
ਇਹ ਅਖਬਾਰ ਦੀ ਕਟਿੰਗ ਫਰਜੀ ਹੈ ਅਤੇ ਭਗਵੰਤ ਮਾਨ ਵੱਲੋਂ ਆਪ ਵਲੰਟੀਅਰ ਨੂੰ ਥੱਪੜ ਮਾਰਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਵੱਲੋਂ ਆਪ ਵਲੰਟੀਅਰ ਨੂੰ ਥੱਪੜ ਮਾਰਨ ਦਾ ਮਾਮਲਾ ਕਾਫੀ ਸੁਰਖੀਆਂ ਵਿਚ ਹੈ। ਕਟਿੰਗ ਨੂੰ ਵਾਇਰਲ ਕਰਦੇ ਹੋਏ ਆਪ ਪਾਰਟੀ 'ਤੇ ਤੰਜ਼ ਕੱਸਦੇ ਹੋਏ ਕਿਹਾ ਜਾ ਰਿਹਾ ਹੈ ਕਿ ਜਦੋਂ ਆਪ ਵਾਲਿਆਂ ਕੋਲ ਆਪਣੇ ਵਲੰਟੀਅਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੁੰਦਾ ਤਾਂ ਉਹ ਉਨ੍ਹਾਂ ਨੂੰ ਥੱਪੜ ਮਾਰ ਦਿੰਦੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਅਖਬਾਰ ਦੀ ਕਟਿੰਗ ਫਰਜ਼ੀ ਹੈ ਅਤੇ ਭਗਵੰਤ ਮਾਨ ਵੱਲੋਂ ਆਪ ਵਲੰਟੀਅਰ ਨੂੰ ਥੱਪੜ ਮਾਰਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ We Support Sukhbir Singh Badal ਨੇ 28 ਜੂਨ ਨੂੰ ਇਹ ਅਖਬਾਰ ਦੀ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "ਜਦੋਂ ਆਪਣੇ ਹੀ ਵਰਕਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਆਉੰਦੇ ਤੇ ਇਨਕਲਾਬੀ ਲੋਕ ਥੱਪੜ ਮਾਰ ਦਿੰਦੇ, ਇਹਨੂੰ ਈ ਤੇ ਕਹਿੰਦੇ ਅ ਬਦਲਾਅ ਵਾਲੀ ਰਾਜਨੀਤੀ????"
ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਕਟਿੰਗ ਵਿਚ ਕਿਤੇ ਵੀ ਅਖ਼ਬਾਰ ਦੇ ਨਾਂਅ ਦਾ ਜ਼ਿਕਰ ਨਹੀਂ ਹੈ ਅਤੇ ਸਾਨੂੰ ਇਸ ਵਿਚ ਕੁਝ ਵਿਆਕਰਨ ਦੀਆਂ ਗਲਤੀਆਂ ਵੀ ਵੇਖਣ ਨੂੰ ਮਿਲੀਆਂ।
ਅੱਗੇ ਵਧਦੇ ਹੋਏ ਅਸੀਂ ਕਟਿੰਗ ਵਿਚ ਕੀਤੇ ਜਾ ਰਹੇ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਅਧਿਕਾਰਿਕ ਖਬਰ ਨਹੀਂ ਮਿਲੀ। ਜੇ ਅਜਿਹਾ ਕੋਈ ਮਾਮਲਾ ਵਾਪਰਿਆ ਹੁੰਦਾ ਤਾਂ ਉਸ ਨੇ ਖ਼ਬਰਾਂ ਵਿਚ ਜ਼ਰੂਰ ਆਉਣਾ ਸੀ ਪਰ ਸਾਨੂੰ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ।
ਅੱਗੇ ਵਧਦੇ ਹੋਏ ਅਸੀਂ ਕਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਦਿਗਵਿਜੈ ਧੰਜੂ ਨਾਲ ਸੰਪਰਕ ਕੀਤਾ। ਦਿਗਵਿਜੈ ਨੇ ਕਟਿੰਗ ਨੂੰ ਦੇਖਦੇ ਹੀ ਫਰਜ਼ੀ ਦੱਸਿਆ। ਮਤਲਬ ਸਾਫ ਹੈ ਕਿ ਇਹ ਵਾਇਰਲ ਹੋ ਰਹੀ ਕਟਿੰਗ ਫਰਜ਼ੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਅਖਬਾਰ ਦੀ ਕਟਿੰਗ ਫਰਜ਼ੀ ਹੈ ਅਤੇ ਭਗਵੰਤ ਮਾਨ ਵੱਲੋਂ ਆਪ ਵਲੰਟੀਅਰ ਨੂੰ ਥੱਪੜ ਮਾਰਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
Claim- Matter of Bhagwant Mann slapping aap volunteer
Claimed By- FB Page We Support Sukhbir Singh Badal
Fact Check- Fake