ਤੱਥ ਜਾਂਚ: ਕੀ PM ਮੋਦੀ ਨੇ ਖਾਲੀ ਗ੍ਰਾਊਂਡ ਦਾ ਕੀਤਾ ਸੰਬੋਧਨ? ਨਹੀਂ, ਪੋਸਟ ਫਰਜ਼ੀ
Published : Apr 3, 2021, 2:08 pm IST
Updated : Apr 3, 2021, 4:23 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਧੁੰਧਲਾ ਹੈ ਜਿਸ ਕਰਕੇ ਦੂਰ ਖੜ੍ਹੀ ਲੋਕਾਂ ਦੀ ਭੀੜ ਨਜ਼ਰ ਨਹੀਂ ਆ ਰਹੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ PM ਮੋਦੀ ਨੂੰ ਹੈਲੀਕਾਪਟਰ ਤੋਂ ਉੱਤਰ ਕੇ ਹਵਾ 'ਚ ਹੱਥ ਲਹਿਰਾ ਕੇ ਸੰਬੋਧਨ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ PM ਮੋਦੀ ਨੇ ਖਾਲੀ ਗਰਾਊਂਡ ਦਾ ਸੰਬੋਧਨ ਕੀਤਾ। ਯੂਜ਼ਰ ਵੀਡੀਓ ਨੂੰ ਸ਼ੇਅਰ ਕਰਦੇ ਹੋਏ PM 'ਤੇ ਤੰਜ਼ ਕੱਸ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਧੁੰਧਲਾ ਹੈ ਜਿਸ ਕਰਕੇ ਦੂਰ ਖੜ੍ਹੀ ਲੋਕਾਂ ਦੀ ਭੀੜ ਨਜ਼ਰ ਨਹੀਂ ਆ ਰਹੀ ਹੈ। ਵਧੀਆ ਕੁਆਲਿਟੀ ਦੇ ਵੀਡੀਓ ਵਿਚ ਲੋਕਾਂ ਦੀ ਭੀੜ ਸਾਫ਼ ਵੇਖੀ ਜਾ ਸਕਦੀ ਹੈ। PM ਦੀ ਗਰਿਮਾ 'ਤੇ ਸਵਾਲ ਉਠਾਉਂਦਾ ਪੋਸਟ ਫਰਜ਼ੀ ਹੈ।

ਵਾਇਰਲ ਪੋਸਟ 
ਫੇਸਬੁੱਕ ਪੇਜ਼ "Agg Bani" ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਕੋਈ ਦਿਖਾਈ ਨਹੀ ਦਿੰਦਾ ਪਰ ਮੱਖੀਆਂ ਬਹੁਤ ਨੇ, ਜੇ ਤੁਹਾਨੂੰ ਕੋਈ ਦਿਖੇ ਤਾ ਕਮੈਂਟ ਚ ਜਰੂਰ ਦੱਸਣਾ????????"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ਼ ਹੋਇਆ ਕਿ ਵਾਇਰਲ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਅਸਲ ਵੀਡੀਓ ਵਿਚ ਸਾਫ-ਸਾਫ ਲੋਕ ਦੇਖੇ ਜਾ ਸਕਦੇ ਹਨ। ਕਿਓਂਕਿ ਵਾਇਰਲ ਵੀਡੀਓ ਦੀ ਕੁਆਲਿਟੀ ਸਹੀ ਨਹੀਂ ਇਸ ਕਰਕੇ ਉਸ ਦੇ ਵਿਚ ਲੋਕ ਨਜ਼ਰ ਨਹੀਂ ਆ ਰਹੇ ਹਨ। ਵਧੀਆ ਕੁਆਲਿਟੀ ਦਾ ਵੀਡੀਓ ਸਾਨੂੰ বিজেপি জয়নগর বিধানসভা ਨਾਂ ਦੇ ਫੇਸਬੁੱਕ ਪੇਜ 'ਤੇ 2 ਮਾਰਚ ਨੂੰ ਅਪਲੋਡ ਕੀਤਾ ਮਿਲਿਆ। ਵੀਡੀਓ ਨੂੰ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਇਸ ਵੀਡੀਓ ਦੇ ਸਕ੍ਰੀਨਸ਼ੋਟ ਹੇਠਾਂ ਵੇਖੇ ਜਾ ਸਕਦੇ ਹਨ।

Photo

Photo

ਸਾਨੂੰ ਇਹ ਵੀਡੀਓ ਭਾਜਪਾ ਦੇ ਅਧਿਕਾਰਿਕ ਫੇਸਬੁੱਕ ਪੇਜ਼ 'ਤੇ ਵੀ ਅਪਲੋਡ ਮਿਲੀਆ। 1 ਅਪ੍ਰੈਲ ਨੂੰ ਵੀਡੀਓ ਸ਼ੇਅਰ ਕਰਦਿਆਂ ਪੇਜ਼ ਨੇ ਲਿਖਿਆ, "Scenes from PM Narendra Modi's rally in Jaynagar have the unmissable message of Ashol Poriborton in Bengal."

ਇਹ ਵੀਡੀਓ ਨਰੇਂਦਰ ਮੋਦੀ ਦੀ ਜੈ ਨਗਰ ਰੈਲੀ ਦਾ ਹੈ। ਵੀਡੀਓ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਧੁੰਧਲਾ ਹੈ ਜਿਸ ਕਰਕੇ ਦੂਰ ਖੜ੍ਹੀ ਲੋਕਾਂ ਦੀ ਭੀੜ ਨਜ਼ਰ ਨਹੀਂ ਆ ਰਹੀ। ਵਧੀਆ ਕੁਆਲਿਟੀ ਦੇ ਵੀਡੀਓ ਵਿਚ ਲੋਕਾਂ ਦੀ ਭੀੜ ਸਾਫ਼ ਵੇਖੀ ਜਾ ਸਕਦੀ ਹੈ। PM ਦੀ ਗਰਿਮਾ 'ਤੇ ਸਵਾਲ ਉਠਾਉਂਦਾ ਪੋਸਟ ਫਰਜ਼ੀ ਹੈ।Claim: PM ਮੋਦੀ ਨੇ ਖਾਲੀ ਗਰਾਊਂਡ ਦਾ ਸੰਬੋਧਨ ਕੀਤਾ
Claimed By: ਫੇਸਬੁੱਕ ਪੇਜ਼ "Agg Bani" 
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement