
ਬੰਗਾਲ ਦੇ ਪਹਿਲੇ ਚਰਣ 'ਚ ਹੋਏ ਮਤਦਾਨ ਨੂੰ ਲੈ ਕੇ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ JP ਨੱਡਾ ਨੂੰ ਲੈਟਰ ਲਿਖਦੇ ਹੋਏ ਹਾਰਨ ਦਾ ਡਰ ਜਾਹਰ ਕੀਤਾ ਹੈ।
Rozana Spokesman (Mohali): ਬੰਗਾਲ ਚੋਣਾਂ ਨੂੰ ਲੈ ਕੇ ਪਿਛਲੇ ਦਿਨੀ ਕਈ ਫਰਜੀ ਖਬਰਾਂ ਵਾਇਰਲ ਹੋਈਆਂ ਸਨ ਅਤੇ ਹੁਣ ਇਸੇ ਕੜੀ ਵਿਚ ਇੱਕ ਹੋਰ ਪੋਸਟ ਬੰਗਾਲ ਚੋਣਾਂ ਨੂੰ ਲੈ ਕੇ ਵਾਇਰਲ ਹੋ ਰਹੀ ਹੈ। ਪੋਸਟ ਵਿਚ ਇਕ ਲੈਟਰਹੈਡ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਾਲ ਦੇ ਪਹਿਲੇ ਪੜਾਵ 'ਚ ਹੋਏ ਮਤਦਾਨ ਨੂੰ ਲੈ ਕੇ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ JP ਨੱਡਾ ਨੂੰ ਲੈਟਰ ਲਿਖਦੇ ਹੋਏ ਹਾਰਨ ਦਾ ਡਰ ਜਾਹਰ ਕੀਤਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਭਾਜਪਾ ਨੇ ਆਪ ਇਸ ਵਾਇਰਲ ਲੈਟਰਹੈਡ ਦਾ ਖੰਡਨ ਕੀਤਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Sad Dam Hossain" ਨੇ ਵਾਇਰਲ ਲੈਟਰਹੈਡ ਨੂੰ ਸ਼ੇਅਰ ਕਰਦਿਆਂ ਲਿਖਿਆ, "TMC will sweep in first phase according to Dilip Ghosh ????????????"
ਵਾਇਰਲ ਪੋਸਟ ਦਾ ਆਰਕਾਇਵਡ (https://archive.ph/IQXh8) ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵਾਇਰਲ ਲੈਟਰਹੈਡ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਵਾਇਰਲ ਲੈਟਰਹੈਡ ਨੂੰ ਲੈ ਕੇ ਕੋਈ ਵੀ ਪ੍ਰਮਾਣਿਕ ਖਬਰ ਨਹੀਂ ਮਿਲੀ ਪਰ ਅਜੇਹੀ ਖਬਰਾਂ ਜਰੂਰ ਮਿਲੀਆਂ ਜਿਨ੍ਹਾਂ ਮੁਤਾਬਕ ਬੰਗਾਲ ਚੋਣਾਂ ਨੂੰ ਲੈ ਕੇ ਕਈ ਫਰਜੀ ਲੈਟਰ ਅਤੇ ਸਰਵੇ ਵਾਇਰਲ ਹੋ ਰਹੇ ਹਨ।
ਸਾਨੂੰ ਟਾਇਮਸ ਆਫ ਇੰਡੀਆ ਦੀ ਇੱਕ ਖਬਰ ਮਿਲੀ ਜਿਸਦੇ ਵਿਚ ਦੱਸਿਆ ਗਿਆ ਕਿ ਦਿਲੀਪ ਘੋਸ਼ ਦੇ ਨਾਂ ਤੋਂ ਵੀ ਫਰਜੀ ਲੈਟਰਹੈਡ ਵਾਇਰਲ ਹੋ ਰਿਹਾ ਹੈ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਥੋੜਾ ਹੋਰ ਸਰਚ ਕਰਨ 'ਤੇ ਸਾਨੂੰ ਇਸ ਲੈਟਰਹੈਡ ਨੂੰ ਲੈ ਕੇ Office Of Dilip Ghosh ਦਾ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਵਾਇਰਲ ਲੈਟਰਹੈਡ ਨੂੰ ਫਰਜੀ ਦੱਸਿਆ ਗਿਆ ਅਤੇ ਲਿਖਿਆ ਗਿਆ, "This is a fake letter being circulated on the name of Shri @DilipGhoshBJP. The @BJP4Bengal has made a complaint to the @ECISVEEP and will lodge a police complaint to take criminal action againat those sharing this forged letter."
ਇਸ ਟਵੀਟ ਅਨੁਸਾਰ ਵਾਇਰਲ ਲੈਟਰਹੈਡ ਫਰਜੀ ਹੈ ਅਤੇ ਇਸਨੂੰ ਲੈ ਕੇ ਭਾਜਪਾ ਨੇ ਚੋਣ ਕਮਿਸ਼ਨ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਅੱਗੇ ਵਧਦੇ ਹੋਏ ਅਸੀਂ ਇਸ ਲੈਟਰਹੈਡ ਨੂੰ ਲੈ ਕੇ ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ, "ਮਮਤਾ ਬੈਨਰਜੀ ਦੇ ਸਮਰਥਕ ਇਸ ਤਰ੍ਹਾਂ ਦੀਆਂ ਫਰਜੀ ਖਬਰਾਂ ਫੈਲਾ ਰਹੇ ਹਨ ਕਿਓਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਚੋਣ ਹਾਰ ਰਹੇ ਹਨ। ਮਮਤਾ ਬੈਨਰਜੀ ਦੀ ਭਾਸ਼ਾ ਜਿਸ ਤਰ੍ਹਾਂ ਦੇਖਣ ਨੂੰ ਮਿਲ ਰਹੀ ਹੈ ਨਾਲ ਲੋਕਾਂ ਨੂੰ ਸਮਝ ਆ ਰਿਹਾ ਹੈ ਕਿ TMC ਚੋਣਾਂ ਹਾਰ ਰਹੀ ਹੈ। ਹਾਰਨ ਦੇ ਡਰ ਤੋਂ ਵਿਪਕ੍ਸ਼ੀ ਪਾਰਟੀ ਅਜੇਹੀ ਚੀਜਾਂ ਕਰ ਰਹੀ ਹੈ।"
ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਭਾਜਪਾ ਨੇ ਆਪ ਇਸ ਵਾਇਰਲ ਲੈਟਰਹੈਡ ਦਾ ਖੰਡਨ ਕੀਤਾ ਹੈ।
Claim- ਬੰਗਾਲ ਦੇ ਪਹਿਲੇ ਚਰਣ 'ਚ ਹੋਏ ਮਤਦਾਨ ਨੂੰ ਲੈ ਕੇ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ JP ਨੱਡਾ ਨੂੰ ਲੈਟਰ ਲਿਖਦੇ ਹੋਏ ਹਾਰਨ ਦਾ ਡਰ ਜਾਹਰ ਕੀਤਾ ਹੈ।
Claimed By- ਫੇਸਬੁੱਕ ਯੂਜ਼ਰ Sad Dam Hossain
Fact Check- Fake