Fact Check: ਧਾਰਮਿਕ ਇਮਾਰਤ ਨੂੰ ਗਿਰਾਏ ਜਾਣ ਦੀ ਇਹ ਤਸਵੀਰ ਉੱਤਰ ਪ੍ਰਦੇਸ਼ ਦੀ ਨਹੀਂ ਹੈ
Published : Nov 2, 2021, 7:03 pm IST
Updated : Nov 2, 2021, 7:03 pm IST
SHARE ARTICLE
Fact Check old images of illegally built religious building viral with fake claim
Fact Check old images of illegally built religious building viral with fake claim

ਇਹ ਤਸਵੀਰ 2014 ਦੀ ਹੈ ਜਦੋਂ ਗੁਜਰਾਤ ਦੇ ਅਹਿਮਦਾਬਾਦ 'ਚ ਸਰਕਾਰੀ ਜਮੀਨ 'ਤੇ ਅਵੈਧ ਰੂਪ ਤੋਂ ਬਣਾਏ ਮਸਜਿਦ ਨੂੰ ਹਟਾਇਆ ਗਿਆ ਸੀ। 

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ JCB ਮਸਜਿਦ ਰੂਪੀ ਇਮਾਰਤ ਨੂੰ ਤੋੜ ਰਿਹਾ ਹੈ। ਹੁਣ ਇਸ ਤਸਵੀਰ ਨੂੰ ਯੂਜ਼ਰ ਉੱਤਰ ਪ੍ਰਦੇਸ਼ ਦਾ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਉੱਤਰ ਪ੍ਰਦੇਸ਼ ਦੀ ਨਹੀਂ ਹੈ। ਇਹ ਤਸਵੀਰ 2014 ਦੀ ਹੈ ਜਦੋਂ ਗੁਜਰਾਤ ਦੇ ਅਹਿਮਦਾਬਾਦ 'ਚ ਸਰਕਾਰੀ ਜਮੀਨ 'ਤੇ ਅਵੈਧ ਰੂਪ ਤੋਂ ਬਣਾਏ ਧਾਰਮਿਕ ਇਮਾਰਤ ਨੂੰ ਹਟਾਇਆ ਗਿਆ ਸੀ। 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "रवी हिंदू" ਨੇ 29 ਅਕਤੂਬਰ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "#हां_तो_अब_लिखो_नाइस_पिक #उत्तर_प्रदेश????"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਇਹ ਤਸਵੀਰ ਅਗਸਤ 2014 ਦੇ ਇੱਕ ਟਵੀਟ ਵਿਚ ਪ੍ਰਕਾਸ਼ਿਤ ਮਿਲੀ। ਟਵਿੱਟਰ ਯੂਜ਼ਰ "Praveen Upadhyaya" ਨੇ 7 ਅਗਸਤ 2014 ਨੂੰ ਇਸ ਮਾਮਲੇ ਦੀਆਂ ਹੋਰ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, "Ahmedabad: llegally built Mosque demolished in extended Juhapura Ahmedabad by AMC -> "

ਟਵੀਟ ਅਨੁਸਾਰ ਇਹ ਤਸਵੀਰਾਂ ਅਹਿਮਦਾਬਾਦ ਦੀਆਂ ਹਨ ਜਿਥੇ ਅਵੈਧ ਰੂਪ ਤੋਂ ਬਣਾਏ ਗਏ ਮਸਜਿਦ ਨੂੰ ਹਟਾਇਆ ਗਿਆ ਸੀ।

ਇਸ ਟਵੀਟ ਵਿਚ DeshGujarat ਨਾਂਅ ਦੀ ਖਬਰ ਦਾ ਲਿੰਕ ਵੀ ਸਾਂਝਾ ਕੀਤਾ ਗਿਆ ਸੀ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ

ਮਤਲਬ ਸਾਫ ਸੀ ਕਿ ਗੁਜਰਾਤ ਦੇ ਅਹਿਮਦਾਬਾਦ ਦੀ ਪੁਰਾਣੀ ਤਸਵੀਰ ਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਉੱਤਰ ਪ੍ਰਦੇਸ਼ ਦੀ ਨਹੀਂ ਹੈ। ਇਹ ਤਸਵੀਰ 2014 ਦੀ ਹੈ ਜਦੋਂ ਗੁਜਰਾਤ ਦੇ ਅਹਿਮਦਾਬਾਦ 'ਚ ਸਰਕਾਰੀ ਜਮੀਨ 'ਤੇ ਅਵੈਧ ਰੂਪ ਤੋਂ ਬਣਾਏ ਧਾਰਮਿਕ ਇਮਾਰਤ ਨੂੰ ਹਟਾਇਆ ਗਿਆ ਸੀ। 

Claim- Image of removal of religious building is from Uttar Pradesh
Claimed By- FB User रवी हिंदू
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement