Fact Check: ਕੇਜਰੀਵਾਲ ਦੀ ਕਿਸਾਨ ਮਹਾਪੰਚਾਇਤ ਦਾ ਪੰਜਾਬ ਦਾ ਵੀਡੀਓ ਗੁਜਰਾਤ 'ਚ ਵੱਡਾ ਸਮਰਥਨ ਦੱਸ ਕੀਤਾ ਜਾ ਰਿਹਾ ਵਾਇਰਲ
Published : Oct 3, 2022, 4:05 pm IST
Updated : Oct 3, 2022, 5:12 pm IST
SHARE ARTICLE
Fact Check Old video of Kisan Mahapanchayat Kejriwal Speech viral as Gujarat Election Rally
Fact Check Old video of Kisan Mahapanchayat Kejriwal Speech viral as Gujarat Election Rally

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਗੁਜਰਾਤ ਦਾ ਨਹੀਂ ਬਲਕਿ ਪੰਜਾਬ ਦਾ ਹੈ।

RSFC (Team Mohali)- ਆਗਾਮੀ ਗੁਜਰਾਤ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਹੁਣ ਇਸੇ ਨੂੰ ਲੈ ਕੇ ਇੱਕ ਵੱਡੇ ਇਕੱਠ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੇ ਗੁਜਰਾਤ ਪ੍ਰਚਾਰ ਦਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਗੁਜਰਾਤ ਦਾ ਨਹੀਂ ਬਲਕਿ ਪੰਜਾਬ ਦਾ ਹੈ। ਪੜ੍ਹੋ ਰੋਜ਼ਾਨਾ ਸਪੋਕਸਮੈਨ ਦੀ ਪੂਰੀ ਪੜਤਾਲ:

ਵਾਇਰਲ ਪੋਸਟ

ਟਵਿੱਟਰ ਯੂਜ਼ਰ "AAP SUNIL जोधपुर" ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "O bhai.... O bhai.... ????????????????????????????????????????????????????????????Can you believe it..... This is Gujrat ये तो रामलीला ग्राउंड वाली फीलिंग आ गयी...... ???????????????????????????????????????? OMG......... "

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ ਦਿੱਸ ਰਹੇ ਕਾਫੀ ਲੋਕਾਂ ਨੇ ਪੱਗ ਬੰਨੀ ਹੋਈ ਹੈ ਜਿਸਤੋਂ ਇਹ ਅੰਦੇਸ਼ਾ ਹੋ ਰਿਹਾ ਸੀ ਕਿ ਸ਼ਾਇਦ ਇਹ ਵੀਡੀਓ ਪੰਜਾਬ ਦਾ ਹੋ ਸਕਦਾ ਹੈ। ਇਸਦੇ ਨਾਲ ਅੱਗੇ ਵੱਧਦਿਆਂ ਅਸੀਂ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ ਅਤੇ ਪੰਜਾਬ ਦਾ ਹੈ

ਸਾਨੂੰ ਆਪਣੀ ਸਰਚ ਦੌਰਾਨ Lala ਨਾਂਅ ਦੇ ਟਵਿੱਟਰ ਯੂਜ਼ਰ ਦਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਉਸਨੇ ਇਸ ਵਾਇਰਲ ਦਾਅਵੇ ਨੂੰ ਫਰਜ਼ੀ ਦਸਦਿਆਂ ਇਸ ਵੀਡੀਓ ਦਾ ਪੁਰਾਣੇ ਪੋਸਟ ਦਾ ਸਕ੍ਰੀਨਸ਼ੋਟ ਸਾਂਝਾ ਕੀਤਾ। ਅਸੀਂ ਸਕ੍ਰੀਨਸ਼ੋਟ ਵਿਚ ਦਿੱਸ ਰਹੇ ਪੋਸਟ ਨੂੰ ਲੱਭਿਆ। ਇਹ ਪੋਸਟ ਮਾਰਚ 2021 ਦਾ ਸੀ ਅਤੇ ਉਸਦੇ ਵਿਚ ਵਾਇਰਲ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ।

 

 

ਟਵਿੱਟਰ ਯੂਜ਼ਰ "Bhagat Singh,AAPian,किसान,फौजी(ssm), FB????%,noDM" ਨੇ 22 ਮਾਰਚ 2021 ਨੂੰ ਇਹ ਸਮਾਨ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, "पंजाब के मोगा महापंचायत में आज मुख्यमंत्री अरविंद केजरीवाल जी को देखने उमड़ा जनसैलाब , पंडाल तो अंदर से खचाखच भरा ही था रोड भी खाली नहीं था"

 

 

ਇਸ ਪੋਸਟ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਵੀਡੀਓ ਪੁਰਾਣਾ ਹੈ ਅਤੇ ਹਾਲੀਆ ਕੇਜਰੀਵਾਲ ਦੀ ਗੁਜਰਾਤ ਰੈਲੀ ਦਾ ਨਹੀਂ ਹੈ।

ਪੋਸਟ ਅਨੁਸਾਰ ਇਸ ਵੀਡੀਓ ਨੂੰ ਪੰਜਾਬ ਵਿਚ ਮੋਗਾ ਵਿਖੇ ਮਹਾਪੰਚਾਇਤ ਦਾ ਦੱਸਿਆ ਗਿਆ। ਹੁਣ ਅੱਗੇ ਵੱਧਦਿਆਂ ਅਸੀਂ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਫੇਸਬੁੱਕ 'ਤੇ 21 ਮਾਰਚ 2021 ਦਾ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਵਾਇਰਲ ਵੀਡੀਓ ਵਾਂਗ ਸਮਾਨ ਦ੍ਰਿਸ਼ ਵੇਖੇ ਜਾ ਸਕਦੇ ਸੀ। ਇਹ ਵੀਡੀਓ ਕੇਜਰੀਵਾਲ ਦੀ ਇਸੇ ਮਹਾਪੰਚਾਇਤ ਦਾ ਸੀ। 

ਵਾਇਰਲ ਵੀਡੀਓ ਅਤੇ ਇਸ ਵੀਡੀਓ ਦੇ ਸਮਾਨ ਦ੍ਰਿਸ਼ ਨੂੰ ਦਿਖਾ ਰਿਹਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਪੰਜਾਬ ਦਾ ਹੈ ਅਤੇ ਕਿਸਾਨਾਂ ਦੀ 21 ਮਾਰਚ 2021 ਦੀ ਮੋਗਾ ਵਿਖੇ ਕੀਤੀ ਗਈ ਮਹਾਪੰਚਾਇਤ ਦਾ ਹੈ ਜਦੋਂ ਕੇਜਰੀਵਾਲ ਨੇ ਕਿਸਾਨਾਂ ਦਾ ਸੰਬੋਧਨ ਕੀਤਾ ਸੀ।

CollageCollage

ਇਹ ਮਹਾਪੰਚਾਇਤ 21 ਮਾਰਚ 2021 ਨੂੰ ਕੀਤੀ ਗਈ ਸੀ ਜਿਸਦਾ Live ਆਮ ਆਦਮੀ ਪਾਰਟੀ ਪੰਜਾਬ ਨੇ ਵੀ ਕੀਤਾ ਸੀ। ਇਹ Live ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਗੁਜਰਾਤ ਦਾ ਨਹੀਂ ਬਲਕਿ ਪੰਜਾਬ ਦਾ ਹੈ। ਵਾਇਰਲ ਵੀਡੀਓ ਪੰਜਾਬ ਦਾ ਹੈ ਅਤੇ ਕਿਸਾਨਾਂ ਦੀ 21 ਮਾਰਚ 2021 ਦੀ ਮੋਗਾ ਵਿਖੇ ਕੀਤੀ ਗਈ ਮਹਾਪੰਚਾਇਤ ਦਾ ਹੈ ਜਦੋਂ ਕੇਜਰੀਵਾਲ ਨੇ ਕਿਸਾਨਾਂ ਦਾ ਸੰਬੋਧਨ ਕੀਤਾ ਸੀ।

Claim- Arvind Kejriwal Gujarat Rally Recent Video
Claimed By- Twitter Account AAP SUNIL जोधपुर
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement