Fact Check: ਈਸਾਈ ਧਰਮ ਦੀਆਂ ਕਿਤਾਬਾਂ ਨਾਲ ਸੋਨੀਆ ਗਾਂਧੀ ਦੀ ਐਡੀਟਡ ਤਸਵੀਰ ਵਾਇਰਲ
Published : Jun 3, 2021, 5:35 pm IST
Updated : Jun 3, 2021, 5:42 pm IST
SHARE ARTICLE
Fact Check: Edited Photo Of Sonia Gandhi With Book On Christian Viral
Fact Check: Edited Photo Of Sonia Gandhi With Book On Christian Viral

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ। ਅਸਲ ਤਸਵੀਰ ਵਿਚ ਸੋਨੀਆ ਦੇ ਪਿੱਛੇ ਨਾ ਜਿਜ਼ਸ ਦੀ ਮੂਰਤੀ ਸੀ ਅਤੇ ਨਾ ਹੀ ਈਸਾਈ ਧਾਰਮਿਕ ਕਿਤਾਬਾਂ।

Rozana Spokesman (Team Fact Check)- ਸੋਸ਼ਲ ਮੀਡੀਆ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਨ੍ਹਾਂ ਦੇ ਪਿੱਛੇ ਈਸਾਈ ਧਾਰਮਿਕ ਕਿਤਾਬ ਬਾਈਬਲ ਅਤੇ ਦੇਸ਼ ਨੂੰ ਈਸਾਈ ਦੇਸ਼ ਕਿਵੇਂ ਬਣਾਇਆ ਜਾਵੇ ਲਿਖੀ ਕਿਤਾਬ ਵੇਖੀ ਜਾ ਸਕਦੀ ਹੈ। ਸੋਨੀਆ ਦੇ ਪਿੱਛੇ ਈਸਾਈ ਧਾਰਮਿਕ ਗੁਰੂ ਜਿਜ਼ਸ ਦੀ ਮੂਰਤੀ ਵੀ ਵੇਖੀ ਜਾ ਸਕਦੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਨੀਆ ਗਾਂਧੀ ਅਤੇ ਕਾਂਗਰੇਸ 'ਤੇ ਤੰਜ਼ ਕੱਸਿਆ ਜਾ ਰਿਹਾ ਹੈ ਕਿ ਇਹ ਪਾਰਟੀ ਦੇਸ਼ ਨੂੰ ਈਸਾਈ ਦੇਸ਼ ਬਣਾਉਣਾ ਚਾਹੁੰਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟਡ ਪਾਇਆ ਹੈ। ਅਸਲ ਤਸਵੀਰ ਵਿਚ ਸੋਨੀਆ ਦੇ ਪਿੱਛੇ ਨਾ ਤਾਂ ਜਿਜ਼ਸ ਦੀ ਮੂਰਤੀ ਸੀ ਅਤੇ ਨਾ ਹੀ ਈਸਾਈ ਧਾਰਮਿਕ ਕਿਤਾਬਾਂ। 

ਵਾਇਰਲ ਪੋਸਟ

ਟਵਿੱਟਰ ਯੂਜ਼ਰ Sanjeev Misra ਨੇ 1 ਜੂਨ ਨੂੰ ਵਾਇਰਲ ਤਸਵੀਰ ਟਵੀਟ ਕਰਦਿਆਂ ਲਿਖਿਆ, "if you zoom this photo, you will see that the book below on how to convert India into a Christian nation, is in Sonia Gandhi's bookshelf"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਅਸਲ ਤਸਵੀਰ ਕਈ ਨਿਊਜ਼ ਆਰਟੀਕਲ ਵਿਚ ਪ੍ਰਕਾਸ਼ਿਤ ਮਿਲੀ। ਅਸਲ ਤਸਵੀਰ ਵਿਚ ਕੀਤੇ ਵੀ ਕੋਈ ਈਸਾਈ ਧਾਰਮਿਕ ਕਿਤਾਬ ਨਹੀਂ ਸੀ ਅਤੇ ਨਾ ਹੀ ਕੀਤੇ ਈਸਾਈ ਧਾਰਮਿਕ ਗੁਰੂ ਜਿਜ਼ਸ ਦੀ ਮੂਰਤੀ ਸੀ। ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਐਡੀਟੇਡ ਹੈ।

Hindustan Times ਅਤੇ The Telegraph ਦੀ ਖਬਰਾਂ ਵਿਚ ਅਸਲ ਤਸਵੀਰ ਵੇਖੀ ਜਾ ਸਕਦੀ ਹੈ।

ਹਿੰਦੁਸਤਾਨ ਟਾਇਮਸ ਦੀ ਖਬਰ ਇਥੇ ਕਲਿਕ ਕਰ ਪੜ੍ਹੋ।

Photo

ਟੈਲੀਗ੍ਰਾਫ ਦੀ ਖਬਰ ਇਥੇ ਕਲਿਕ ਕਰ ਪੜ੍ਹੋ।

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।

PhotoPhoto

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਸਲ ਤਸਵੀਰ ਵਿਚ ਸੋਨੀਆ ਦੇ ਪਿੱਛੇ ਨਾ ਜਿਜ਼ਸ ਦੀ ਮੂਰਤੀ ਸੀ ਅਤੇ ਨਾ ਹੀ ਈਸਾਈ ਧਾਰਮਿਕ ਕਿਤਾਬਾਂ। ਵਾਇਰਲ ਪੋਸਟ ਜਰੀਏ ਸੋਨੀਆ ਗਾਂਧੀ ਦੀ ਛਵੀ 'ਤੇ ਤਨਜ ਕੱਸਿਆ ਜਾ ਰਿਹਾ ਹੈ। 

Claimed By- Sanjeev Misra

Claim- ਸੋਨੀਆ ਗਾਂਧੀ ਅਤੇ ਕਾਂਗਰੇਸ 'ਤੇ ਤਨਜ ਕੱਸਿਆ ਜਾ ਰਿਹਾ ਹੈ ਕਿ ਇਹ ਪਾਰਟੀ ਦੇਸ਼ ਨੂੰ ਈਸਾਈ ਦੇਸ਼ ਬਣਾਉਣਾ ਚਾਹੁੰਦੀ ਹੈ

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement