
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਮੁਸਲਿਮ ਭਾਈਚਾਰੇ ਦੇ ਤੀਰਥ ਸਾਊਦੀ ਅਰਬ ਵਿਚ ਸਥਿਤ ਮੱਕਾ ਦੀ ਮਸਜਿਦ ਹਰਮ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਲੋਕਾਂ ਨੂੰ ਕਾਬਾ ਦੇ ਆਲੇ-ਦੁਆਲੇ ਖੜੇ ਦੇਖਿਆ ਜਾ ਸਕਦਾ ਹੈ ਅਤੇ ਵੀਡੀਓ ਦੇ ਵਿੱਚ ਬਰਫਬਾਰੀ ਹੁੰਦੀ ਦਿਖਾਈ ਦੇ ਰਹੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲੀ ਵਾਰ ਮੱਕਾ ਵਿਖੇ ਬਰਫ਼ਬਾਰੀ ਹੋਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।
ਵਾਇਰਲ ਪੋਸਟ
ਟਵਿੱਟਰ ਯੂਜ਼ਰ अख्तर बागवान ਨੇ 3 ਜਨਵਰੀ 2022 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ, "इतिहास में पहली बार मक्का मुकर्रमा में बर्फबारी अल्लाह की रहमत बरसी"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
इतिहास में पहली बार मक्का मुकर्रमा में बर्फबारी अल्लाह की रहमत बरसी pic.twitter.com/TCWF2cDPEn
— अख्तर बागवान (@AkhtaraBagavana) January 3, 2023
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ khaleejtimes.com ਦੀ 1 ਜਨਵਰੀ 2023 ਦੀ ਇਸ ਵੀਡੀਓ ਨੂੰ ਲੈ ਕੇ ਰਿਪੋਰਟ ਮਿਲੀ। ਰਿਪੋਰਟ ਅਨੁਸਾਰ ਰਾਜ ਦੇ ਉੱਚ ਅਧਿਕਾਰੀਆਂ ਵੱਲੋਂ ਵਾਇਰਲ ਵੀਡੀਓ ਨੂੰ ਫਰਜ਼ੀ ਦੱਸਿਆ ਗਿਆ ਹੈ।
Khaleej Times
ਇਸ ਖਬਰ ਨੂੰ ਸਾਊਦੀ ਗਜ਼ਟ ਦੇ ਹਵਾਲੀਓਂ ਲਿਖਿਆ ਗਿਆ ਸੀ।
ਅੱਗੇ ਸਰਚ ਕਰਨ 'ਤੇ ਸਾਨੂੰ ਸਾਊਦੀ ਗਜ਼ਟ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਵਾਇਰਲ ਵੀਡੀਓ ਸਬੰਧੀ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਵੀ ਵੀਡੀਓ ਨੂੰ ਫਰਜ਼ੀ ਦੱਸਿਆ ਗਿਆ ਹੈ।
A video clip recently circulated on the social media purportedly showing snowfall in the Grand Mosque in #Makkah is fake, the the National Meteorological Center (NMC) said pic.twitter.com/CzfdH1j2fM
— Saudi Gazette (@Saudi_Gazette) January 1, 2023
ਸਾਨੂੰ ਇਸ ਸਰਚ ਦੌਰਾਨ ਮੱਕਾ ਪ੍ਰਾਂਤ ਦੇ ਅਮੀਰਾਤ ਦੀ ਅਧਿਕਾਰਤ ਵੈਬਸਾਈਟ ਅਤੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਵੀ ਵਾਇਰਲ ਵੀਡੀਓ ਨੂੰ ਲੈ ਕੇ ਜਾਣਕਾਰੀ ਮਿਲੀ।1 ਜਨਵਰੀ 2023 ਨੂੰ ਉਨ੍ਹਾਂ ਵੱਲੋਂ ਕੀਤੇ ਗਏ ਟਵੀਟ ਵਿਚ ਵੀ ਵੀਡੀਓ ਨੂੰ ਫਰਜ਼ੀ ਦੱਸਿਆ ਗਿਆ ਹੈ।
#الأرصاد:
— إمارة منطقة مكة المكرمة (@makkahregion) January 1, 2023
الفيديو المتداول لتساقط الثلوج على #المسجد_الحرام غير صحيح ومعالج
بمؤثرات إضافية. pic.twitter.com/chspxWYRhe
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਹੁਣ ਐਡੀਟੇਡ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Claim- Snowfall for the first time at Mecca Madina
Claimed By- Twitter Account अख्तर बागवान
Fact Check- Fake