Fact Check Report : ਆਪ 'ਤੇ ਨਿਸ਼ਾਨਾ ਸਾਧਣ ਦੇ ਮਕਸਦ ਤੋਂ ਸਾਂਝੀ ਇਹ ਤਸਵੀਰ ਐਡੀਟੇਡ ਹੈ- Fact Check ਰਿਪੋਰਟ

By : BALJINDERK

Published : Jan 3, 2025, 6:46 pm IST
Updated : Jan 3, 2025, 6:46 pm IST
SHARE ARTICLE
Fack Check
Fack Check

Fact Check Report : ਸੋਸ਼ਲ ਮੀਡੀਆ 'ਤੇ ਖੱਡਿਆਂ ਨਾਲ ਭਰੀ ਸੜਕ ਦੀ ਤਸਵੀਰ ਸਾਂਝੀ ਕਰ ਦਾਅਵਾ ਕੀਤਾ ਜਾ ਰਿਹਾ ਹੈ

Fact Check Report : ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਛਲੇ ਦਿਨਾਂ ਮੀਂਹ ਵੇਖਣ ਨੂੰ ਮਿਲਿਆ। ਇਸ ਮੀਂਹ ਨੇ ਜਿਥੇ ਠੰਡ 'ਚ ਵਾਧਾ ਪਾਇਆ, ਓਥੇ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸਦਾ ਫਾਇਦਾ ਚੁੱਕ ਸਰਕਾਰ 'ਤੇ ਨਿਸ਼ਾਨੇ ਵੀ ਸਾਧੇ। ਹੁਣ ਸੋਸ਼ਲ ਮੀਡੀਆ 'ਤੇ ਖੱਡਿਆਂ ਨਾਲ ਭਰੀ ਸੜਕ ਦੀ ਤਸਵੀਰ ਸਾਂਝੀ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਿੱਲੀ ਦੀ ਸੜਕ ਹੈ। ਇਸ ਤਸਵੀਰ ਨੂੰ ਸਾਂਝੀ ਕਰ ਪ੍ਰਸ਼ਾਸਨ ਦੀ ਬਦਹਾਲੀ ਨੂੰ ਦਰਸਾਇਆ ਜਾ ਰਿਹਾ ਹੈ।

ਇਸ ਤਸਵੀਰ ਨੂੰ ਭਾਜਪਾ ਆਗੂ ਸਣੇ ਭਾਜਪਾ ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟਸ ਤੋਂ ਸਾਂਝਾ ਕੀਤਾ ਗਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਵਿਚ ਸੜਕ ਖਰਾਬ ਤਾਂ ਹੈ ਪਰ ਭਾਜਪਾ ਵੱਲੋਂ ਸਾਂਝੀ ਤਸਵੀਰ ਵਿਚ ਖੱਡਿਆਂ ਦੀ ਮਾਤਰਾ ਜਿਆਦਾ ਹੈ ਜਿਸਨੂੰ ਐਡਿਟ ਕਰਕੇ ਜੋੜਿਆ ਗਿਆ ਹੈ। 

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਲੈਂਸ ਟੂਲ ਦੀ ਮਦਦ ਨਾਲ ਸਰਚ ਕੀਤਾ।

ਵਾਇਰਲ ਤਸਵੀਰ ਐਡੀਟੇਡ ਹੈ

ਸਾਨੂੰ ਇਹ ਤਸਵੀਰ Getty Images 'ਤੇ ਅਪਲੋਡ ਮਿਲੀ। ਇਹ ਇੱਕ ਫੋਟੋ ਸਟਾਕ ਵੈਬਸਾਈਟ ਹੈ ਜਿੱਥੇ ਫੋਟੋਗ੍ਰਾਫਰ ਅਤੇ ਫੋਟੋ ਜਰਨਲਿਸਟ ਤਸਵੀਰਾਂ ਪੋਸਟ ਕਰਦੇ ਹਨ। ਹਾਲਾਂਕਿ ਇਸ ਤਸਵੀਰ ਅਤੇ ਵਾਇਰਲ ਤਸਵੀਰ 'ਚ ਕਾਫੀ ਫਰਕ ਹੈ। ਵੈੱਬਸਾਈਟ 'ਤੇ ਮੌਜੂਦ ਤਸਵੀਰ 'ਚ ਸੜਕ 'ਤੇ ਓਨੇ ਟੋਏ ਨਹੀਂ ਹਨ, ਜਿੰਨੇ ਭਾਜਪਾ ਨੇਤਾਵਾਂ ਵਲੋਂ ਪੋਸਟ ਕੀਤੀ ਗਈ ਤਸਵੀਰ 'ਚ ਦਿਖਾਈ ਦੇ ਰਹੇ ਹਨ।

https://www.gettyimages.ca/detail/news-photo/potholes-seen-over-road-near-nsic-complex-as-atishi-chief-news-photo/2175025302

ਵੈੱਬਸਾਈਟ 'ਤੇ ਵਾਇਰਲ ਤਸਵੀਰ ਨਾਲ ਸਾਂਝੀ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ 30 ਸਤੰਬਰ 2024 ਨੂੰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਪੀਡਬਲਯੂਡੀ ਅਧਿਕਾਰੀਆਂ ਨਾਲ ਕਾਲਕਾਜੀ 'ਚ ਆਊਟਰ ਰਿੰਗ ਰੋਡ ਨੇੜੇ ਸੜਕ ਦੀ ਹਾਲਤ ਦਾ ਮੁਆਇਨਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਐਨ.ਐਸ.ਆਈ.ਸੀ. ਕੰਪਲੈਕਸ ਨੇੜੇ ਸੜਕ 'ਤੇ ਟੋਏ ਵੇਖੇ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਿੱਲੀ ਦੀਆਂ ਅਜਿਹੀਆਂ ਸੜਕਾਂ ਦੀ ਦੀਵਾਲੀ ਤੋਂ ਪਹਿਲਾਂ-ਪਹਿਲਾਂ ਮੁਰੰਮਤ ਕਰਵਾਈ ਜਾਵੇ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ ਅਤੇ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਵਿਚ ਸੜਕ ਖਰਾਬ ਤਾਂ ਹੈ ਪਰ ਭਾਜਪਾ ਵੱਲੋਂ ਸਾਂਝੀ ਤਸਵੀਰ ਵਿਚ ਖੱਡਿਆਂ ਦੀ ਮਾਤਰਾ ਜਿਆਦਾ ਹੈ ਜਿਸਨੂੰ ਐਡਿਟ ਕਰਕੇ ਜੋੜਿਆ ਗਿਆ ਹੈ। 

Result- Misleading

Original Image Shared On Getty Images

(For more news apart from This shared picture has been edited for purpose of targeting you - Fact Check report News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement