Fact Check: ਇਹ ਵੀਡੀਓ PM ਮੋਦੀ ਖਿਲਾਫ ਅਮਰੀਕਾ 'ਚ ਹੋਏ ਪ੍ਰਦਰਸ਼ਨ ਦਾ ਨਹੀਂ ਹੈ
Published : Oct 2, 2021, 2:37 pm IST
Updated : Oct 2, 2021, 2:37 pm IST
SHARE ARTICLE
Fact Check: Video from Australia falsely shared in the name of PM's US visit
Fact Check: Video from Australia falsely shared in the name of PM's US visit

ਵਾਇਰਲ ਹੋ ਰਿਹਾ ਵੀਡੀਓ ਅਮਰੀਕਾ ਦਾ ਨਹੀਂ ਬਲਕਿ ਆਸਟ੍ਰੇਲੀਆ ਦਾ ਹੈ ਜਦੋਂ ਕੋਰੋਨਾ ਵੈਕਸੀਨ ਖਿਲਾਫ ਇੱਕ ਕੰਸਟ੍ਰਕਸ਼ਨ ਕੰਪਨੀ ਦੇ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪ੍ਰਦਰਸ਼ਨਕਾਰੀਆਂ ਦੀ ਭੀੜ੍ਹ ਨੂੰ ਪੁਲਿਸ ਨਾਲ ਝੜਪ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਮਰੀਕਾ ਦਾ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਲੋਕਾਂ ਦੀ ਭੀੜ੍ਹ ਨੇ ਅਕਰਾਮਕ ਪ੍ਰਦਰਸ਼ਨ ਕੀਤਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਮਰੀਕਾ ਦਾ ਨਹੀਂ ਬਲਕਿ ਆਸਟ੍ਰੇਲੀਆ ਦਾ ਹੈ ਜਦੋਂ ਕੋਰੋਨਾ ਵੈਕਸੀਨ ਖਿਲਾਫ ਇੱਕ ਕੰਸਟ੍ਰਕਸ਼ਨ ਕੰਪਨੀ ਦੇ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵੀਡੀਓ ਦਾ PM ਦੇ ਅਮਰੀਕਾ ਦੌਰੇ ਨਾਲ ਕੋਈ ਸਬੰਧ ਨਹੀਂ ਹੈ। 

ਵਾਇਰਲ ਪੋਸਟ

ਟਵਿੱਟਰ ਯੂਜ਼ਰ "Zohair malkapurwala" ਨੇ ਪ੍ਰਦਰਸ਼ਨਕਾਰੀਆਂ ਦਾ ਇਹ ਵਾਇਰਲ ਵੀਡੀਓ 29 ਸਿਤੰਬਰ ਨੂੰ ਸ਼ੇਅਰ ਕਰਦਿਆਂ ਲਿਖਿਆ, "अमेरिकी इतिहास में कभी भी भारतीय प्रधानमंत्री को पब्लिक ने दौड़ा-दौड़ा कर नहीं भगाया था। अमेरिकी फ़ौज मोदी को लेकर उल्टे पॉव भागी अमेरिका किसान एकता जिंदाबाद मोदी की अमेरिका में किसानों के आगे भागने की बेज़ती जरूर देखें।"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਲਿੰਕ ਨੂੰ InVID ਟੂਲ ਵਿਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਐਕਸਟ੍ਰੈਕਟ ਕਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।

InVIDInVID Search

ਇਹ ਵੀਡੀਓ ਅਮਰੀਕਾ ਦਾ ਨਹੀਂ ਆਸਟ੍ਰੇਲੀਆ ਦਾ ਹੈ

InVID Search ResultInVID Search Result

ਸਾਨੂੰ ਇਹ ਵੀਡੀਓ ਕਈ ਸੋਸ਼ਲ ਮੀਡੀਆ ਯੂਜ਼ਰ ਦੁਆਰਾ ਸਿਤੰਬਰ 21, 2021 ਨੂੰ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਨੂੰ ਯੂਜ਼ਰਸ ਨੇ ਆਸਟ੍ਰੇਲੀਆ ਦੇ ਮੇਲਬਰਨ ਦਾ ਦੱਸਿਆ। ਟਵਿੱਟਰ ਯੂਜ਼ਰ "Peace Keeper" ਨੇ ਇਸ ਵੀਡੀਓ ਨੂੰ 21 ਸਿਤੰਬਰ 2021 ਨੂੰ ਸ਼ੇਅਰ ਕਰਦਿਆਂ ਆਸਟ੍ਰੇਲੀਆ ਦੇ ਮੇਲਬਰਨ ਦੰਗਿਆਂ ਦਾ ਦੱਸਿਆ।

"ਨਰੇਂਦਰ ਮੋਦੀ ਨੇ 22 ਸਿਤੰਬਰ 2021 ਨੂੰ ਅਮਰੀਕਾ ਦੇ ਦੌਰੇ ਲਈ ਉਡਾਨ ਭਰੀ ਸੀ ਅਤੇ ਇਸਤੋਂ ਇਹ ਤਾਂ ਸਾਫ ਹੋਇਆ ਕਿ ਇਹ ਵੀਡੀਓ PM ਦੇ ਦੌਰੇ ਨਾਲ ਕੋਈ ਸਬੰਧ ਨਹੀਂ ਰੱਖਦੀ ਹੈ।"

ਇਸ ਜਾਣਕਾਰੀ ਨੂੰ ਅਧਾਰ ਬਣਾ ਕੇ ਅਸੀਂ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਹ ਵੀਡੀਓ The Guardian ਦੀ ਖਬਰ ਵਿਚ ਵੀ ਅਪਲੋਡ ਮਿਲਿਆ। The Guardian ਨੇ 21 ਸਿਤੰਬਰ 2021 ਨੂੰ ਇਨ੍ਹਾਂ ਦੰਗਿਆਂ ਨੂੰ ਕਵਰ ਕਰਦਿਆਂ ਆਪਣੀ ਖਬਰ ਪ੍ਰਕਾਸ਼ਿਤ ਕੀਤੀ। ਇਸ ਖਬਰ ਦਾ ਸਿਰਲੇਖ ਸੀ, "Melbourne descends into chaos as police arrest 62 and fire rubber pellets at anti-lockdown protesters"

The GuardianThe Guardian

ਖਬਰ ਅਨੁਸਾਰ ਮਾਮਲਾ ਆਸਟ੍ਰੇਲੀਆ ਦੇ ਮੇਲਬਰਨ ਦਾ ਹੈ ਜਿਥੇ ਕੰਸਟ੍ਰਕਸ਼ਨ ਕੰਪਨੀ ਦੇ ਕਰਮਚਾਰੀਆਂ ਵੱਲੋਂ ਅਕਰਾਮਕ ਪ੍ਰਦਰਸ਼ਨ ਕੀਤਾ ਗਿਆ ਸੀ। ਇਹ ਪ੍ਰਦਰਸ਼ਨ ਕੋਰੋਨਾ ਵੈਕਸੀਨ ਦੇ ਖਿਲਾਫ ਕੀਤਾ ਜਾ ਰਿਹਾ ਸੀ ਅਤੇ ਇਸੇ ਦੌਰਾਨ ਇਹ ਪ੍ਰਦਰਸ਼ਨ ਹਿੰਸਕ ਰੂਪ ਵਿਚ ਆ ਗਿਆ ਸੀ। 

The Guardian ਦੀ ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ

ਮਤਲਬ ਸਾਫ ਸੀ ਕਿ ਆਸਟ੍ਰੇਲੀਆ ਦੇ ਵੀਡੀਓ ਨੂੰ PM ਦੇ ਅਮਰੀਕਾ ਦੌਰੇ ਨਾਲ ਜੋੜਕੇ ਫਰਜ਼ੀ ਜਾਣਕਾਰੀ ਫੈਲਾਈ ਜਾ ਰਹੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਮਰੀਕਾ ਦਾ ਨਹੀਂ ਬਲਕਿ ਆਸਟ੍ਰੇਲੀਆ ਦਾ ਹੈ ਜਦੋਂ ਕੋਰੋਨਾ ਵੈਕਸੀਨ ਖਿਲਾਫ ਇੱਕ ਕੰਸਟ੍ਰਕਸ਼ਨ ਕੰਪਨੀ ਦੇ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵੀਡੀਓ ਦਾ PM ਦੇ ਅਮਰੀਕਾ ਦੌਰੇ ਨਾਲ ਕੋਈ ਸਬੰਧ ਨਹੀਂ ਹੈ। 

Claim- Video of protest held againt PM Modi in US
Claimed By- Twitter User Zohair malkapurwala
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement