ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦੋਵੇਂ ਵੀਡੀਓਜ਼ ਪੁਰਾਣੇ ਪਾਏ। ਇਹ ਦੋਵੇਂ ਵੀਡੀਓਜ਼ ਪੁਰਾਣੇ ਸਨ ਤੇ ਇਨ੍ਹਾਂ ਦਾ ਫਿਲੀਪੀਂਸ ਵਿਚ ਆਏ ਭੁਚਾਲ ਨਾਲ ਕੋਈ ਸਬੰਧ ਨਹੀਂ ਸੀ।
RSFC (Team Mohali)- ਪਿਛਲੇ ਦਿਨਾਂ ਦੱਖਣ ਫਿਲੀਪੀਂਸ ਵਿਖੇ ਭੁਚਾਲ ਦੇ ਜ਼ਬਰਦਸਤ ਝਟਕੇ ਆਏ ਜਿਸਦੇ ਵਿਚ ਭਿਆਨਕ ਨੁਕਸਾਨ ਵੇਖਣ ਨੂੰ ਮਿਲਿਆ ਤੇ ਸੁਨਾਮੀ ਦਾ ਅਲਰਟ ਵੀ ਉਸਦੇ ਨਾਲ ਜਾਰੀ ਹੋ ਗਿਆ। ਹੁਣ ਇਸ ਭੁਚਾਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੋਏ। ਲਾਜ਼ਮੀ ਸੀ ਕਿ ਇਨ੍ਹਾਂ ਵੀਡੀਓਜ਼ ਵਿਚ ਕੁਝ ਪੁਰਾਣੇ ਮਾਮਲੇ ਵੀ ਸਨ। ਇਸੇ ਤਰ੍ਹਾਂ 2 ਵੀਡੀਓਜ਼ ਸੋਸ਼ਲ ਮੀਡੀਆ 'ਤੇ ਭੁਚਾਲ ਨੂੰ ਲੈ ਕੇ ਵਾਇਰਲ ਹੋ ਰਹੇ ਹਨ। ਪਹਿਲੇ ਵੀਡੀਓ ਵਿਚ ਇੱਕ ਇੰਡੋਰ ਖੇਡ ਮੈਦਾਨ ਵਿਚ ਭੁਚਾਲ ਕਾਰਨ ਛੱਤ ਡਿੱਗਦੀ ਦਿੱਸ ਰਹੀ ਹੈ ਤੇ ਦੂਜੇ ਵੀਡੀਓ ਵਿਚ ਇੱਕ ਅਪਾਰਟਮੈਂਟ ਵਿਖੇ ਬਾਥਟੱਬ ਵਿਚੋਂ ਭੁਚਾਲ ਕਾਰਨ ਪਾਣੀ ਬਾਹਰ ਨੂੰ ਆਉਂਦੇ ਵੇਖਿਆ ਜਾ ਸਕਦਾ ਹੈ।
ਇਨ੍ਹਾਂ ਦੋਵੇਂ ਵੀਡੀਓਜ਼ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Philippines was shaken near Bislig City, Surigao del Sur, Caraga, by an earthquake of magnitude 7.8.
— Goosebumps (@Goosebump_01) December 4, 2023
Power can be see by water spilling out of tub. #EarthquakePH #earthquake #Philippines @Portalcoin #PortalCoin #Tsunami $Portal pic.twitter.com/JZ6VP92zxA
Fear in the #Philippines 7.6 magnitude #earthquake The tsunami warning has been lifted. Citizens on the street in the middle of the night. the earthquake struck off the coast of the Philippines around 10.37pm (local time). the earthquake near the island of #Mindanao #EarthquakePH pic.twitter.com/b10Yrag64d
— Toni Bryan (@bryan_toni76649) December 2, 2023
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦੋਵੇਂ ਵੀਡੀਓਜ਼ ਪੁਰਾਣੇ ਪਾਏ। ਇਹ ਦੋਵੇਂ ਵੀਡੀਓਜ਼ ਪੁਰਾਣੇ ਸਨ ਤੇ ਇਨ੍ਹਾਂ ਦਾ ਫਿਲੀਪੀਂਸ ਵਿਚ ਆਏ ਭੁਚਾਲ ਨਾਲ ਕੋਈ ਸਬੰਧ ਨਹੀਂ ਸੀ।
ਸਪੋਕਸਮੈਨ ਦੀ ਪੜਤਾਲ
ਅਸੀਂ ਇਨ੍ਹਾਂ ਦੋਵੇਂ ਵੀਡੀਓਜ਼ ਦੀ ਪੜਤਾਲ ਇੱਕ-ਇੱਕ ਕਰਕੇ ਕੀਤੀ।
ਪਹਿਲਾ ਵੀਡੀਓ
ਪਹਿਲੇ ਵੀਡੀਓ ਵਿਚ ਇੱਕ ਇੰਡੋਰ ਖੇਡ ਮੈਦਾਨ ਵਿਚ ਛੱਤ ਡਿੱਗਦੀ ਵੇਖੀ ਜਾ ਸਕਦੀ ਹੈ। ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਇਹ ਵੀਡੀਓ ਪੁਰਾਣਾ ਤੇ ਤਾਈਵਾਨ ਦਾ ਹੈ
ਸਾਨੂੰ NBC News ਦੀ 18 ਸਿਤੰਬਰ 2022 ਦੀ ਰਿਪੋਰਟ ਵਿਚ ਇਹ ਵੀਡੀਓ ਸਾਂਝਾ ਕੀਤਾ ਮਿਲਿਆ। ਰਿਪੋਰਟ ਨੂੰ ਸਾਂਝਾ ਕਰਦਿਆਂ ਸਿਰਲੇਖ ਦਿੱਤਾ ਗਿਆ, "Watch: Earthquake ceiling collapse scatters athletes at Taiwan sports club"
ਜਾਣਕਾਰੀ ਅਨੁਸਾਰ ਇਹ ਵੀਡੀਓ ਤਾਇਵਾਨ ਦੇ ਖੇਡ ਕਲੱਬ ਦਾ ਸੀ ਜਿਥੇ ਭੁਚਾਲ ਕਾਰਨ ਖਿਡਾਰੀਆਂ ਉੱਤੇ ਛੱਤ ਡਿੱਗ ਪੈਂਦੀ ਹੈ।
ਇਸ ਭੁਚਾਲ ਨੂੰ ਲੈ ਕੇ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਦੂਜਾ ਵੀਡੀਓ
ਇਸ ਵੀਡੀਓ ਵਿਚ ਇੱਕ ਅਪਾਰਟਮੈਂਟ ਵਿਖੇ ਬਾਥਟੱਬ ਵਿਚੋਂ ਭੁਚਾਲ ਕਾਰਨ ਪਾਣੀ ਬਾਹਰ ਨੂੰ ਆਉਂਦੇ ਵੇਖਿਆ ਜਾ ਸਕਦਾ ਹੈ। ਅਸੀਂ ਪਹਿਲੇ ਵੀਡੀਓ ਵਾਂਗ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਇਹ ਵੀਡੀਓ ਪੁਰਾਣਾ ਤੇ ਜਾਪਾਨ ਦਾ ਹੈ
ਸਾਨੂੰ ਇਹ ਵੀਡੀਓ Youtube 'ਤੇ 15 ਫਰਵਰੀ 2021 ਦਾ ਸਾਂਝਾ ਕੀਤਾ ਮਿਲਿਆ। ਇਥੇ ਮੌਜੂਦ ਜਾਣਕਾਰੀ ਅਨੁਸਾਰ ਵੀਡੀਓ ਜਾਪਾਨ ਦਾ ਹੈ ਜਿਥੇ ਜ਼ਬਰਦਸਤ ਭੁਚਾਲ ਕਾਰਨ ਇਹ ਨਜ਼ਾਰਾ ਵੇਖਣ ਨੂੰ ਮਿਲਿਆ ਸੀ।
ਇਸ ਵੀਡੀਓ ਨੂੰ RM Videos ਨਾਂਅ ਦੇ ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਅਤੇ ਸਿਰਲੇਖ ਦਿੱਤਾ ਗਿਆ ਸੀ, "Water Spills Out of Bathtub as it Shakes Rigorously During Earthquake in Japan - 1177525"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦੋਵੇਂ ਵੀਡੀਓਜ਼ ਪੁਰਾਣੇ ਪਾਏ। ਇਹ ਦੋਵੇਂ ਵੀਡੀਓਜ਼ ਪੁਰਾਣੇ ਸਨ ਤੇ ਇਨ੍ਹਾਂ ਦਾ ਫਿਲੀਪੀਂਸ ਵਿਚ ਆਏ ਭੁਚਾਲ ਨਾਲ ਕੋਈ ਸਬੰਧ ਨਹੀਂ ਸੀ।
Our Sources:
Video Uploaded On Youtube By "RM Videos" Dated 15 Feb 2021
News Report Of "NBC News" Dated 18 September 2022