇਰਲ ਪੋਸਟ ਗੁੰਮਰਾਹਕੁਨ
Published : Apr 1, 2021, 5:07 pm IST
Updated : Apr 1, 2021, 5:07 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਕੁੜੀ ਨਾਲ ਕੁੱਟਮਾਰ ਓਹਦੇ ਪਰਿਵਾਰ ਦੇ ਲੋਕਾਂ ਵੱਲੋਂ ਬਿਨ੍ਹਾਂ ਮਨਜ਼ੂਰੀ ਵਿਆਹ ਕਰਵਾਉਣ ਕਰਕੇ ਕੀਤੀ ਗਈ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁਝ ਵਿਅਕਤੀਆਂ ਦੁਆਰਾ ਇੱਕ ਕੁੜੀ ਨੂੰ ਬੇਹਰਿਹਮੀ ਨਾਲ ਕੁੱਟਿਆ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰਾਹਮਣ ਸਮਾਜ ਦੇ ਖੇਤ ਵਿਚ ਜਾਣ ਕਰਕੇ ਦਲਿਤ ਕੁੜੀ ਨੂੰ ਬੇਹਰਿਹਮੀ ਨਾਲ ਕੁੱਟਿਆ ਗਿਆ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਕੁੜੀ ਨਾਲ ਕੁੱਟਮਾਰ ਓਹਦੇ ਪਰਿਵਾਰ ਦੇ ਲੋਕਾਂ ਵੱਲੋਂ ਬਿਨ੍ਹਾਂ ਮਨਜ਼ੂਰੀ ਵਿਆਹ ਕਰਵਾਉਣ ਕਰਕੇ ਕੀਤੀ ਗਈ ਸੀ।

ਵਾਇਰਲ ਪੋਸਟ
ਟਵਿੱਟਰ ਯੂਜ਼ਰ ਬਾਜ਼ ਸਿੰਘ ਨੇ 31 ਮਾਰਚ ਨੂੰ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਮੋਦੀ ਦੇ ਰਾਮ ਰਾਜ ਦਾ ਹਾਲ ਇਸ ਲੜਕੀ ਦਾ ਇਹ ਕਸੂਰ ਹੈ ਕਿ ਬ੍ਰਾਹਮਣ ਦੇ ਖੇਤਾਂ ਵਿੱਚ ਚਲੀ ਗਈ। ਸੂਰ ਬੀਰ ਬਜਰੰਗ ਦਲ ਦੇ ਜੋਧੇਆਂ ਨੇ ਤਾਂ ਕਰਕੇ ਇਹ ਬਹਾਦਰੀ ਦਾ ਕੰਮ ਕੀਤਾ। ਸ਼ਰਮ ਕਰੋ ਬਾਂਦਰੋ ਦਲਿਤ ਸੂਦਰ ਕਹਿਕੇ ਗਰੀਬ ਦੀ ਧੀ ਤੇ ਅਤਿਆਚਾਰ ਕਰਨਾ। ਬੇਟੀ ਬਚਾਓ, ਬੇਟੀ ਪੜਾਓ ਦੇ ਨਾਹਰੇ ਲਾਉਣ ਵਾਲੇ ਕਿਥੇ ਹੁਣ? #FarmersProtests"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਸਮਝਦੇ ਹੋਏ ਕੀਵਰਡ ਸਰਚ ਜਰੀਏ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਆਪਣੀ ਸਰਚ ਦੌਰਾਨ ਨਵੀਂ ਦੁਨੀਆ ਦੇ ਇੱਕ ਖ਼ਬਰ ਲੇਖ ਵਿਚ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਪ੍ਰਕਾਸ਼ਿਤ ਮਿਲੇ। ਇਹ ਖ਼ਬਰ 2 ਜੁਲਾਈ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਮਾਮਲੇ ਨੂੰ ਲੈ ਕੇ ਖ਼ਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "Dhar News : वो चीखती रही... लेकिन अपने ही बेरहमी से पीटते रहे"

ਖ਼ਬਰ ਅਨੁਸਾਰ, ਭਰਾ ਅਤੇ ਰਿਸ਼ਤੇਦਾਰਾਂ ਨੇ ਇਕ ਕੁੜੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕੁੱਟਮਾਰ ਦਾ ਕਾਰਨ ਕਿਸੇ ਦੂਜੀ ਜਾਤ ਦੇ ਲੜਕੇ ਨਾਲ ਵਿਆਹ ਦੱਸਿਆ ਜਾ ਰਿਹਾ ਹੈ। ਘਟਨਾ ਦੀ ਵੀਡੀਓ ਵੀ ਬਣਾਈ ਗਈ ਹੈ। ਇਹ ਵੀਡੀਓ ਤਿੰਨ ਦਿਨਾਂ ਤੋਂ ਵਾਇਰਲ ਹੋ ਰਿਹਾ ਹੈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਵੀਡੀਓ ਧਾਰ ਐਸਪੀ ਆਦਿਤਿਆ ਪ੍ਰਤਾਪ ਸਿੰਘ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਕਾਰਵਾਈ ਕਰਨ ਲਈ ਕਿਹਾ। ਇਸ ‘ਤੇ ਪੁਲਿਸ ਨੇ ਸ਼ਨੀਵਾਰ ਨੂੰ ਸੱਤ ਲੋਕਾਂ ਖਿਲਾਫ਼ ਕੇਸ ਦਰਜ ਕਰਕੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।"

Photo

ਹੋਰ ਸਰਚ ਕਰਨ 'ਤੇ ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ਖ਼ਬਰ Aajtak ਦੇ ਇੱਕ ਵੀਡੀਓ ਬੁਲੇਟਿਨ ਵਿਚ ਅਪਲੋਡ ਮਿਲੀ।

30 ਜੂਨ 2019 ਨੂੰ ਅਪਲੋਡ ਇਸ ਵੀਡੀਓ ਬੁਲੇਟਿਨ ਦਾ ਸਿਰਲੇਖ ਲਿਖਿਆ ਗਿਆ, "इस लड़की को जानवरों की तरह आखिर क्यों पीटा जा रहा है?" ਇਸ ਖ਼ਬਰ ਅਨੁਸਾਰ ਵੀ ਕੁੱਟਮਾਰ ਦਾ ਕਾਰਨ ਕੁੜੀ ਦਾ ਦੂਜੀ ਜਾਤ ਦੇ ਲੜਕੇ ਨਾਲ ਵਿਆਹ ਸੀ।

Photo

ਇਸ ਮਾਮਲੇ ਨੂੰ ਲੈ ਕੇ NDTV ਦੀ ਖ਼ਬਰ ਇਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁੰਨ ਪਾਇਆ ਹੈ। ਕੁੜੀ ਨਾਲ ਕੁੱਟਮਾਰ ਓਹਦੇ ਪਰਿਵਾਰ ਦੇ ਲੋਕਾਂ ਵੱਲੋਂ ਬਿਨ੍ਹਾਂ ਮਨਜ਼ੂਰੀ ਵਿਆਹ ਕਰਵਾਉਣ ਕਰਕੇ ਕੀਤੀ ਗਈ ਸੀ।

Cliam:  ਬ੍ਰਾਹਮਣ ਸਮਾਜ ਦੇ ਖੇਤ ਵਿਚ ਜਾਣ ਕਰਕੇ ਦਲਿਤ ਕੁੜੀ ਨੂੰ ਬੇਹਰਿਹਮੀ ਨਾਲ ਕੁੱਟਿਆ ਗਿਆ।
Calimed By: ਟਵਿੱਟਰ ਯੂਜ਼ਰ ਬਾਜ਼ ਸਿੰਘ
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement