ਵਾਇਰਲ ਹੋ ਰਿਹਾ ਵੀਡੀਓ ਕੁੱਲੂ-ਮਨਾਲੀ ਦਾ ਨਹੀਂ ਹੈ ਸਿੱਕਮ ਦੇ ਨਾਥੁਲਾ ਦਾ ਹੈ, ਜਦੋਂ ਬਰਫੀਲੇ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਬਰਫੀਲੇ ਤੂਫ਼ਾਨ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਕੁੱਲੂ-ਮਨਾਲੀ 'ਚ ਹੋਈ ਹੈ। ਫੇਸਬੁੱਕ ਪੇਜ Punjabi Daak ਨੇ 24 ਅਪ੍ਰੈਲ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਕੁੱਲੂ ਮਨਾਲੀ ‘ਚ ਵਾਪਰ ਗਿਆ ਵੱਡਾ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੁੱਲੂ-ਮਨਾਲੀ ਦਾ ਨਹੀਂ ਹੈ। ਵੀਡੀਓ ਸਿੱਕਮ ਦੇ ਨਾਥੁਲਾ ਦਾ ਹੈ, ਜਦੋਂ ਬਰਫੀਲੇ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਾਨੂੰ 4 ਅਪ੍ਰੈਲ 2023 ਨੂੰ ਪ੍ਰਕਾਸ਼ਿਤ ‘TV9 Hindi Bharatvarsh’ ਦੀ ਇੱਕ ਰਿਪੋਰਟ ਮਿਲੀ ਜਿਸਦੇ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਮੌਜੂਦ ਸੀ। ਖਬਰ ਮੁਤਾਬਕ ਇਹ ਵੀਡੀਓ ਸਿੱਕਮ ਦੇ ਨਾਥੁਲਾ ਦਾ ਹੈ, ਜਿੱਥੇ ਬਰਫੀਲੇ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਵੱਧ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਟਵਿੱਟਰ 'ਤੇ ‘ਹਿੰਦੁਸਤਾਨ ਟਾਈਮਜ਼’ ਵੱਲੋਂ 4 ਅਪ੍ਰੈਲ 2023 ਨੂੰ ਕੀਤਾ ਟਵੀਟ ਮਿਲਿਆ। ਇਸ ਟਵੀਟ ਵਿਚ ਇੱਕ ਵੀਡੀਓ ਸੀ ਜਿਸਦੇ ਅੰਦਰ ਵਾਇਰਲ ਵੀਡੀਓ ਦੇ ਅੰਸ਼ ਦੇਖੇ ਜਾ ਸਕਦੇ ਹਨ। ਟਵੀਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਵੀਡੀਓ ਸਿੱਕਮ ਦਾ ਸੀ ਅਤੇ ਇਹ ਘਟਨਾ ਭਾਰਤ-ਚੀਨ ਸਰਹੱਦ ‘ਤੇ ਗੰਗਟੋਕ ਤੋਂ ਨਾਥੂਲਾ ਨੂੰ ਜੋੜਨ ਵਾਲੇ ਜਵਾਹਰ ਲਾਲ ਨਹਿਰੂ ਮਾਰਗ ‘ਤੇ ਵਾਪਰੀ ਸੀ।
#SikkimAvalanche | Videos shows moment when #avalanche hit in #Sikkim
— Hindustan Times (@htTweets) April 4, 2023
The incident happened on a road 14th mile on Jawaharlal Nehru road connecting #Gangtok with #Nathula at the India-China border
Read https://t.co/c0ct8rUIcM pic.twitter.com/ckxyCE86E8
ਇਸ ਸਰਚ ਵਿਚ ਸਾਨੂੰ ‘ਦੈਨਿਕ ਭਾਸਕਰ’ ਦੀ ਵੀ ਰਿਪੋਰਟ ਮਿਲੀ। ਰਿਪੋਰਟ ‘ਚ ਭਾਰਤੀ ਫੌਜ ਦੇ ਹਵਾਲੇ ਤੋਂ ਦੱਸਿਆ ਗਿਆ ਕਿ 5-6 ਵਾਹਨ ਬਰਫ ਦੇ ਹੇਠਾਂ ਫਸ ਗਏ ਸਨ, ਜਿਨ੍ਹਾਂ ‘ਚ ਕਰੀਬ 30 ਲੋਕ ਸਵਾਰ ਸਨ। ਇਸ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਜਦਕਿ 23 ਲੋਕਾਂ ਦਾ ਬਚਾਅ ਹੋ ਗਿਆ ਸੀ। ਇਨ੍ਹਾਂ ‘ਚੋਂ 11 ਲੋਕਾਂ ਨੂੰ ਗੰਗਟੋਕ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕੁੱਲੂ-ਮਨਾਲੀ ਦਾ ਨਹੀਂ ਹੈ। ਵੀਡੀਓ ਸਿੱਕਮ ਦੇ ਨਾਥੁਲਾ ਦਾ ਹੈ, ਜਦੋਂ ਬਰਫੀਲੇ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।