
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਿਮਾ ਦਾਸ ਨੇ ਕੋਈ ਗੋਲਡ ਮੈਡਲ ਹਾਲੀਆ ਚਲ ਰਹੀਆਂ ਕਾਮਨਵੈਲਥ ਗੇਮਾਂ 'ਚ ਨਹੀਂ ਜਿੱਤਿਆ ਹੈ। ਇਹ ਵੀਡੀਓ ਪੁਰਾਣਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਭਾਰਤੀ ਦੌੜਾਕ ਹਿਮਾ ਦਾਸ ਦੀ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਰਮਿੰਘਮ ਵਿਖੇ ਚੱਲ ਰਹੀਆਂ ਕਾਮਨਵੈਲਥ ਗੇਮਾਂ 2022 ਵਿਚ ਹਿਮਾ ਦਾਸ ਨੇ ਗੋਲਡ ਮੈਡਲ ਜਿੱਤਿਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਿਮਾ ਦਾਸ ਨੇ ਕੋਈ ਗੋਲਡ ਮੈਡਲ ਹਾਲੀਆ ਚਲ ਰਹੀਆਂ ਕਾਮਨਵੈਲਥ ਗੇਮਾਂ 'ਚ ਨਹੀਂ ਜਿੱਤਿਆ ਹੈ। ਇਹ ਵੀਡੀਓ ਪੁਰਾਣਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ ਨੇ 31 ਜੁਲਾਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਹਿਮਾ ਦਾਸ ਨੇ ਭਾਰਤ ਲਈ ਸੋਨੇ ਦਾ ਮੈਡਲ ਜਿੱਤ ਕੇ ਦੂਜੀ ਵਾਰ ਇਤਿਹਾਸ ਰਚਿਆ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਗੂਗਲ 'ਤੇ ਜਾਣਕਾਰੀ ਲਭਨੀ ਸ਼ੁਰੂ ਕੀਤੀ ਕਿ ਕੀ ਦੌੜਾਕ ਹਿਮਾ ਦਾਸ ਨੇ ਹਾਲੀਆ ਚਲ ਰਹੀਆਂ ਕਾਮਨਵੈਲਥ ਗੇਮਾਂ 'ਚ ਸੋਨੇ ਦਾ ਮੈਡਲ ਜਿੱਤਿਆ ਹੈ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਇਸ ਦਾਅਵੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ।
ਅੱਗੇ ਵਧਦੇ ਹੋਏ ਅਸੀਂ ਹੁਣ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਵੀਡੀਓ ਵਿਚ ਸਾਨੂੰ ਬੋਰਡ ਤੇ 'IAAF World Under 20 Champions Tampere 2018' ਲਿਖਿਆ ਦਿੱਸਿਆ।
Tampere 2018
ਇਸ ਗੱਲ ਨੂੰ ਧਿਆਨ ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜ਼ਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਹਿੰਦੁਸਤਾਨ ਟਾਈਮਜ਼ ਦੀ ਇਸ ਦੌੜ ਨੂੰ ਲੈ ਕੇ 13 ਜੁਲਾਈ 2018 ਨੂੰ ਪ੍ਰਕਾਸ਼ਿਤ ਖਬਰ ਮਿਲੀ।
HT
ਰਿਪੋਰਟ ਮੁਤਾਬਕ ਹਿਮਾ ਦਾਸ ਨੇ ਮਹਿਲਾ 400 ਮੀਟਰ ਦੌੜ ਮੁਕਾਬਲੇ 'ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਬਣਾਇਆ।
ਮਤਲਬ ਸਾਫ ਸੀ ਕਿ ਇਹ ਵੀਡੀਓ ਪੁਰਾਣਾ ਹੈ ਹਾਲੀਆ ਨਹੀਂ।
ਵਰਲਡ ਅਥਲੈਟਿਕਸ ਦੁਆਰਾ 13 ਜੁਲਾਈ 2018 ਨੂੰ ਸ਼ੇਅਰ ਕੀਤੇ ਗਏ ਟਵੀਟ ਵਿਚ ਸਾਨੂੰ ਹਿਮਾ ਦਾਸ ਦੀ ਇਹ ਵਾਇਰਲ ਹੋ ਰਹੀ ਵੀਡੀਓ ਵੀ ਮਿਲੀ। ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
And this is how Him Das became the first Indian woman to win an #IAAFworlds title pic.twitter.com/0Zhx0QuxZI
— World Athletics (@WorldAthletics) July 12, 2018
ਕਦੋਂ ਹੈ ਹਿਮਾ ਦਾਸ ਦੀ ਦੌੜ?
ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਮਨਵੈਲਥ ਗੇਮਾਂ ਦੇ ਪ੍ਰੋਗਰਾਮ ਮੁਤਾਬਕ ਹਿਮਾ ਦਾਸ 6 ਅਗਸਤ 2022 ਨੂੰ ਦੌੜ ਵਿਚ ਹਿੱਸਾ ਲੈਣਗੇ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਿਮਾ ਦਾਸ ਨੇ ਹਾਲੇ ਕੋਈ ਗੋਲਡ ਮੈਡਲ ਹਾਲੀਆ ਚਲ ਰਹੀਆਂ ਕਾਮਨਵੈਲਥ ਗੇਮਾਂ 'ਚ ਨਹੀਂ ਜਿੱਤਿਆ ਹੈ। ਇਹ ਵੀਡੀਓ ਪੁਰਾਣਾ ਹੈ।
Claim- Hima Das won Gold at Commonwealth Games 2022
Claimed By- FB Page BSP Phagwara
Fact Check- Fake