
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਗੋਲਡੀ ਬਰਾੜ ਦੀ ਨਹੀਂ ਬਲਕਿ ਉਸਦੇ ਸਾਥੀ ਗਗਨ ਬਰਾੜ ਦੀ ਹੈ।
RSFC (Team Mohali)- 29 ਮਈ 2022 ਨੂੰ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਲਾਰੰਸ ਬਿਸ਼ਨੋਈ ਗੈਂਗ ਦੇ ਸੱਦਸ ਗੋਲਡੀ ਬਰਾੜ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ। ਹੁਣ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਗੋਲਡੀ ਬਰਾੜ ਦੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਗੋਲਡੀ ਬਰਾੜ ਦੀ ਨਹੀਂ ਬਲਕਿ ਉਸਦੇ ਸਾਥੀ ਗਗਨ ਬਰਾੜ ਦੀ ਹੈ ਜਿਸਨੂੰ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਨੇ ਜੋਇੰਟ ਓਪ੍ਰੇਸ਼ਨ ਦੌਰਾਨ ਪਿਛਲੇ ਸਾਲ ਕਸੋਲ ਤੋਂ ਗ੍ਰਿਫ਼ਤਾਰ ਕੀਤਾ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ "Live Times Tv" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ , "सिद्धू मुससेवाला की हत्या की जिम्मेवारी कनाडा रह रहे गैंगस्टर गोल्डी बरार ने ली। बोला हमारे साथियों के खिलाफ कारवाई में था इसका हाथ और हमारे खिलाफ चल रहा था।"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਵਾਇਰਲ ਤਸਵੀਰ ਗੋਲਡੀ ਬਰਾੜ ਦੀ ਨਹੀਂ ਹੈ
ਸਾਨੂੰ ਇਹ ਤਸਵੀਰ ਪੰਜਾਬ ਪੁਲਿਸ ਦੇ ਅਧਿਕਾਰਿਕ ਪੇਜ ਤੋਂ ਸ਼ੇਅਰ ਕੀਤੀ ਮਿਲੀ। ਇਹ ਤਸਵੀਰ ਇਹ ਤਸਵੀਰ 5 ਅਪ੍ਰੈਲ 2022 ਨੂੰ ਸ਼ੇਅਰ ਕੀਤੀ ਗਈ ਸੀ ਅਤੇ ਕੈਪਸ਼ਨ ਲਿਖਿਆ ਗਿਆ ਸੀ, "ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਦੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਅਤੇ ਕਾਉੰਟਰ ਇੰਟੈਲੀਜੈਂਸ ਯੂਨਿਟ ਦੇ ਸਾਂਝੇ ਅਪ੍ਰੇਸ਼ਨ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕਨੇਡਾ ਅਧਾਰਤ ਗੋਲਡੀ ਬਰਾੜ ਦੇ ਮੁੱਖ ਸਾਥੀ ਗਗਨ ਬਰਾੜ ਨੂੰ ਹਿਮਾਚਲ ਦੇ ਕਸੋਲ ਤੋਂ ਗ੍ਰਿਫਤਾਰ ਕੀਤਾ ਗਿਆ।"
ਇਸ ਖਬਰ ਅਨੁਸਾਰ ਇਹ ਤਸਵੀਰ ਗੋਲਡੀ ਬਰਾੜ ਦੇ ਸਾਥੀ ਗਗਨ ਬਰਾੜ ਦੀ ਹੈ ਜਿਸਨੂੰ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਨੇ ਜੋਇੰਟ ਓਪ੍ਰੇਸ਼ਨ ਦੌਰਾਨ ਪਿਛਲੇ ਸਾਲ ਕਸੋਲ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਇਸ ਗ੍ਰਿਫ਼ਤਾਰੀ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ।
PTC News, BabuShahi ਦੀਆਂ ਮਾਮਲੇ ਨੂੰ ਲੈ ਕੇ ਪ੍ਰਕਾਸ਼ਿਤ ਖਬਰਾਂ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।
"ਖਬਰਾਂ ਮੁਤਾਬਕ ਗਗਨ ਬਰਾੜ ਪਿੰਡ ਪੰਜਗਰਾਈਂ ਕਲਾਂ, ਕੋਟਕਪੂਰਾ, ਫਰੀਦਕੋਟ ਦਾ ਰਹਿਣ ਵਾਲਾ ਹੈ।"
ਅੱਗੇ ਵਧਦੇ ਹੋਏ ਅਸੀਂ ਗੋਲਡੀ ਬਰਾੜ ਦੀ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ 'India Today' ਦੁਆਰਾ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। ਆਰਟੀਕਲ ਵਿਚ ਸਾਨੂੰ ਗੈਂਗਸਟਰ ਗੋਲਡੀ ਬਰਾੜ ਦੀ ਤਸਵੀਰ ਮਿਲੀ। ਇਸ ਆਰਟੀਕਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
IT Today News
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਗੋਲਡੀ ਬਰਾੜ ਦੀ ਨਹੀਂ ਬਲਕਿ ਉਸਦੇ ਸਾਥੀ ਗਗਨ ਬਰਾੜ ਦੀ ਹੈ ਜਿਸਨੂੰ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਨੇ ਜੋਇੰਟ ਓਪ੍ਰੇਸ਼ਨ ਦੌਰਾਨ ਪਿਛਲੇ ਸਾਲ ਕਸੋਲ ਤੋਂ ਗ੍ਰਿਫ਼ਤਾਰ ਕੀਤਾ ਸੀ।
Claim- Image of gangster Goldy Brar
Claimed By- FB Page Live Times Tv
Fact Check- Misleading