
ਕ੍ਰਿਕੇਟਰ ਜਸਪ੍ਰੀਤ ਬੁਮਰਾਹ ਵੱਲੋਂ ਅਜੇਹੀ ਕੋਈ ਸਟੋਰੀ ਨਹੀਂ ਪਾਈ ਗਈ ਹੈ। ਜਸਪ੍ਰੀਤ ਬੁਮਰਾਹ ਵੱਲੋਂ ਪਾਈ ਗਈ ਇੱਕ ਸਟੋਰੀ ਦੇ ਸਕ੍ਰੀਨਸ਼ੋਟ ਨੂੰ ਐਡਿਟ ਕੀਤਾ ਗਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਭਾਰਤੀ ਸਟਾਰ ਕ੍ਰਿਕੇਟਰ ਜਸਪ੍ਰੀਤ ਬੁਮਰਾਹ ਦੇ ਨਾਂਅ ਤੋਂ ਇੱਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵੇ ਅਨੁਸਾਰ ਜਸਪ੍ਰੀਤ ਬੁਮਰਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸਦੇ ਵਿਚ ਲਿਖਿਆ ਹੈ "Sometimes being greedy is good and being loyal isn't" (ਪੰਜਾਬੀ ਅਨੁਵਾਦ- ਕਈ ਵਾਰ ਲਾਲਚੀ ਹੋਣਾ ਚੰਗਾ ਹੁੰਦਾ ਹੈ ਤੇ ਵਫ਼ਾਦਾਰ ਹੋਣਾ ਚੰਗਾ ਨਹੀਂ ਹੁੰਦਾ"
X ਅਕਾਊਂਟ Azam Sajjad ਨੇ ਵਾਇਰਲ ਸਕ੍ਰੀਨਸ਼ੋਟ ਸਾਂਝਾ ਕਰਦਿਆਂ ਲਿਖਿਆ, "Jasprit Bumrah insta story ????"
Jasprit Bumrah insta story ???? pic.twitter.com/MRJ6l9CPUy
— Azam Sajjad (@AzamDON) November 28, 2023
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕ੍ਰਿਕੇਟਰ ਜਸਪ੍ਰੀਤ ਬੁਮਰਾਹ ਵੱਲੋਂ ਅਜੇਹੀ ਕੋਈ ਸਟੋਰੀ ਨਹੀਂ ਪਾਈ ਗਈ ਹੈ। ਜਸਪ੍ਰੀਤ ਬੁਮਰਾਹ ਵੱਲੋਂ ਪਾਈ ਗਈ ਇੱਕ ਸਟੋਰੀ ਦੇ ਸਕ੍ਰੀਨਸ਼ੋਟ ਨੂੰ ਐਡਿਟ ਕੀਤਾ ਗਿਆ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਸਟੋਰੀ ਨੂੰ ਲੈ ਕੇ ਕੀਵਰਡ ਸਰਚ ਕੀਤਾ। ਦੱਸ ਦਈਏ ਸਾਨੂੰ ਇਸ ਸਟੋਰੀ ਨੂੰ ਲੈ ਕੇ ਤਾਂ ਕੋਈ ਖਬਰ ਨਹੀਂ ਮਿਲੀ ਪਰ ਅਜਿਹੀਆਂ ਕਈ ਖਬਰਾਂ ਮਿਲੀਆਂ ਜਿਨ੍ਹਾਂ ਨੇ ਵਾਇਰਲ ਸਟੋਰੀ ਨੂੰ ਫਰਜ਼ੀ ਦੱਸਿਆ ਸੀ।
ਜਸਪ੍ਰੀਤ ਬੁਮਰਾਹ ਦੀ ਅਸਲ ਸਟੋਰੀ
ਦੱਸ ਦਈਏ ਕਿ ਪਿਛਲੇ ਦਿਨੀ IPL ਦੀ ਮੁੰਬਈ ਇੰਡੀਅਨਸ ਟੀਮ ਵਿਚ ਕ੍ਰਿਕੇਟਰ ਹਾਰਦਿਕ ਪੰਡਯਾ ਦੀ ਵਾਪਸੀ ਹੋਈ ਜਿਸਨੂੰ ਲੈ ਕੇ ਇਸ ਵਾਇਰਲ ਸਟੋਰੀ ਨੂੰ ਵਾਇਰਲ ਕੀਤਾ ਗਿਆ। ਹਾਲਾਂਕਿ ਜਸਪ੍ਰੀਤ ਬੁਮਰਾਹ ਨੇ 28 ਨਵੰਬਰ 2023 ਨੂੰ ਜਿਹੜੀ ਸਟੋਰੀ ਸਾਂਝੀ ਕੀਤਾ ਉਸਦੇ ਵਿਚ ਲਿਖਿਆ ਹੋਇਆ ਸੀ, "Silence is sometimes the best answer"
Jasprit Bumrah's Instagram story. pic.twitter.com/EgpAirzwai
— Mufaddal Vohra (@mufaddal_vohra) November 28, 2023
ਦੱਸ ਦਈਏ ਕਿ ਅਸਲ ਸਟੋਰੀ ਦਾ ਸਕ੍ਰੀਨਸ਼ਾਟ ਕਈ ਯੂਜ਼ਰਸ ਦੁਆਰਾ ਸਾਂਝਾ ਕੀਤਾ ਗਿਆ ਸੀ। ਸਾਨੂੰ ਸੋਸ਼ਲ ਮੀਡੀਆ ਅਕਾਊਂਟ ਮੁਫੱਦਲ ਵੋਹਰਾ ਦਾ ਇੱਕ ਟਵੀਟ ਮਿਲਿਆ ਜਿਸ ਵਿੱਚ ਜਸਪ੍ਰੀਤ ਬੁਮਰਾਹ ਦੇ ਨਾਮ ਤੋਂ ਇੱਕ ਸਟੋਰੀ ਸ਼ੇਅਰ ਕੀਤੀ ਗਈ ਸੀ। ਵਾਇਰਲ ਸਟੋਰੀ ਅਤੇ ਇਸ ਸਟੋਰੀ ਦਾ ਟਾਈਮ ਸਟੈਂਪ ਇੱਕੋ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਸਟੋਰੀ ਦੇ ਸਕ੍ਰੀਨਸ਼ਾਟ ਨੂੰ ਐਡਿਟ ਕਰਕੇ ਵਾਇਰਲ ਸਟੋਰੀ ਬਣਾਈ ਗਈ ਹੈ।
Bumrah Story Collage
ਇਸ ਸਟੋਰੀ ਨੂੰ ਲੈ ਕੇ cricket addictor ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
"ਸਾਨੂੰ ਇਸ ਸਰਚ ਦੌਰਾਨ ਕਈ ਅਜੇਹੀ ਖਬਰਾਂ ਵੀ ਮਿਲੀਆਂ ਜਿਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਜਸਪ੍ਰੀਤ ਬੁਮਰਾਹ ਨੇ ਹਾਰਦਿਕ ਪੰਡਯਾ ਦੀ ਵਾਪਸੀ ਤੋਂ ਬਾਅਦ ਮੁੰਬਈ ਇੰਡੀਅਨਸ ਨੂੰ ਸੋਸ਼ਲ ਮੀਡੀਆ ਅਕਾਊਂਟਸ ਤੋਂ ਅਨਫਾਲੋ ਕਰ ਦਿੱਤਾ ਹੈ, ਹਾਲਾਂਕਿ ਸਾਨੂੰ ਇਸ ਦਾਅਵੇ ਦਾ ਖੰਡਨ ਕਰਦੀਆਂ ਰਿਪੋਰਟ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਜਸਪ੍ਰੀਤ ਬੁਮਰਾਹ ਨੇ ਕਦੇ ਮੁੰਬਈ ਇੰਡੀਅਨਸ ਨੂੰ ਫਾਲੋ ਹੀ ਨਹੀਂ ਕੀਤਾ ਸੀ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕ੍ਰਿਕੇਟਰ ਜਸਪ੍ਰੀਤ ਬੁਮਰਾਹ ਵੱਲੋਂ ਅਜੇਹੀ ਕੋਈ ਸਟੋਰੀ ਨਹੀਂ ਪਾਈ ਗਈ ਹੈ। ਜਸਪ੍ਰੀਤ ਬੁਮਰਾਹ ਵੱਲੋਂ ਪਾਈ ਗਈ ਇੱਕ ਸਟੋਰੀ ਦੇ ਸਕ੍ਰੀਨਸ਼ੋਟ ਨੂੰ ਐਡਿਟ ਕੀਤਾ ਗਿਆ ਹੈ।
Our Sources:
Tweet of Mufaddal Vohra Dated 28 November 2023
Article Of Cricket Addictor