Fact Check: ਰਿਹਾਨਾ ਨੇ ਨਹੀਂ ਫੜਿਆ ਪਾਕਿਸਤਾਨੀ ਝੰਡਾ, ਵਾਇਰਲ ਤਸਵੀਰ ਐਡੀਟਡ
Published : Feb 4, 2021, 12:37 pm IST
Updated : Feb 4, 2021, 12:57 pm IST
SHARE ARTICLE
Rihanna's image morphed with Pakistani flag
Rihanna's image morphed with Pakistani flag

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਐਡੀਟਡ ਹੈ। ਰਿਹਾਨਾ ਦੇ ਹੱਥ ਵਿਚ ਪਾਕਿਸਤਾਨ ਦਾ ਝੰਡਾ ਨਹੀਂ, ਵੈਸਟ ਇੰਡੀਜ਼ ਦਾ ਝੰਡਾ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਮਸ਼ਹੂਰ ਪੌਪ ਸਿੰਗਰ ਰਿਹਾਨਾ ਨੇ ਭਾਰਤ ਵਿਚ ਚਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਅਪਣਾ ਸਮਰਥਨ ਦਿੱਤਾ ਹੈ। ਰਿਹਾਨਾ ਦੇ ਟਵੀਟ ਤੋਂ ਬਾਅਦ ਨੈਸ਼ਨਲ ਮੀਡੀਆ ਅਤੇ ਕੁਝ ਫ਼ਿਲਮੀ ਸਿਤਾਰਿਆਂ ਨੇ ਉਸ ਦਾ ਵਿਰੋਧ ਕੀਤਾ। ਇਸ ਦੌਰਾਨ ਸੋਸ਼ਲ ਮੀਡਿਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਰਿਹਾਨਾ ਨੂੰ ਪਾਕਿਸਤਾਨ ਦਾ ਝੰਡਾ ਫੜੇ ਵੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਕੁਝ ਨੈਸ਼ਨਲ ਮੀਡੀਆ ਚੈਨਲ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਨੂੰ ਪਾਕਿਸਤਾਨ ਨਾਲ ਜੋੜਦੇ ਰਹੇ ਹਨ। ਰਿਹਾਨਾ ਦੀ ਤਸਵੀਰ ਵਾਇਰਲ ਕਰਦੇ ਹੋਏ ਰਿਹਾਨਾ ਅਤੇ ਕਿਸਾਨ ਸੰਘਰਸ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਐਡੀਟਡ ਹੈ। ਰਿਹਾਨਾ ਦੇ ਹੱਥ ਵਿਚ ਪਾਕਿਸਤਾਨ ਦਾ ਝੰਡਾ ਨਹੀਂ, ਵੈਸਟ ਇੰਡੀਜ਼ ਦਾ ਝੰਡਾ ਸੀ।

 

ਵਾਇਰਲ ਦਾਅਵਾ

ਕਈ ਸੋਸ਼ਲ ਮੀਡਿਆ ਯੂਜ਼ਰ ਪੌਪ ਸਿੰਗਰ ਰਿਹਾਨਾ ਦੀ ਇਕ ਤਸਵੀਰ ਵਾਇਰਲ ਕਰ ਰਹੇ ਹਨ ਜਿਸ ਵਿਚ ਰਿਹਾਨਾ ਨੂੰ ਪਾਕਿਸਤਾਨ ਦਾ ਝੰਡਾ ਫੜੇ ਵੇਖਿਆ ਜਾ ਸਕਦਾ ਹੈ। ਟਵਿਟਰ ਯੂਜ਼ਰ "अमृता #मोदीजी मेरे भगवान" ਨੇ 3 ਫਰਵਰੀ ਨੂੰ ਇਹ ਤਸਵੀਰ ਅਪਲੋਡ ਕਰਦਿਆਂ ਲਿਖਿਆ, "चमचों की नई #राजमाता अमेरिका की #रिहाना हाॅलीबुड की ये वामपंथन राnRight pointing backhand indexड,, अब भारत को लोकतंत्र सिखाएगी.... Smirking face ला रे लल्लू लाठी लइय्यौ मेरी Woozy faceWoozy face"

ਇਸ ਪੋਸਟ ਦਾ ਆਰਕਾਇਵਡ ਲਿੰਕ।

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਤਸਵੀਰ ਨੂੰ Google Reverse Image ਟੂਲ ਵਿਚ ਅਪਲੋਡ ਕਰ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ ਹੋ ਗਿਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।

ਸਰਚ ਦੇ ਨਤੀਜਿਆਂ ਤੋਂ ਸਾਨੂੰ ਅਸਲ ਤਸਵੀਰ ICC ਦੇ ਅਧਿਕਾਰਿਕ ਟਵਿੱਟਰ ਹੈਂਡਲ 'ਤੇ ਅਪਲੋਡ ਮਿਲੀ। ਇਸ ਤਸਵੀਰ ਨੂੰ ਟਵੀਟ ਕਰਦਿਆਂ ICC ਨੇ ਲਿਖਿਆ, "Look who's at #SLvWI to Rally 'round the West Indies! Watch out for @rihanna's new single, Shut Up And Cover Drive Winking faceMultiple musical notes  #CWC19 | #MenInMaroon"

ਅਸਲ ਤਸਵੀਰ ਵਿਚ ਰਿਹਾਨਾ ਦੇ ਹੱਥ ਵਿਚ ਪਾਕਿਸਤਾਨ ਦਾ ਝੰਡਾ ਨਹੀਂ, ਵੈਸਟ ਇੰਡੀਜ਼ ਦਾ ਝੰਡਾ ਹੈ। ਦੱਸ ਦਈਏ ਕਿ ਕ੍ਰਿਕਟ ਵਿਸ਼ਵ ਕੱਪ ਮੌਕੇ ਸਿੰਗਰ ਰਿਹਾਨਾ ਨੇ ਇਕ ਮੈਚ ਦੌਰਾਨ ਵੈਸਟ ਇੰਡੀਜ਼ ਦਾ ਸਮਰਥਨ ਕੀਤਾ ਸੀ। ਇਹ ਤਸਵੀਰ ਉਸੇ ਮੈਚ ਦੌਰਾਨ ਦੀ ਹੈ।

ICC ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

 

 

ਵੈਸਟ ਇੰਡੀਜ਼ ਨੇ ਵੀ ਇਸ ਮੈਚ ਦੌਰਾਨ ਰਿਹਾਨਾ ਦੀਆਂ ਕੁਝ ਤਸਵੀਰਾਂ ਅਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਸੀ। ਇਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

 

 

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Photo

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰ ਐਡੀਟਡ ਹੈ। ਰਿਹਾਨਾ ਦੇ ਹੱਥ ਵਿਚ ਪਾਕਿਸਤਾਨ ਦਾ ਝੰਡਾ ਨਹੀਂ, ਵੈਸਟ ਇੰਡੀਜ਼ ਦਾ ਝੰਡਾ ਸੀ।

Claim- ਰਿਹਾਨਾ ਨੇ ਫੜਿਆ ਪਾਕਿਸਤਾਨੀ ਝੰਡਾ

Claimed By- अमृता #मोदीजी मेरे भगवान

Fact Check- False

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement