
ਵਾਇਰਲ ਹੋ ਰਹੀ ਖਬਰ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣੀ ਹੈ ਜਿਸਨੂੰ ਹਾਲੀਆ ਦੱਸਕੇ ਇਸ ਸਮੇਂ ਚਲ ਰਹੇ ਕਿਸਾਨ ਅੰਦੋਲਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਅਖਬਾਰ ਦੀ ਕਟਿੰਗ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲੀਆ ਕਿਸਾਨ ਸੰਘਰਸ਼ 'ਚ ਸ਼ਾਮਿਲ 3 ਲੋਕਾਂ ਨੇ ਇੱਕ ਜਵੇਲਰੀ ਸ਼ੋਰੂਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦਾਅਵੇ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਕਿਸਾਨ ਅੰਦੋਲਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
X ਅਕਾਊਂਟ Jitendra pratap singh ਨੇ ਵਾਇਰਲ ਕਟਿੰਗ ਸਾਂਝਾ ਕਰਦਿਆਂ ਲਿਖਿਆ, "इन्हें किसान बोले की डकैत बोले ??"
इन्हें किसान बोले की डकैत बोले ?? pic.twitter.com/pV29cBaZGZ
— ??Jitendra pratap singh?? (@jpsin1) February 29, 2024
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਖਬਰ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣੀ ਹੈ ਜਿਸਨੂੰ ਹਾਲੀਆ ਦੱਸਕੇ ਇਸ ਸਮੇਂ ਚਲ ਰਹੇ ਕਿਸਾਨ ਅੰਦੋਲਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਪੋਸਟ ਵਿਚ ਮੌਜੂਦ ਖਬਰ ਨੂੰ ਪੜ੍ਹਿਆ।
ਇਸ ਖਬਰ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਹਰਿਆਣਾ ਦੇ ਬਹਾਦੁਰਗੜ੍ਹ ਵਿਖੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਰੱਖਦੇ 3 ਲੋਕਾਂ ਵੱਲੋਂ ਇੱਕ ਜਵੇਲਰੀ ਸ਼ੋਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਜਿਸਦੇ ਵਿਚ 2 ਵਿਅਕਤੀਆਂ ਨੂੰ ਫੜ੍ਹ ਕੇ ਕੁੱਟਿਆ ਗਿਆ ਅਤੇ ਇਸ ਮਾਮਲੇ ਦਾ ਵੀਡੀਓ ਵੀ ਵਾਇਰਲ ਹੋ ਗਿਆ।
ਵਾਇਰਲ ਹੋ ਰਿਹਾ ਮਾਮਲਾ ਪੁਰਾਣਾ ਹੈ
ਅਸੀਂ ਇਸ ਜਾਣਕਾਰੀ ਨੂੰ ਸਬੰਧਿਤ ਕੀਵਰਡ ਨਾਲ ਸਰਚ ਕੀਤਾ ਤਾਂ ਪਾਇਆ ਕਿ ਇਹ ਮਾਮਲਾ ਹਾਲੀਆ ਕਿਸਾਨ ਸੰਘਰਸ਼ ਨਾਲ ਸਬੰਧਿਤ ਨਹੀਂ ਹੈ। ਦੈਨਿਕ ਭਾਸਕਰ ਨੇ ਇਸ ਮਾਮਲੇ ਨੂੰ ਲੈ ਕੇ 3 ਸਾਲ ਪਹਿਲਾਂ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ ਸੀ, "आक्रोश:किसान आंदोलन में आए 3 युवकों ने किया डकैती का प्रयास, गुस्साए व्यापारी आज शहर रखेंगे बंद"
Bhaskar News
ਦੱਸ ਦਈਏ ਵਾਇਰਲ ਕਟਿੰਗ ਇਸੇ ਖਬਰ 'ਤੇ ਅਧਾਰਿਤ ਹੈ। ਵਾਇਰਲ ਕਟਿੰਗ ਤੇ ਇਸ ਖਬਰ ਵਿਚ ਸਮਾਨ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ ਜਾਗਰਣ ਦੀ 23 ਫਰਵਰੀ 2021 ਨੂੰ ਪ੍ਰਕਾਸ਼ਿਤ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਖਬਰ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣੀ ਹੈ ਜਿਸਨੂੰ ਹਾਲੀਆ ਦੱਸਕੇ ਇਸ ਸਮੇਂ ਚਲ ਰਹੇ ਕਿਸਾਨ ਅੰਦੋਲਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
Our Sources:
Old News Reports Published By Media House Dainik Jagran & Dainik Bhaskar.
"ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "Factcheck@rozanaspokesman.com" 'ਤੇ"