ਖ਼ਬਰਾਂ |

ਤਾਜ਼ਾ |

ਕੀ ਭਾਰਤੀ ਹਵਾਈ ਸੈਨਾ ਦੇ ਸਿੱਖ ਸੈਨਿਕਾਂ ਨੇ ਡਿਊਟੀ ਕਰਨ ਤੋਂ ਕੀਤਾ ਇਨਕਾਰ? 
Published : Oct 2, 2023, 6:23 pm IST
Updated : Oct 2, 2023, 6:27 pm IST
SHARE ARTICLE
Fact Check IAF Denied viral claiming regarding Sikh Pilots regretting their duty
Fact Check IAF Denied viral claiming regarding Sikh Pilots regretting their duty

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਭਾਰਤੀ ਹਵਾਈ ਸੈਨਾ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਵਾਈ ਸੈਨਾ ਦੇ ਸਿੱਖ ਪਾਇਲਟਾਂ ਨੇ ਆਪਣੀ ਡਿਊਟੀ ਕਰਨ ਤੋਂ ਮਨਾ ਕਰ ਦਿੱਤਾ ਹੈ ਕਿਓਂਕਿ ਉਨ੍ਹਾਂ ਨੂੰ ਸੀਨੀਅਰ ਹਿੰਦੂ ਅਫਸਰਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ।

X ਅਕਾਊਂਟ Defence Outpost ਨੇ ਵਾਇਰਲ ਦਾਅਵਾ ਸ਼ੇਅਰ ਕਰਦਿਆਂ ਲਿਖਿਆ, "A source from inside the Indian Air Force claims that majority of Sikh pilots and personnel are refusing to perform their duties because of their hindu seniors insulting them on regular basis."

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਭਾਰਤੀ ਹਵਾਈ ਸੈਨਾ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਦੱਸ ਦਈਏ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਤਾਂ ਕੋਈ ਖਬਰ ਨਹੀਂ ਮਿਲੀ ਪਰ ਦਾਅਵੇ ਦਾ ਖੰਡਨ ਕਰਦਾ ਭਾਰਤੀ ਹਵਾਈ ਸੈਨਾ ਦਾ ਟਵੀਟ ਜ਼ਰੂਰ ਮਿਲਿਆ।

ਭਾਰਤੀ ਹਵਾਈ ਸੈਨਾ ਨੇ 2 ਅਕਤੂਬਰ 2023 ਨੂੰ ਵਾਇਰਲ ਦਾਅਵੇ ਨੂੰ ਲੈ ਕੇ ਟਵੀਟ ਕਰਦਿਆਂ ਲਿਖਿਆ, "#FakeNewsAlert #Beware The information is not true and has been posted to spread rumours. #IndianAirForce"

 

 

ਮਤਲਬ ਸਾਫ ਸੀ ਕਿ ਵਾਇਰਲ ਦਾਅਵਾ ਫਰਜ਼ੀ ਹੈ।

"ਅਸੀਂ ਅੰਤਿਮ ਪੜਾਅ 'ਚ ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਅਕਾਊਂਟ Defence Outpost ਨੂੰ ਖੰਗਾਲਿਆ। ਅਸੀਂ ਪਾਇਆ ਕਿ ਯੂਜ਼ਰ ਭਾਰਤੀ ਸੈਨਾ ਖਿਲਾਫ ਅਕਸਰ ਗੁੰਮਰਾਹਕੁਨ 'ਤੇ ਫਰਜ਼ੀ ਦਾਅਵੇ ਵਾਇਰਲ ਕਰਦਾ ਰਹਿੰਦਾ ਹੈ ਅਤੇ ਇਹ ਅਕਾਊਂਟ ਪਾਕਿਸਤਾਨ ਸੈਨਾ ਦੇ ਹੱਕ 'ਚ ਅਕਸਰ ਪੋਸਟ ਕਰਦਾ ਰਹਿੰਦਾ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਭਾਰਤੀ ਹਵਾਈ ਸੈਨਾ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement