Fact Check: COVIPRI ਤੋਂ ਸਾਵਧਾਨ, ਰੈਮਡੇਸਿਵਿਰ ਦੇ ਨਾਂ ਤੋਂ ਵੇਚਿਆ ਜਾ ਰਿਹਾ ਨਕਲੀ ਇੰਜੈਕਸ਼ਨ
Published : May 3, 2021, 5:53 pm IST
Updated : May 3, 2021, 5:54 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ COVIPRI ਨਾਂ ਤੋਂ ਬਣਾਇਆ ਗਿਆ ਰੈਮਡੇਸਿਵਿਰ ਇੰਜੈਕਸ਼ਨ ਨਕਲੀ ਹੈ। ਇਸ ਦੀ ਵਰਤੋਂ ਜਾਨਲੇਵਾ ਹੋ ਸਕਦੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਰੈਮਡੇਸਿਵਿਰ ਦੇ ਨਾਂ ਤੋਂ COVIPRI ਨਾਮਕ ਇੰਜੈਕਸ਼ਨ ਦੀ ਜਾਣਕਾਰੀ ਵਾਇਰਲ ਹੋ ਰਹੀ ਹੈ। ਕਿਓਂਕਿ ਦੇਸ਼ ਵਿਚ ਇਸ ਸਮੇਂ ਰੈਮਡੇਸਿਵਿਰ ਦੀ ਘਾਟ ਹੈ ਇਸ ਕਰਕੇ ਲੋਕ ਇਸ ਨੂੰ ਤੇਜੀ ਨਾਲ ਵਾਇਰਲ ਕਰ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ COVIPRI ਨਾਂ ਤੋਂ ਬਣਾਇਆ ਗਿਆ ਰੈਮਡੇਸਿਵਿਰ ਇੰਜੇਕਸ਼ਨ ਨਕਲੀ ਹੈ। COVIPRI ਨਾਂ ਤੋਂ ਕੋਈ ਰੈਮਡੇਸਿਵਿਰ ਇੰਜੇਕਸ਼ਨ ਨਹੀਂ ਹੈ। ਇਸ ਦੀ ਵਰਤੋਂ ਜਾਨਲੇਵਾ ਹੋ ਸਕਦੀ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Anoop Modi ਸਣੇ ਕਈ ਯੂਜ਼ਰਾਂ ਨੇ COVIPRI ਰੈਮਡੇਸਿਵਿਰ ਇੰਜੇੈਕਸ਼ਨ ਦੇ ਡੱਬਿਆਂ ਦੀ ਤਸਵੀਰਾਂ ਸ਼ੇਅਰ ਕੀਤੀਆਂ। 

ਇਸ ਪੋਸਟ ਦਾ ਫੇਸਬੁੱਕ ਲਿੰਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਇਸ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ COVIPRI ਨੂੰ ਲੈ ਕੇ ਦਿੱਲੀ ਪੁਲਿਸ ਦੀ DCP ਮੋਨਿਕਾ ਭਾਰਦਵਾਜ ਦਾ ਇੱਕ ਟਵੀਟ ਮਿਲਿਆ। ਟਵੀਟ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, "This is #Fake.No #Remdesivir by the name #COVIPRI exists. This complete racket has been busted but some injections may still be in circulation. Please do not buy from unverified sources."

ਇਸ ਅਨੁਸਾਰ COVIPRI ਦੇ ਨਾਂ ਤੋਂ ਰੈਮਡੇਸਿਵਿਰ ਇੰਜੈਕਸ਼ਨ ਵੇਚਣ ਦਾ ਗਿਰੋਹ ਗਿਰਫ਼ਤਾਰ ਕੀਤਾ ਗਿਆ ਹੈ ਅਤੇ COVIPRI ਦੇ ਨਾਂ ਤੋਂ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਟਵੀਟ ਵਿਚ ਮੋਨਿਕਾ ਨੇ ਲਿਖਿਆ ਕਿ ਇਹ ਫਰਜੀ ਇੰਜੈਕਸ਼ਨ ਹਾਲੇ ਵੀ ਕਈ ਥਾਵਾਂ 'ਤੇ ਵਰਤਿਆ ਜਾ ਰਿਹਾ ਹੈ।

ਟਵੀਟ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ। 

 

 

ਹੋਰ ਸਰਚ ਕਰਨ 'ਤੇ ਸਾਨੂੰ DCP ਸ਼ਾਹਦਰਾ ਦਾ ਟਵੀਟ ਮਿਲਿਆ ਜਿਸ ਦੇ ਵਿਚ COVIPRI ਵੇਚਣ ਵਾਲੇ ਗਿਰੋਹ ਨੂੰ ਫੜਿਆ ਗਿਆ ਦਿਖਾਇਆ ਗਿਆ ਸੀ। ਇਹ ਟਵੀਟ ਅਪਲੋਡ ਕਰਦਿਆਂ ਲਿਖਿਆ ਗਿਆ, "Beware of FAKE REMDISVIR!@Delhipolice, SHAHDARA District Arrested Two Cheaters with 17 fake Remdesivir "COVIPRI"   selling  at Rs.35k. Seized Honda city car Involved in the crime. Risk of using Fake medicine at an Exhorbitant price: Itz a Double Loss! @DelhiPolice @CPDelhi"

ਇਸ ਅਨੁਸਾਰ ਦਿੱਲੀ ਦੇ ਸ਼ਾਹਦਰਾ ਵਿਚ 2 ਠੱਗਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜਿਹੜੇ ਨਕਲੀ ਰੈਮਡੇਸਿਵਿਰ ਇੰਜੈਕਸ਼ਨ 35 ਹਜ਼ਾਰ ਵਿਚ ਵੇਚ ਰਹੇ ਸਨ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

 

 

ਹੋਰ ਸਰਚ ਕਰਨ 'ਤੇ ਸਾਨੂੰ ਦਿੱਲੀ ਦੇ ਕਮਿਸ਼ਰ ਦਾ ਟਵੀਟ ਮਿਲਿਆ ਜਿਸ ਦੇ ਵਿਚ ਨਕਲੀ ਰੈਮਡੇਸਿਵਿਰ (COVIPRI) ਦੀ ਫੈਕਟਰੀ ਨੂੰ ਵੇਖਿਆ ਜਾ ਸਕਦਾ ਹੈ। ਇਸ ਟਵੀਟ ਨੂੰ ਅਪਲੋਡ ਕਰਦਿਆਂ ਲਿਖਿਆ ਗਿਆ, "Delhi Police working on useful information arrested 5 culprits in a prolonged investigation & unearthed a ‘pharmaceutical’ unit at  Kothdwar, Uttarakhand manufacturing large quantities of fake Remdevisir injections (COVIPRI) sold at price over Rs. 25000/- @HMOIndia@PMOIndia"

ਇਸ ਅਨੁਸਾਰ ਦਿੱਲੀ ਪੁਲਿਸ ਨੇ ਉੱਤਰਾਖੰਡ ਦੇ ਕੋਠਵਾਰ ਦੀ ਇੱਕ ਯੂਨਿਟ ਵਿਚ ਛਾਪਾ ਮਾਰ 5 ਲੋਕਾਂ ਨੂੰ ਗਿਰਫ਼ਤਾਰ ਕੀਤਾ। ਇਸ ਫੈਕਟਰੀ ਵਿਚ ਨਕਲੀ ਰੈਮਡੇਸਿਵਿਰ (COVIPRI) ਬਣਾਈ ਜਾਂਦੀ ਸੀ ਜਿਸਨੂੰ 25 ਹਜਾਰ ਦੇ ਮੁੱਲ ਵਿਚ ਵੇਚਿਆ ਜਾਂਦਾ ਸੀ।

ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

 

 

COVIPRI ਨੂੰ ਲੈ ਕੇ PIB Fact Check ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

 

 

"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ COVIPRI ਨਾਂ ਤੋਂ ਬਣਾਇਆ ਗਿਆ ਰੈਮਡੇਸਿਵਿਰ ਇੰਜੇਕਸ਼ਨ ਨਕਲੀ ਹੈ। COVIPRI ਨਾਂ ਤੋਂ ਕੋਈ ਰੈਮਡੇਸਿਵਿਰ ਇੰਜੇਕਸ਼ਨ ਨਹੀਂ ਹੈ। ਇਸ ਦੀ ਵਰਤੋਂ ਜਾਨਲੇਵਾ ਹੋ ਸਕਦੀ ਹੈ।

Claim: ਰੈਮਡੇਸਿਵਿਰ ਦੇ ਨਾਂ ਤੋਂ COVIPRI ਨਾਮਕ ਇੰਜੈਕਸ਼ਨ
Claimed By: ਫੇਸਬੁੱਕ ਯੂਜ਼ਰ Anoop Modi
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement