ਕ੍ਰਿਕੇਟ ਵਿਸ਼ਵ ਕੱਪ 2023 ਨੂੰ ਲੈ ਕੇ ਰਤਨ ਟਾਟਾ ਦੇ ਨਾਂ ਤੋਂ ਵਾਇਰਲ ਹੋ ਰਿਹਾ ਫਰਜ਼ੀ ਦਾਅਵਾ
Published : Nov 1, 2023, 10:39 am IST
Updated : Nov 1, 2023, 10:40 am IST
SHARE ARTICLE
Fact Check Ratan Tata Denies Giving Suggestions to ICC Claim
Fact Check Ratan Tata Denies Giving Suggestions to ICC Claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਉਦਯੋਗਪਤੀ ਰਤਨ ਟਾਟਾ ਨੇ ਆਪ ਸਪਸ਼ਟੀਕਰਣ ਦੇ ਕੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਭਾਰਤ ਦੇ ਵੱਡੇ ਉਦਯੋਗਪਤੀ ਰਤਨ ਟਾਟਾ ਦੇ ਨਾਂ ਤੋਂ ਭਾਰਤ ਵਿਚ ਹੋ ਰਹੇ ਕ੍ਰਿਕੇਟ ਵਿਸ਼ਵ ਕੱਪ 2023 ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਦਾਅਵੇ ਅਨੁਸਾਰ ਅਫ਼ਗ਼ਾਨਿਸਤਾਨ ਦੇ ਕ੍ਰਿਕੇਟਰ ਰਾਸ਼ਿਦ ਖਾਨ ਨੂੰ ICC ਵੱਲੋ ਜੁਰਮਾਨਾ ਲਾਉਣ 'ਤੇ ਉਦਯੋਗਪਤੀ ਨੇ ਕ੍ਰਿਕੇਟਰ ਦੀ ਵਿਤੀ ਮਦਦ ਕਰਨ ਦਾ ਐਲਾਨ ਕੀਤਾ ਤੇ ਕਿਹਾ ਹੈ ਕਿ ਰਾਸ਼ਿਦ ਖਾਨ ਦਾ ਜੁਰਮਾਨਾ ਵੀ ਉਹ ਹੀ ਭਰਣਗੇ।

X ਅਕਾਊਂਟ Jagdish Sista ਨੇ ਵਾਇਰਲ ਦਾਅਵਾ ਸਾਂਝਾ ਕਰਦਿਆਂ ਲਿਖਿਆ, "Ratan Tata has once again shown his greatness.   Rashid Khan, Afghanistan spinner, after defeating NaPak, took the Indian flag and ran around the ground on victory lap and shouted Bharat Mata ki Jai. NaPak complained to ICC about his action. ICC and all other world sports"

ਦਾਅਵੇ ਦਾ ਪੰਜਾਬੀ ਅਨੁਵਾਦ, "ਰਤਨ ਟਾਟਾ ਨੇ ਇਕ ਵਾਰ ਫਿਰ ਆਪਣੀ ਮਹਾਨਤਾ ਦਿਖਾਈ ਹੈ। ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੇ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਝੰਡਾ ਲੈ ਕੇ ਜਿੱਤ ਤੋਂ ਬਾਅਦ ਮੈਦਾਨ 'ਚ ਦੌੜ ਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਪਾਕਿਸਤਾਨ ਨੇ ਆਈਸੀਸੀ ਨੂੰ ਇਸ ਕਾਰਵਾਈ ਦੀ ਸ਼ਿਕਾਇਤ ਕੀਤੀ। ਆਈਸੀਸੀ ਅਤੇ ਹੋਰ ਸਾਰੀਆਂ ਵਿਸ਼ਵ ਖੇਡਾਂ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਉਦਯੋਗਪਤੀ ਰਤਨ ਟਾਟਾ ਨੇ ਆਪ ਸਪਸ਼ਟੀਕਰਣ ਦੇ ਕੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।

ਉਦਯੋਗਪਤੀ ਨੇ ਕੀਤਾ ਖੰਡਨ

ਦੱਸ ਦਈਏ ਜੇਕਰ ਰਤਨ ਟਾਟਾ ਵੱਲੋਂ ਅਜਿਹਾ ਕੋਈ ਉਪਰਾਲਾ ਕਿਸੇ ਕ੍ਰਿਕੇਟਰ ਪ੍ਰਤੀ ਕੀਤਾ ਗਿਆ ਹੁੰਦਾ ਤਾਂ ਉਸਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਖਬਰ ਨਹੀਂ ਮਿਲੀ। ਹਾਲਾਂਕਿ ਸਾਨੂੰ ਵਾਇਰਲ ਦਾਅਵੇ ਦਾ ਖੰਡਨ ਕਰਦੀ ਕਈ ਖਬਰਾਂ ਮਿਲੀਆਂ।

ਰਤਨ ਟਾਟਾ ਨੇ ਆਪਣੇ X ਅਕਾਊਂਟ ਰਾਹੀਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਤੇ ਲਿਖਿਆ, "I have made no suggestions to the ICC or any cricket faculty about any cricket member regarding a fine or reward to any players.I have no connection to cricket whatsoever. Please do not believe WhatsApp forwards and videos of such nature unless they come from my official platforms."

ਇਸ ਕੈਪਸ਼ਨ ਦਾ ਪੰਜਾਬੀ ਅਨੁਵਾਦ, "ਮੈਂ ਆਈਸੀਸੀ ਜਾਂ ਕਿਸੇ ਕ੍ਰਿਕਟ ਫੈਕਲਟੀ ਨੂੰ ਕਿਸੇ ਵੀ ਕ੍ਰਿਕਟ ਮੈਂਬਰ ਬਾਰੇ ਕਿਸੇ ਖਿਡਾਰੀ ਨੂੰ ਜੁਰਮਾਨਾ ਜਾਂ ਇਨਾਮ ਦੇਣ ਬਾਰੇ ਕੋਈ ਸੁਝਾਅ ਨਹੀਂ ਦਿੱਤਾ ਹੈ। ਮੇਰਾ ਕ੍ਰਿਕਟ ਨਾਲ ਕੋਈ ਸਬੰਧ ਨਹੀਂ ਹੈ। ਕਿਰਪਾ ਕਰਕੇ ਵਟਸਐਪ ਫਾਰਵਰਡ ਅਤੇ ਇਸ ਤਰ੍ਹਾਂ ਦੇ ਵੀਡੀਓ 'ਤੇ ਵਿਸ਼ਵਾਸ ਨਾ ਕਰੋ ਜਦੋਂ ਤੱਕ ਉਹ ਮੇਰੇ ਅਧਿਕਾਰਤ ਪਲੇਟਫਾਰਮਾਂ ਤੋਂ ਨਹੀਂ ਆਉਂਦੇ ਹਨ।"

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਉਦਯੋਗਪਤੀ ਰਤਨ ਟਾਟਾ ਨੇ ਆਪ ਸਪਸ਼ਟੀਕਰਣ ਦੇ ਕੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement