ਨਵਜੋਤ ਸਿੰਘ ਸਿੱਧੂ ਵੱਲੋਂ ਫਰਜ਼ੀ ਟਵੀਟ ਵਾਇਰਲ ਕਰ ਆਪ ਸੁਪਰੀਮੋ 'ਤੇ ਸਾਧਿਆ ਜਾ ਰਿਹਾ ਨਿਸ਼ਾਨਾ, Fact Check ਰਿਪੋਰਟ
Published : Jan 2, 2024, 5:30 pm IST
Updated : Mar 1, 2024, 1:08 pm IST
SHARE ARTICLE
Fact Check
Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ।

Navjot Singh Sidhu News: ਪੰਜਾਬ ਕਾਂਗਰੇਸ ਦੇ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟ ਦਾ ਇੱਕ ਸਕ੍ਰੀਨਸ਼ੋਟ ਸਾਂਝਾ ਕੀਤਾ ਗਿਆ ਜਿਸਦੇ ਵਿਚ ਉਹ ਜਾਂਚ ਏਜੰਸੀਆਂ ED ਅਤੇ CBI ਦੁਆਰਾ ਸੰਮਨ ਕੀਤੇ ਜਾਣ ਤੋਂ ਬਾਅਦ ਪੇਸ਼ ਨਾ ਹੋਣ ਵਾਲੇ ਲੀਡਰਾਂ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਇਸ ਸਕ੍ਰੀਨਸ਼ੋਟ ਨੂੰ ਸਾਂਝਾ ਕਰਦੇ ਹੋਏ ਸਿੱਧੂ ਵੱਲੋਂ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਨਵਜੋਤ ਸਿੰਘ ਸਿੱਧੂ ਨੇ ਸਕ੍ਰੀਨਸ਼ੋਟ ਸਾਂਝਾ ਕਰਦਿਆਂ ਲਿਖਿਆ, "ਤੁਸੀਂ ਜੋ ਪ੍ਰਚਾਰ ਕਰਦੇ ਹੋ ਉਸ ਦਾ ਅਭਿਆਸ ਕਰੋ … ED ਦਾ ਸਾਹਮਣਾ ਕਰੋ  … ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਜਦੋਂ ਤੱਕ ਤੁਸੀਂ ਸਾਫ਼ ਨਹੀਂ ਹੋ ਜਾਂਦੇ ਜਿਵੇਂ ਮੈਂ ਦਸੰਬਰ 2006 ਵਿੱਚ ਕੀਤਾ ਸੀ … #ਅਰਵਿੰਦਕੇਜਰੀਵਾਲ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਸਕ੍ਰੀਨਸ਼ੋਟ ਫਰਜ਼ੀ ਹੈ। ਸਾਲ 2012 ਵਿਚ ਟਵੀਟ ਕਰਨ ਦੀ ਅੱਖਰ ਸੀਮਾ 140 ਅੱਖਰ ਸੀ ਤੇ ਇਸ ਵਾਇਰਲ ਟਵੀਟ ਵਿਚ 257 ਅੱਖਰ ਹਨ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਟਵੀਟ ਵਿਚ ਮੌਜੂਦ ਸ਼ਬਦਾਂ ਨੂੰ ਕੀਵਰਡ ਸਰਚ ਕੀਤਾ। ਦੱਸ ਦਈਏ ਸਾਨੂੰ ਇਹ ਟਵੀਟ ਅਰਵਿੰਦ ਕੇਜਰੀਵਾਲ ਦੇ ਟਵਿੱਟਰ ਅਕਾਊਂਟ 'ਤੇ ਅਪਲੋਡ ਨਹੀਂ ਮਿਲਿਆ। 

ਅੱਗੇ ਵਧਦੇ ਹੋਏ ਅਸੀਂ ਅਰਵਿੰਦ ਕੇਜਰੀਵਾਲ ਵੱਲੋਂ ਸਾਲ 2012 ਵਿਚ ਕੀਤੇ ਗਏ ਸਾਰੇ ਟਵੀਟਸ ਨੂੰ ਦੇਖਿਆ। ਸਾਲ 2012 ਵਿਚ ਕੀਤੇ ਗਏ ਕੁਝ ਟਵੀਟ ਵਿਚ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ 26 ਨਵੰਬਰ 2012 ਨੂੰ ਜੰਤਰ-ਮੰਤਰ ਆਉਣ ਅਤੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ ਸੀ।

ਜੇਕਰ ਇਸ ਟਵੀਟ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਇਸਦੇ ਵਿਚ 257 ਅੱਖਰ ਮੌਜੂਦ ਹਨ ਜੋ ਕਿ ਉਸ ਸਮੇਂ ਇੱਕ ਟਵੀਟ ਵਿਚ ਨਹੀਂ ਕੀਤੇ ਜਾ ਸਕਦੇ ਸਨ। ਅਸਲ ਸਾਰੇ ਟਵੀਟਸ ਨੂੰ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਅਸਲ ਟਵੀਟਸ ਬਹੁਤ ਘੱਟ ਅੱਖਰਾਂ ਵਿਚ ਕੀਤੇ ਗਏ ਸਨ ਜਦਕਿ ਵਾਇਰਲ ਟਵੀਟ ਵਿਚ 257 ਅੱਖਰ ਮੌਜੂਦ ਹਨ।

ਦੱਸ ਦਈਏ 2012 ਵਿਚ ਇੱਕ ਟਵੀਟ ਵਿਚ ਸਿਰਫ 140 ਅੱਖਰ ਸਾਂਝੇ ਕਰਨ ਦੀ ਸੀਮਾ ਸੀ ਜਦਕਿ ਇਹ ਟਵੀਟ 257 ਸ਼ਬਦਾਂ ਦਾ ਹੈ। ਇਨ੍ਹਾਂ ਗੱਲਾਂ ਤੋਂ ਸਾਫ ਹੁੰਦਾ ਹੈ ਕਿ ਇਹ ਵਾਇਰਲ ਟਵੀਟ ਫਰਜ਼ੀ ਹੈ ਅਤੇ 2012 ਵਿਚ ਨਹੀਂ ਕੀਤਾ ਗਿਆ ਹੈ।

2012 ‘ਚ ਟਵਿਟਰ ‘ਤੇ ਟਵੀਟ ਕਰਨ ਦੀ ਅੱਖਰ ਸੀਮਾ ਨੂੰ ਲੈ ਕੇ ਆਰਟੀਕਲ ਇਥੇ ਅਤੇ ਇਥੇ ਕਲਿਕ ਕਰ ਪੜ੍ਹੇ ਜਾ ਸਕਦੇ ਹਨ।

https://www.wired.com/story/a-brief-history-of-the-ever-expanding-tweet/

https://blog.twitter.com/en_us/topics/product/2017/tweetingmadeeasier

ਅਸੀਂ ਇਸ ਦਾਅਵੇ ਨੂੰ ਲੈ ਕੇ ਨਿਊਜ਼ ਸਰਚ ਵੀ ਕੀਤਾ। ਸਾਨੂੰ 2012 ਵਿਚ ਜਾਂ ਇਸ ਦੇ ਨੇੜੇ ਪ੍ਰਕਾਸ਼ਿਤ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕਾਂਗਰਸ ਅਤੇ ਭਾਜਪਾ ਦੋਵਾਂ ਪਾਰਟੀਆਂ ਦੇ ਨੇਤਾਵਾਂ ‘ਤੇ ਹਮਲਾ ਕੀਤਾ ਸੀ। ਪਰ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜਿਸ ਵਿਚ ਵਾਇਰਲ ਦਾਅਵੇ ਦਾ ਜ਼ਿਕਰ ਕੀਤਾ ਗਿਆ ਹੋਵੇ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਸਕ੍ਰੀਨਸ਼ੋਟ ਫਰਜ਼ੀ ਹੈ। ਸਾਲ 2012 ਵਿਚ ਟਵੀਟ ਕਰਨ ਦੀ ਅੱਖਰ ਸੀਮਾ 140 ਅੱਖਰ ਸੀ ਤੇ ਇਸ ਵਾਇਰਲ ਟਵੀਟ ਵਿਚ 257 ਅੱਖਰ ਹਨ।

Our Sources:

Informational Report Of Wired.com

Informational Blog By Twitter.com

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement