ਰਾਹਤ ਸਮਗਰੀ ਬਦਲੇ ਹਿੰਦੂ ਬੱਚੇ ਦੀ ਧਾਰਮਿਕ ਮਾਲਾ ਕੱਟਣ ਦਾ ਦਾਅਵਾ ਫਰਜ਼ੀ ਹੈ, Fact Check ਰਿਪੋਰਟ
Published : Sep 4, 2024, 6:52 pm IST
Updated : Sep 4, 2024, 6:52 pm IST
SHARE ARTICLE
Fact Check Video of Muslim Priest Cutting Boy Tabiz Viral With Communal Spin
Fact Check Video of Muslim Priest Cutting Boy Tabiz Viral With Communal Spin

ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਬੱਚਾ ਮੁਸਲਿਮ ਸਮੁਦਾਏ ਤੋਂ ਹੈ। ਇਸ ਵੀਡੀਓ ਵਿਚ ਇੱਕ ਮੌਲਾਨਾ ਵੱਲੋਂ ਬੱਚੇ ਦਾ ਤਾਬਿਜ਼ ਕੱਟਿਆ ਜਾ ਰਿਹਾ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਇੱਕ ਬੱਚੇ ਦੇ ਗਲ ਪਾਈ ਮਾਲਾ ਨੂੰ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਬੰਗਲਾਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਹਿੰਦੂ ਬੱਚੇ ਦੀ ਰਾਹਤ ਸਮਗਰੀ ਬਦਲੇ ਧਾਰਮਿਕ ਮਾਲਾ ਨੂੰ ਕੱਟ ਦਿੱਤਾ ਗਿਆ। ਇਸ ਵੀਡੀਓ ਨੂੰ ਫਿਰਕੂ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

X ਅਕਾਊਂਟ "Mr Sinha" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Bangladesh: Islamist Tears Down Hindu kid's Sacred Thread in Exchange for Relief Material...Imagine the outrage if any Hindu priest did a similar thing to a Muslim man in exchange for some help in India."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਬੱਚਾ ਮੁਸਲਿਮ ਸਮੁਦਾਏ ਤੋਂ ਹੈ। ਇਸ ਵੀਡੀਓ ਵਿਚ ਇੱਕ ਮੌਲਾਨਾ ਵੱਲੋਂ ਬੱਚੇ ਦਾ ਤਾਬਿਜ਼ ਕੱਟਿਆ ਜਾ ਰਿਹਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਸਾਨੂੰ ਇਸ ਮਾਮਲੇ ਨੂੰ ਲੈ ਕੇ ਬੰਗਲਾਦੇਸ਼ੀ Fact Checker ਸੋਹਨੂਰ ਰਹਿਮਾਨ ਦਾ ਇੱਕ ਟਵੀਟ ਮਿਲਿਆ। ਇਸ ਵਿਚ ਦੱਸਿਆ ਗਿਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਬੱਚਾ ਮੁਸਲਿਮ ਹੈ ਤੇ ਉਸਨੇ ਤੁਲਸੀ ਦੀ ਮਾਲਾ ਨਹੀਂ ਪਾਈ ਹੋਈ ਹੈ। ਇਹ ਵੀਡੀਓ ਨੋਆਖਾਲੀ ਦੀ ਹੈ ਜਿੱਥੇ ਤੌਹੀਦ ਅਕਾਦਮੀ ਨਾਮਕ ਸਲਾਫੀ ਇਸਲਾਮਿਕ ਸਕੂਲ ਅਤੇ ਚਾਂਦਪੁਰ ਦੇ ਇਸਲਾਮਿਕ ਸੈਂਟਰ ਨੇ ਰਾਹਤ ਸਮੱਗਰੀ ਵੰਡੀ ਸੀ। ਸਲਾਫੀ/ਅਹਿਲ ਹਦੀਸ ਦੇ ਪੈਰੋਕਾਰ ਤਵੀਜ਼ ਦੇ ਵਿਰੁੱਧ ਹਨ, ਅਤੇ ਸਲਾਫੀ ਮੈਂਬਰਾਂ ਦੇ ਤਵੀਜ਼ ਨੂੰ ਕੱਟਣ ਦੇ ਕਈ ਵੀਡੀਓ ਇੰਟਰਨੈੱਟ 'ਤੇ ਮੌਜੂਦ ਹਨ।

ਇਸ ਟਵੀਟ ਵਿਚ ਜਾਣਕਾਰੀ ਦਿੱਤੀ ਗਈ ਕਿ ਇਸ ਵੀਡੀਓ ਨੂੰ 26 ਅਗਸਤ 2024 ਨੂੰ ਰਸੇਲ ਖਾਨ ਨਾਂ ਦੇ ਵਿਅਕਤੀ ਨੇ ਫੇਸਬੁੱਕ 'ਤੇ ਅਪਲੋਡ ਕੀਤਾ ਸੀ।

ਦੱਸ ਦਈਏ ਕਿ ਸੋਹਨੂਰ ਰਹਿਮਾਨ ਬੰਗਲਾਦੇਸ਼ੀ ਤੱਥ ਜਾਂਚ ਏਜੰਸੀ ਰੁਮੋਰ ਸਕੈਨਰ ਦੇ ਫੈਕਟ ਚੈਕਰ ਤੇ ਇਸੇ ਕਰਕੇ ਅਸੀਂ ਰੁਮੋਰ ਸਕੈਨਰ ਦੇ ਇੱਕ ਹੋਰ ਪੱਤਰਕਾਰ ਤਨਵੀਰ ਨਾਲ ਗੱਲ ਕੀਤੀ। ਤਨਵੀਰ ਨੇ ਸਾਡੇ ਨਾਲ ਇਸ ਬੱਚੇ ਦਾ ਸਪਸ਼ਟੀਕਰਨ ਲਿੰਕ ਸਾਂਝਾ ਕੀਤਾ। 

ਦੱਸ ਦਈਏ ਕਿ ਇੱਕ ਮੀਡੀਆ ਰਿਪੋਰਟ ਨਾਲ ਗੱਲ ਕਰਦਿਆਂ ਤੌਹੀਦ ਅਕਾਦਮੀ ਅਤੇ ਇਸਲਾਮਿਕ ਸੈਂਟਰ ਦੁਆਰਾ ਚਲਾਏ ਜਾਂਦੇ ਜਾਮੀਆ ਦਾਰੂਤ ਤੌਹੀਦ ਦੇ ਸਹਾਇਕ ਪ੍ਰਿੰਸੀਪਲ ਅਬਦੁਲ ਮਲਕ ਮੀਆਂਜੀ ਨੇ ਜਾਣਕਾਰੀ ਦਿੱਤੀ ਕਿ ਤਵੀਤ ਕੱਟਣ ਵਾਲਾ ਵਿਅਕਤੀ ਉਹ ਖੁਦ ਹੈ ਤੇ ਸੈਂਟਰ ਦੀ ਪਹਿਲਕਦਮੀ 'ਤੇ ਉਹ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਨੋਆਖਾਲੀ ਗਏ ਸਨ। ਵੀਡੀਓ 'ਚ ਨਜ਼ਰ ਆ ਰਿਹਾ ਬੱਚਾ ਮੁਸਲਮਾਨ ਹੈ ਅਤੇ ਸਥਾਨਕ ਮਦਰੱਸੇ 'ਚ ਤੀਜੀ ਜਮਾਤ 'ਚ ਪੜ੍ਹਦਾ ਹੈ। ਉਸਦਾ ਨਾਮ ਸੋਹੇਲ, ਪਿਤਾ ਦਾ ਨਾਮ ਅਬਦੁਲ ਹੱਕ ਅਤੇ ਮਾਤਾ ਦਾ ਨਾਮ ਰਜ਼ੀਆ ਖਾਤੂਨ ਹੈ ਅਤੇ ਉਹ ਨੋਆਖਾਲੀ ਦੇ ਪਿੰਡ ਚਾਰ ਅਲਗੀ ਦਾ ਰਹਿਣ ਵਾਲਾ ਹੈ।

ਦੱਸ ਦਈਏ ਕਿ ਬੱਚੇ ਦਾ ਸਪਸ਼ਟੀਕਰਨ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਬੱਚਾ ਮੁਸਲਿਮ ਸਮੁਦਾਏ ਤੋਂ ਹੈ। ਇਸ ਵੀਡੀਓ ਵਿਚ ਇੱਕ ਮੌਲਾਨਾ ਵੱਲੋਂ ਬੱਚੇ ਦਾ ਤਾਬਿਜ਼ ਕੱਟਿਆ ਜਾ ਰਿਹਾ ਹੈ।

Result: Misleading

Our Sources:

Tweet Of Shohanur Rahman Dated 30 August 2024

Meta Reel Post Of Tawheed Academy and Islamic Center Dated 2 September 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement