
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਮਾਤਾ ਜੀ ਦੀ ਬਹੁਤ ਲੋਕਾਂ ਵੱਲੋਂ ਆਰਥਿਕ ਸਹਾਇਤਾ ਕੀਤੀ ਗਈ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਬਜ਼ੁਰਗ ਮਾਤਾ ਦੀ ਫਸਲ ਨੂੰ ਅੱਗ ਲੱਗਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕਰਦਿਆਂ ਮਾਤਾ ਜੀ ਦੀ ਮਦਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਮਾਤਾ ਜੀ ਦੀ ਬਹੁਤ ਲੋਕਾਂ ਵੱਲੋਂ ਆਰਥਿਕ ਸਹਾਇਤਾ ਕੀਤੀ ਗਈ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ Manpreet Kaur Gill ਨੇ 20 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਗਰੀਬ ਮਾਤਾ ਦੀ ਸਾਰੀ ਕਣਕ ਮੱਚਗੀ ????????#wmk ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਜੋ ਇਸ ਮਾਤਾ ਦਾ ਪਤਾ ਲੱਗ ਸਕੇ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸ ਪੋਸਟ 'ਤੇ ਆਏ ਕਮੈਂਟਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਦੱਸ ਦਈਏ ਕਿ ਕੁਝ ਯੂਜ਼ਰਸ ਨੇ ਇਸ ਵੀਡੀਓ ਨੂੰ ਪੁਰਾਣਾ ਦੱਸਿਆ। ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਪੁਰਾਣਾ ਦੱਸਦਿਆਂ ਪੰਜਾਬ ਦੇ ਸੁਲਤਾਨਪੁਰ ਦਾ ਦੱਸਿਆ।
Comments
ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਆਪਣੀ ਸਰਚ ਜਾਰੀ ਰੱਖੀ।
ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ
ਸਾਨੂੰ ਇਹ ਵੀਡੀਓ "ਭਰਭੂਰ ਸਿੰਘ ਖ਼ਾਲਸਾ ਢਿੱਲਵਾਂ" ਨਾਂਅ ਦੇ ਫੇਸਬੁੱਕ ਪੇਜ ਤੋਂ 25 ਅਪ੍ਰੈਲ 2019 ਦਾ ਸਾਂਝਾ ਕੀਤਾ ਮਿਲਿਆ। ਪੇਜ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਵੀਰ ਜੀ ਕਿਸੇ ਵੀ ਵੀਰ ਨੂੰ ਇਸ ਮਾਤਾ ਦਾ ਪਤਾ ਹੋਵੇ ਕਿਥੋ ਦੀ video ਹੈ ਜਰੂਰ ਦੱਸੋ ਵੀਰ ਜਿਸ ਨੂੰ ਨਹੀਂ ਪਤਾ ਅੱਗੇ share ਕਰਦੋ ਆਪਾ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਹੈ ????????????ਮੈਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਨੂੰ ਜਰੂਰ ਪਤਾ ਕਰਕੇ ਦੱਸੋ ਵੀਰ"
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ।
ਦੱਸ ਦਈਏ ਕਿ ਭਰਭੂਰ ਸਿੰਘ ਖ਼ਾਲਸਾ ਢਿੱਲਵਾਂ ਇੱਕ ਸਮਾਜਸੇਵੀ ਵੱਜੋਂ ਕੰਮ ਕਰਦਾ ਰਿਹਾ ਹੈ ਅਤੇ ਸਾਨੂੰ ਇਸਦੇ ਪੇਜ 'ਤੇ ਇਸ ਬਜ਼ੁਰਗ ਮਾਤਾ ਦਾ ਇੱਕ ਹੋਰ ਵੀਡੀਓ ਮਿਲਦਾ ਹੈ ਜਿਸਦੇ ਵਿਚ ਭਰਭੂਰ ਸਿੰਘ ਖ਼ਾਲਸਾ ਵੀਡੀਓ ਵਿਚ ਦਿੱਸ ਰਹੀ ਮਾਤਾ ਦੀ ਪੈਸੇ ਪੱਖੋਂ ਸਹਾਇਤਾ ਭੈਂਟ ਕਰਦਾ ਹੈ। ਮਾਤਾ ਦੀ ਵਿੱਤੀ ਮਦਦ ਦਾ ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ:
ਦੱਸ ਦਈਏ ਸਾਨੂੰ ਆਪਣੀ ਸਰਚ ਦੌਰਾਨ ਹੋਰ ਵੀਡੀਓਜ਼ ਵੀ ਮਿਲੇ ਜਿਨ੍ਹਾਂ ਵਿਚ ਲੋਕਾਂ ਵੱਲੋਂ ਮਾਤਾ ਦੀ ਵਿੱਤੀ ਮਦਦ ਕੀਤੀ ਗਈ ਸੀ। ਅਜਿਹਾ ਹੀ ਇੱਕ ਹੋਰ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ:
ਸਾਡੀ ਪੜਤਾਲ ਤੋਂ ਸਾਫ ਹੋਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 2019 ਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਮਾਤਾ ਜੀ ਦੀ ਬਹੁਤ ਲੋਕਾਂ ਵੱਲੋਂ ਆਰਥਿਕ ਸਹਾਇਤਾ ਕੀਤੀ ਗਈ ਸੀ।
Claim- Recent video of incident with Old Woman crop
Claimed By- FB Page Manpreet Kaur Gill
Fact Check- Misleading