
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਰਹੀਆਂ ਤਸਵੀਰਾਂ ਹਾਲੀਆ ਨਹੀਂ ਬਲਕਿ ਜਨਵਰੀ 2021 ਦੀਆਂ ਹਨ।
RSFC (Team Mohali)- ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਪੁਲਿਸ ਨੂੰ ਭਾਲ ਕਰ ਰਹੀ ਹੈ ਅਤੇ ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਨੇ ਤਹਿਲਕਾ ਮਚਾ ਦਿੱਤਾ। ਇਨ੍ਹਾਂ ਤਸਵੀਰਾਂ ਵਿਚ ਬਿਕਰਮ ਮਜੀਠੀਆ ਨੂੰ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਹਾਲੀਆ ਹਨ ਅਤੇ ਬਿਕਰਮ ਮਜੀਠੀਆ ਨਵੇਂ ਸਾਲ ਮੌਕੇ ਦਰਬਾਰ ਸਾਹਿਬ ਨਤਮਸਤਕ ਹੋਏ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਰਹੀਆਂ ਤਸਵੀਰਾਂ ਹਾਲੀਆ ਨਹੀਂ ਬਲਕਿ ਜਨਵਰੀ 2021 ਦੀਆਂ ਹਨ। ਹੁਣ ਇੱਕ ਸਾਲ ਪੁਰਾਣੀ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
"ਇਨ੍ਹਾਂ ਤਸਵੀਰਾਂ ਨੂੰ ਪੰਜਾਬੀ ਮੀਡੀਆ ਅਦਾਰਿਆਂ ਸਣੇ ਅਕਾਲੀ ਦਲ ਸਮਰਥਕ ਫੇਸਬੁੱਕ ਪੇਜ ਕਰ ਰਹੇ ਵਾਇਰਲ"
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰਾਂ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਤਸਵੀਰਾਂ ਹਾਲੀਆ ਨਹੀਂ ਪਿਛਲੇ ਸਾਲ ਦੀਆਂ ਹਨ
ਸਾਨੂੰ ਵਾਇਰਲ ਤਸਵੀਰਾਂ ਪਿਛਲੇ ਸਾਲ ਜਨਵਰੀ ਵਿਚ ਸ਼ੇਅਰ ਕੀਤੇ ਫੇਸਬੁੱਕ ਪੋਸਟਾਂ ਵਿਚ ਸ਼ੇਅਰ ਕੀਤੀ ਮਿਲੀਆਂ। ਫੇਸਬੁੱਕ ਯੂਜ਼ਰ "Parminder Singh Dhillon" ਨੇ 1 ਜਨਵਰੀ 2021 ਨੂੰ ਵਾਇਰਲ ਤਸਵੀਰਾਂ ਵਿਚੋਂ 2 ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ, "ਨਵੇਂ ਸਾਲ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਜੀ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਏ ! ਉਨ੍ਹਾਂ ਨਵੇਂ ਸਾਲ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਕੀ ਸੰਗਤਾਂ ਨੂੰ ਤੰਦਰੁਸਤੀ ਬਖ਼ਸ਼ਣ ਅਤੇ ਚੜ੍ਹਦੀ ਕਲਾ ਚ ਰੱਖਣ!"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਨ੍ਹਾਂ ਤਸਵੀਰਾਂ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਤਸਵੀਰਾਂ ਹਾਲੀਆ ਨਹੀਂ ਹਨ। ਪੜਤਾਲ ਨੂੰ ਜਾਰੀ ਰੱਖਦੇ ਹੋਏ ਅਸੀਂ ਹੋਰ ਤਸਵੀਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਸ ਮਾਮਲੇ ਨੂੰ ਲੈ ਕੇ ਤਸਵੀਰਾਂ ਕਈ ਪੁਰਾਣੇ ਫੇਸਬੁੱਕ ਪੋਸਟਾਂ 'ਤੇ ਅਪਲੋਡ ਮਿਲੀ। ਰੋਜ਼ਾਨਾ ਸਪੋਕਸਮੈਨ ਨੇ ਵੀ 1 ਜਨਵਰੀ 2021 ਨੂੰ ਬਿਕਰਮ ਮਜੀਠੀਆ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਸੀ ਜਿਸਦੇ ਵਿਚ ਵਾਇਰਲ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ।
ਵਾਇਰਲ ਤਸਵੀਰਾਂ ਸਾਨੂੰ Shiromani Akali Dal Majitha ਦੇ ਫੇਸਬੁੱਕ ਪੇਜ 'ਤੇ ਵੀ ਅਪਲੋਡ ਮਿਲੀ। ਪੇਜ ਨੇ ਵੀ ਇਹ ਤਸਵੀਰਾਂ 1 ਜਨਵਰੀ 2021 ਨੂੰ ਸ਼ੇਅਰ ਕੀਤੀਆਂ ਸਨ। ਮਤਲਬ ਸਾਫ ਸੀ ਕਿ ਵਾਇਰਲ ਤਸਵੀਰਾਂ ਹਾਲੀਆ ਨਹੀਂ ਹਨ।
ਹੋਰ ਤਸਵੀਰਾਂ ਸਾਂਨੂੰ Bikram Majithia ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਅਪਲੋਡ ਮਿਲੀਆਂ। ਇਨ੍ਹਾਂ ਤਸਵੀਰਾਂ ਤੋਂ ਸਾਫ ਹੋਇਆ ਕਿ ਵਾਇਰਲ ਸਾਰੀ ਤਸਵੀਰਾਂ ਪੁਰਾਣੀਆਂ ਹਨ।
ਇਸ ਮਾਮਲੇ ਨੂੰ ਲੈ ਕੇ PTC News ਦੀ ਖਬਰ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਰਹੀਆਂ ਤਸਵੀਰਾਂ ਹਾਲੀਆ ਨਹੀਂ ਬਲਕਿ ਜਨਵਰੀ 2021 ਦੀਆਂ ਹਨ। ਹੁਣ ਇੱਕ ਸਾਲ ਪੁਰਾਣੀ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Recent Images Of Bikram Majithia Visiting Darbar Sahib
Claimed By- Punjabi Media and Akali Dal Pages
Fact Check- Fake