Fact Check: ਦਿੱਲੀ ਦੰਗਿਆਂ ਦੀ BBC ਦੀ ਰਿਪੋਰਟ ਨੂੰ ਤ੍ਰਿਪੁਰਾ ਹਿੰਸਾ ਦਾ ਦੱਸ ਕੀਤਾ ਵਾਇਰਲ
Published : Nov 3, 2021, 6:04 pm IST
Updated : Nov 3, 2021, 6:04 pm IST
SHARE ARTICLE
Fact Check BBC Documentary on Delhi Riots shared in the name of Tripura Riots
Fact Check BBC Documentary on Delhi Riots shared in the name of Tripura Riots

ਵਾਇਰਲ ਪੋਸਟ ਗੁੰਮਰਾਹਕੁਨ ਹੈ। ਇਸ ਵੀਡੀਓ ਦਾ ਤ੍ਰਿਪੁਰਾ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਇਹ ਦਿੱਲੀ ਦੰਗਿਆਂ ਨੂੰ ਕਵਰ ਕਰਦੀ BBC ਦੀ ਸਟੋਰੀ ਦਾ ਵੀਡੀਓ ਹੈ। 

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਨਾਮਵਰ ਮੀਡੀਆ ਏਜੰਸੀ BBC ਦੀ ਦੰਗਿਆਂ ਨੂੰ ਕਵਰ ਕਰਦੀ ਇੱਕ ਡੋਕੂਮੈਂਟਰੀ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਤ੍ਰਿਪੁਰਾ ਹਿੰਸਾ ਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੈਸ਼ਨਲ ਮੀਡੀਆ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਸ ਵੀਡੀਓ ਦਾ ਤ੍ਰਿਪੁਰਾ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਇਹ ਦਿੱਲੀ ਦੰਗਿਆਂ ਨੂੰ ਕਵਰ ਕਰਦੀ BBC ਦੀ ਡੋਕੂਮੈਂਟਰੀ ਦਾ ਵੀਡੀਓ ਹੈ। 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Syed Moiz Maktedar ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "त्रिपुरा दंगे पर दलाल मीडिया ने कुछ नहीं बताया मगर बीबीसी न्यूज़ ने सारी पोल खोल कर रख दी…"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਸ ਵੀਡੀਓ BBC ਦੀ ਨਿਊਜ਼ ਐਂਕਰ ਪਿੱਛੇ "ਖਜੂਰੀ ਖਾਸ ਥਾਣੇ" ਦਾ ਬੋਰਡ ਨਜ਼ਰ ਆਇਆ ਅਤੇ ਦੁਕਾਨਾਂ 'ਤੇ ਨਾਗਰਿਕਤਾ ਸੋਧ ਕਾਨੂੰਨਾਂ ਦੇ ਨਾਅਰੇ ਲਿਖੇ ਨਜ਼ਰ ਆਏ।

CollageCollage

ਦੱਸ ਦਈਏ ਕਿ ਖਜੂਰੀ ਖਾਸ ਦਿੱਲੀ ਦਾ ਇੱਕ ਇਲਾਕਾ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖੋਜਬੀਨ ਸ਼ੁਰੂ ਕੀਤੀ। ਸਾਨੂੰ ਇਹ ਪੂਰਾ ਵੀਡੀਓ BBC News India ਦੇ ਫੇਸਬੁੱਕ ਪੇਜ ਤੋਂ ਸ਼ੇਅਰ ਕੀਤਾ ਮਿਲਿਆ। ਇਹ ਵੀਡੀਓ 3 ਮਾਰਚ 2020 ਨੂੰ ਸ਼ੇਅਰ ਕੀਤਾ ਗਿਆ ਸੀ ਕੈਪਸ਼ਨ ਲਿਖਿਆ ਗਿਆ ਸੀ, "The BBC has uncovered evidence that police in the Indian capital Delhi acted alongside Hindu rioters during a wave of attack on Muslims last week.Police in the capital, who are answerable to the Hindu Nationalist Government are coming under increasing pressure as allegations of complicity in the clashes continue to emerge.An investigation by Yogita Limaye, Shalu Yadav and Nick Woolley."

BBC StoryBBC Story

ਖਬਰ ਅਨੁਸਾਰ ਇਹ ਡੋਕੂਮੈਂਟਰੀ ਨਾਗਰਿਕਤਾ ਸੋਧ ਕਾਨੂੰਨਾਂ ਖਿਲਾਫ ਦਿੱਲੀ 'ਚ ਹੋਏ ਦੰਗਿਆਂ 'ਤੇ ਅਧਾਰਿਤ ਹੈ। ਮਤਲਬ ਸਾਫ ਸੀ ਕਿ ਦਿੱਲੀ ਦੰਗਿਆਂ ਨਾਲ ਜੁੜੇ ਵੀਡੀਓ ਨੂੰ ਹਾਲੀਆ ਤ੍ਰਿਪੁਰਾ ਹਿੰਸਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈਂ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਸ ਵੀਡੀਓ ਦਾ ਤ੍ਰਿਪੁਰਾ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਇਹ ਦਿੱਲੀ ਦੰਗਿਆਂ ਨੂੰ ਕਵਰ ਕਰਦੀ BBC ਦੀ ਡੋਕੂਮੈਂਟਰੀਦਾ ਵੀਡੀਓ ਹੈ।

Claim- BBC report on Tripura Riots 
Claimed By- FB User Syed Moiz Maktedar
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement