Fact Check: ਭਾਜਪਾ ਆਗੂ ਦੀ ਕੁੱਟਮਾਰ ਦਾ ਪੁਰਾਣਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
Published : Nov 1, 2021, 3:30 pm IST
Updated : Nov 1, 2021, 3:30 pm IST
SHARE ARTICLE
Fact Check Old video of BJP Youth Leader beaten by police shared with misleading claim
Fact Check Old video of BJP Youth Leader beaten by police shared with misleading claim

ਇਹ ਵੀਡੀਓ ਮਈ 2021 ਦਾ ਹੈ ਜਦੋਂ ਭਾਜਪਾ ਲੀਡਰ ਨਾਲ ਮਹਾਰਾਸ਼ਟਰ ਦੇ ਹਸਪਤਾਲ ਵਿਚ ਪੁਲਿਸ ਦੁਆਰਾ ਕੁੱਟਮਾਰ ਕੀਤੀ ਗਈ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਪੁਲਿਸ ਮੁਲਾਜ਼ਮਾਂ ਨੂੰ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਯੂਪੀ ਦਾ ਜਿਥੇ ਪਾਕਿਸਤਾਨ ਕ੍ਰਿਕੇਟ ਟੀਮ ਦੀ ਭਾਰਤ ਉੱਤੇ ਜਿੱਤ ਦਾ ਜਸ਼ਨ ਮਨਾਉਣ ਵਾਲੇ ਲੋਕਾਂ ਦੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਮਈ 2021 ਦਾ ਹੈ ਜਦੋਂ ਭਾਜਪਾ ਲੀਡਰ ਨਾਲ ਮਹਾਰਾਸ਼ਟਰ ਦੇ ਹਸਪਤਾਲ ਵਿਚ ਪੁਲਿਸ ਦੁਆਰਾ ਕੁੱਟਮਾਰ ਕੀਤੀ ਗਈ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ "हिन्दू राष्ट्र मेरा सपना" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Jay Shree ram ???? UP मे पेलम पाली शुरु ! पाकिस्तान की जीत की ख़ुशी मनाने वालों के leader को इनाम.. जय बाबाजी की"

ਵਾਇਰਲ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵੀਡੀਓ ਦੇ ਲਿੰਕ ਨੂੰ InVID ਟੂਲ 'ਚ ਪਾਇਆ ਅਤੇ ਇਸਦੇ ਕੀਫ਼੍ਰੇਮਸ ਐਕਸਟ੍ਰੈਕਟ ਕਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵੀਡੀਓ ਦਾ ਭਾਰਤ ਪਾਕਿਸਤਾਨ ਦੇ ਹਾਲੀਆ T20 ਮੈਚ ਨਾਲ ਕੋਈ ਸਬੰਧ ਨਹੀਂ

27 ਮਈ ਨੂੰ ਆਂਧਰਾ ਪ੍ਰਦੇਸ਼ ਭਾਜਪਾ ਦੇ ਰਾਜ ਸਕੱਤਰ ਸੁਨੀਲ ਦੇਉਧਰ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਇਸਨੂੰ ਮਹਾਰਾਸ਼ਟਰ ਵਿਚ ਭਾਜਪਾ ਲੀਡਰ ਨਾਲ ਹੋਈ ਕੁੱਟਮਾਰ ਦਾ ਦੱਸਿਆ। ਉਨ੍ਹਾਂ ਨੇ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, "See how @BJP4Maharashtra’s Yuva Morcha @BJYM4MH Dist Gen Sec Shivraj (Belongs to NT-B) was mercilessly beaten By police of @OfficeofUT @PawarSpeaks @RahulGandhi In Jalna. Is this a crime to raise voice against injustice? Where are the Human Rights activists now? @BJYM @India_NHRC"

ਟਵੀਟ ਅਨੁਸਾਰ ਵੀਡੀਓ ਵਿਚ ਕੁੱਟ ਖਾ ਰਿਹਾ ਵਿਅਕਤੀ ਭਾਜਪਾ ਮਹਾਰਾਸ਼ਟਰ ਦੇ ਯੁਵਾ ਮੋਰਚੇ ਦਾ ਆਗੂ ਸ਼ਿਵਰਾਜ ਹੈ। ਟਵੀਟ ਅਨੁਸਾਰ ਇਹ ਮਾਮਲਾ ਜਾਲਨਾ ਦਾ ਦੱਸਿਆ ਗਿਆ ਹੈ। ਇਹ ਟਵੀਟ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ 27 ਮਈ ਨੂੰ ਕੀਤਾ ANI ਦਾ ਟਵੀਟ ਮਿਲਿਆ। ANI ਨੇ ਆਪਣੇ ਟਵੀਟ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਸੀ। ਟਵੀਟ ਕਰਦਿਆਂ ANI ਨੇ ਲਿਖਿਆ, "Maharashtra | Jalna Police seen beating up BJP Youth Secy Shivraj Nariyalwale in viral video "Following death of a patient on April 10, his family vandalized hospital premises. Police used force against them to drive them out," says Inspector Prashant Mahajan, Kadim Jalna PS"

ਟਵੀਟ ਅਨੁਸਾਰ ਮਾਮਲਾ ਜਾਲਨਾ ਦੇ ਨਿਜੀ ਹਸਪਤਾਲ ਦਾ ਹੈ ਜਿਥੇ ਇੱਕ ਮਰੀਜ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ। ਇਸਨੂੰ ਲੈ ਕੇ ਜਾਲਨਾ ਪੁਲਿਸ ਵੱਲੋਂ ਭਾਜਪਾ ਯੂਥ ਸਕੱਤਰ ਸ਼ਿਵਰਾਜ ਦੀ ਕੁੱਟਮਾਰ ਕੀਤੀ ਗਈ। ਇਹ ਟਵੀਟ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

PhotoPhoto

28 ਮਈ 2021 ਨੂੰ ਪ੍ਰਕਾਸ਼ਿਤ The New Indian Express ਦੀ ਖਬਰ ਅਨੁਸਾਰ ਭਾਜਪਾ ਆਗੂ ਨਾਲ ਕੁੱਟਮਾਰ ਕਰਨ ਕਰਕੇ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

"ਦੱਸ ਦਈਏ ਕਿ ਇਹ ਵੀਡੀਓ ਜੂਨ 2021 ਵਿਚ ਵੀ ਵਾਇਰਲ ਹੋਇਆ ਸੀ। ਉਸ ਸਮੇਂ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਗਿਆ ਸੀ ਕਿ ਇਹ ਵੀਡੀਓ ਨਿਜਾਮਾਬਾਦ ਹਸਪਤਾਲ ਦਾ ਹੈ ਜਿਥੇ ਇੱਕ ਮੁਸਲਿਮ ਡਰਾਈਵਰ ਮਰੀਜਾਂ ਦੀ ਆਕਸੀਜਨ ਬੰਦ ਕਰ ਦਿੰਦਾ ਸੀ ਤਾਂ ਜੋ ਉਸਦੇ ਐਮਬੂਲੈਂਸ ਦਾ ਕੰਮ ਵੱਧ ਸਕੇ। ਇਸ ਦਾਅਵੇ ਨੂੰ ਲੈ ਕੇ ਕੀਤੀ ਗਈ ਸਾਡੀ ਪਿਛਲੀ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਮਈ 2021 ਦਾ ਹੈ ਜਦੋਂ ਭਾਜਪਾ ਲੀਡਰ ਨਾਲ ਮਹਾਰਾਸ਼ਟਰ ਦੇ ਹਸਪਤਾਲ ਵਿਚ ਪੁਲਿਸ ਦੁਆਰਾ ਕੁੱਟਮਾਰ ਕੀਤੀ ਗਈ ਸੀ।

Claim- UP Police beating People who celebrated Pakistan's win over India
Claimed By- FB Page हिन्दू राष्ट्र मेरा सपना
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement