Fact Check Report : ਟਾਟਾ ਦੀ ਇਲੈਕਟ੍ਰਿਕ ਨੈਨੋ? ਨਹੀਂ, ਇਹ ਤਸਵੀਰ ਨੈਨੋ ਦੀ ਨਹੀਂ ਹੈ- Fact Check ਰਿਪੋਰਟ

By : BALJINDERK

Published : Jan 2, 2025, 1:04 pm IST
Updated : Jan 2, 2025, 1:04 pm IST
SHARE ARTICLE
ਟਾਟਾ ਦੀ ਇਲੈਕਟ੍ਰਿਕ ਨੈਨੋ? ਨਹੀਂ, ਇਹ ਤਸਵੀਰ ਨੈਨੋ ਦੀ ਨਹੀਂ ਹੈ- Fact Check ਰਿਪੋਰਟ
ਟਾਟਾ ਦੀ ਇਲੈਕਟ੍ਰਿਕ ਨੈਨੋ? ਨਹੀਂ, ਇਹ ਤਸਵੀਰ ਨੈਨੋ ਦੀ ਨਹੀਂ ਹੈ- Fact Check ਰਿਪੋਰਟ

Fact Check Report : ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਟਾ ਕੰਪਨੀ ਨੇ ਇਲੈਕਟ੍ਰਿਕ ਨੈਨੋ ਗੱਡੀ ਨੂੰ ਲਾਂਚ ਕਰ ਦਿੱਤਾ

Fact Check Report :  ਸੋਸ਼ਲ ਮੀਡੀਆ 'ਤੇ ਇੱਕ ਕਾਰ ਦੀ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਟਾ ਕੰਪਨੀ ਨੇ ਇਲੈਕਟ੍ਰਿਕ ਨੈਨੋ ਗੱਡੀ ਨੂੰ ਲਾਂਚ ਕਰ ਦਿੱਤਾ ਹੈ। ਦਾਅਵੇ ਅਨੁਸਾਰ ਇਹ ਗੱਡੀ 320 ਕਿਲੋਮੀਟਰ ਰੇਂਜ ਕਵਰ ਕਰਦੀ ਦਮਦਾਰ ਬੈਟਰੀ ਨਾਲ ਲੈਸ ਹੋਵੇਗੀ।

ਫੇਸਬੁੱਕ ਯੂਜ਼ਰ ਸੰਦੀਪ ਲੂਮਬਾ ਸਹਾਰਾ ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਟਾਟਾ ਕੰਪਨੀ ਦੀ ਨਵੀਂ ਨੈਨੋ Its a beautiful car ?...    thanks for tata group #rattantata"

ਇਸ ਵਾਇਰਲ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਟਾਟਾ ਕੰਪਨੀ ਦੀ ਕਾਰ ਦੀ ਨਹੀਂ ਹੈ। ਇਹ ਗੱਡੀ ਚੀਨ ਦੇ ਬੇਸਟੁਨ ਬ੍ਰਾਂਡ ਦੀ ਸ਼ਾਓਮਾ ਕੰਪਨੀ ਦੀ ਇਲੈਕਟ੍ਰਿਕ ਕਾਰ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਲੈਂਸ ਟੂਲ ਦੀ ਮਦਦ ਨਾਲ ਸਰਚ ਕੀਤਾ। 

ਵਾਇਰਲ ਤਸਵੀਰ ਟਾਟਾ ਨੈਨੋ ਦੀ ਨਹੀਂ ਹੈ

ਸਰਚ ਦੌਰਾਨ ਸਾਨੂੰ ਇਹ ਤਸਵੀਰ ਕਈ ਮੀਡਿਆ ਰਿਪੋਰਟਾਂ 'ਚ ਪ੍ਰਕਾਸ਼ਿਤ ਮਿਲੀ। ਹਿੰਦੁਸਤਾਨ ਟਾਇਮਸ ਨੇ ਆਪਣੀ ਇੱਕ ਖਬਰ 'ਚ ਇਹ ਤਸਵੀਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, "Up to 1200kms on a single charge! Bestune Xiaoma mini EV starts at ₹3.5 lakh"

ਇਹ ਖਬਰ 23 ਸਤੰਬਰ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਕਾਰ ਚੀਨ ਦੇ ਬੇਸਟੁਨ ਬ੍ਰਾਂਡ ਦੀ ਸ਼ਾਓਮਾ ਕੰਪਨੀ ਦੀ ਇਲੈਕਟ੍ਰਿਕ ਕਾਰ ਹੈ। ਖਬਰ ਮੁਤਾਬਕ ਇਸ ਕਾਰ ਦੀ ਸ਼ੁਰੂਆਤੀ ਕੀਮਤ ਕੰਪਨੀ ਨੇ 3.5 ਲੱਖ ਰੱਖੀ ਹੈ ਅਤੇ ਇਹ ਕਾਰ ਸਿੰਗਲ ਚਾਰਜ 'ਤੇ 1200 ਕਿਲੋਮੀਟਰ ਤਕ ਚੱਲੂਗੀ। 

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

https://www.hindustantimes.com/car-bike/up-to-1200kms-on-a-single-charge-bestune-xiaoma-mini-ev-starts-at-rs-3-5-lakh-101695448404431.html

ਇਸੇ ਤਰ੍ਹਾਂ ਇਸ ਕਾਰ ਨੂੰ ਲੈ ਕੇ ਪ੍ਰਕਾਸ਼ਿਤ ਲਾਈਵ ਹਿੰਦੁਸਤਾਨ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

https://www.livehindustan.com/auto/story-xiaoma-small-electric-car-launch-price-rs-3-47-lakh-8687537.html

ਕੀ ਟਾਟਾ ਲੈ ਕੇ ਆ ਰਹੀ ਨਵੀਂ ਨੈਨੋ?

ਦੱਸ ਦਈਏ ਕਿ ਅਸੀਂ ਇਸ ਦਾਅਵੇ ਨੂੰ ਲੈ ਕੇ ਟਾਟਾ ਦੇ ਸੋਸ਼ਲ ਮੀਡੀਆ ਅਕਾਊਂਟਸ ਸਕੈਨ ਕੀਤੇ ਅਤੇ ਖਬਰਾਂ ਵੀ ਲੱਭੀਆਂ ਪਰ ਸਾਨੂੰ ਇਸ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਟਾਟਾ ਕੰਪਨੀ ਦੀ ਕਾਰ ਦੀ ਨਹੀਂ ਹੈ। ਇਹ ਗੱਡੀ ਚੀਨ ਦੇ ਬੇਸਟੁਨ ਬ੍ਰਾਂਡ ਦੀ ਸ਼ਾਓਮਾ ਕੰਪਨੀ ਦੀ ਇਲੈਕਟ੍ਰਿਕ ਕਾਰ ਹੈ।

Sources

Media Report Published By Hindustan Times 

Media Report Published By Live Hindustan

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement