
ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
RSFC (Team Mohali)- "ਵਾਰਿਸ ਪੰਜਾਬ ਦੇ" ਮੁਖੀ ਅੰਮ੍ਰਿਤਪਾਲ ਸਿੰਘ ਦੀ ਕਾਲ 'ਤੇ ਕੁੱਝ ਦਿਨਾਂ ਪਹਿਲਾਂ ਅਜਨਾਲਾ 'ਚ ਥਾਣੇ ਨੂੰ ਘੇਰਿਆ ਗਿਆ ਅਤੇ ਇਸ ਦੌਰਾਨ ਪੁਲਿਸ-ਸਮਰਥਕਾਂ ਵਿਚਕਾਰ ਝੜਪ ਵੀ ਹੋਈ। ਇਸ ਘਟਨਾ ਨੇ ਪੂਰੇ ਦੇਸ਼ 'ਚ ਪੰਜਾਬ ਖਿਲਾਫ ਮਾਹੌਲ ਸਿਰਜਿਆ। ਹਜ਼ਾਰਾਂ ਟਵੀਟ-ਪੋਸਟ ਕਰ ਪੰਜਾਬ ਖਿਲਾਫ ਗੱਲਾਂ ਕੀਤੀ ਗਈਆਂ। ਯੂਜ਼ਰਸ ਨੇ ਦਾਅਵੇ ਕਰਨੇ ਸ਼ੁਰੂ ਕੀਤੇ ਕਿ ਪੰਜਾਬ 'ਚ 1984 ਵਾਲਾ ਮਾਹੌਲ ਮੁੜ ਬਣ ਗਿਆ ਹੈ। ਰਾਈਟ ਵਿੰਗ ਨੇ ਰੱਜ ਕੇ ਸਿੱਖਾਂ ਖਿਲਾਫ ਗੱਲਾਂ ਕੀਤੀਆਂ। ਇਸੇ ਲੜੀ 'ਚ ਪੰਜਾਬ 'ਤੇ ਨਿਸ਼ਾਨਾ ਸਾਧਦਾ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋਇਆ। ਦਾਅਵਾ ਕੀਤਾ ਗਿਆ ਕਿ ਅਜਨਾਲਾ ਘਟਨਾ ਤੋਂ ਬਾਅਦ ਪੰਜਾਬ 'ਚ ਖਾਲਿਸਤਾਨ ਸਮਰਥਕਾਂ ਵੱਲੋਂ PM ਮੋਦੀ ਦੇ ਪੁਤਲੇ ਨੂੰ ਉਲਟਾ ਲਟਕਾਇਆ ਗਿਆ।
ਟਵਿੱਟਰ ਅਕਾਊਂਟ GyanGanga ਨੇ 24 ਫਰਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "When Effigy of PM Modi was paraded on streets, Punjabi Sikhs were watching it. No sikh on street protested against such Khalistanis If Sikhs don't wake up, then Punjab will soon become a terrorist state #AmritpalSingh #BhagwantMann Kejriwal पंजाब सरकार Bhindranwale"
When Effigy of PM Modi was paraded on streets, Punjabi Sikhs were watching it. No sikh on street protested against such Khalistanis
— GyanGanga (@sarinmall85) February 24, 2023
If Sikhs don't wake up, then Punjab will soon become a terrorist state#AmritpalSingh #BhagwantMann Kejriwal पंजाब सरकार Bhindranwale pic.twitter.com/Q1SmUduhVy
ਇਸ ਪੋਸਟ ਨੂੰ ਕੁਝ ਅਧਿਕਾਰਿਕ ਯੂਜ਼ਰਸ ਨੇ ਵੀ ਕੋਟ-ਟਵੀਟ ਕੀਤਾ ਹੈ।
Modi’s effigy wrapped with national flag is being paraded in Punjab. They sent a contingent of paramilitary forces to Delhi airport to arrest Pawan Khera, but the regime and media are silent about it. pic.twitter.com/2wnTWCDkey
— Ashok Swain (@ashoswai) February 24, 2023
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ ਅਤੇ ਕਿਸਾਨੀ ਅੰਦੋਲਨ ਨਾਲ ਸਬੰਧ ਰੱਖਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ ਸਾਨੂੰ "ਫੁਲਵਾੜੀ ਸਕੂਲ" ਦਾ ਫਲੈਕਸ ਦਿਖਿਆ। ਦੱਸ ਦਈਏ ਕਿ ਇਹ ਸਕੂਲ ਜਲੰਧਰ ਦੇ ਨੇੜੇ ਲੋਹੀਆਂ ਖਾਸ ਵਿਖੇ ਸਥਿਤ ਹੈ।
Phulwari School Flex
ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਜਾਣਕਾਰੀ ਲਭਨੀ ਸ਼ੁਰੂ ਕੀਤੀ। ਸਾਨੂੰ ਮੀਡਿਆ ਅਦਾਰੇ 'ਡੈਲੀ ਅਜੀਤ' ਦੀ 8 ਦਿਸੰਬਰ 2020 ਦੀ ਇੱਕ ਵੀਡੀਓ ਖਬਰ ਮਿਲੀ ਜਿਸਦੇ ਵਿਚ ਸਾਨੂੰ ਵਾਇਰਲ ਵੀਡੀਓ ਵਰਗੇ ਸਮਾਨ ਦ੍ਰਿਸ਼ ਦੇਖਣ ਨੂੰ ਮਿਲੇ। ਵੀਡੀਓ ਵਿੱਚ ਨਜ਼ਰ ਆ ਰਹੀਆਂ ਦੁਕਾਨਾਂ ਲੋਹੀਆਂ ਖਾਸ ਦੇ ਬਾਜ਼ਾਰ ਵਿਚ ਹਨ। ਇਸ ਦੇ ਨਾਲ ਹੀ ਵਾਇਰਲ ਵੀਡੀਓ 'ਚ ਦਿਖਾਈ ਦੇ ਰਿਹਾ PM ਨਰਿੰਦਰ ਮੋਦੀ ਦਾ ਪੁਤਲਾ ਅਤੇ ਕਰੇਨ ਵੀ ਸਮਾਨ ਹਨ।
ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ ਕਿਸਾਨੀ ਅੰਦੋਲਨ ਦੇ ਸਮੇਂ ਦੀ ਹੈ। ਜਾਣਕਾਰੀ ਅਨੁਸਾਰ ਲੋਹੀਆਂ ਖਾਸ ਵਿਖੇ ਭਾਰਤ ਬੰਦ ਦੇ ਸੱਦੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਗਿਆ ਸੀ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ ਅਤੇ ਕਿਸਾਨੀ ਅੰਦੋਲਨ ਦੇ ਸਮੇਂ ਦਾ ਹੈ।
ਨਤੀਜਾ- ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ ਜਦੋਂ ਕਿਸਾਨੀ ਅੰਦੋਲਨ ਸਮੇਂ PM ਦਾ ਪੁਤਲਾ ਸਾੜਿਆ ਗਿਆ ਸੀ।