ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਅਧੂਰਾ ਬਿਆਨ ਵਾਇਰਲ ਕਰ ਭਾਜਪਾ 'ਤੇ ਸਾਧੇ ਜਾ ਰਹੇ ਨਿਸ਼ਾਨੇ, Fact Check ਰਿਪੋਰਟ
Published : Mar 5, 2024, 1:37 pm IST
Updated : Mar 5, 2024, 1:37 pm IST
SHARE ARTICLE
Fact Check Edited clip viral of Minister Nitin Gadkari Interview
Fact Check Edited clip viral of Minister Nitin Gadkari Interview

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਕਲਿਪ ਅਧੂਰਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਕੇਂਦਰੀ ਸੜਕ-ਹਾਈਵੇ ਮੰਤਰੀ ਨਿਤਿਨ ਗਡਕਰੀ ਦਾ ਇੱਕ ਵੀਡੀਓ ਕਲਿਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਨ੍ਹਾਂ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, "ਅੱਜ ਪਿੰਡ, ਗਰੀਬ, ਮਜ਼ਦੂਰ ਤੇ ਕਿਸਾਨ ਇਸ ਕਰਕੇ ਦੁਖੀ ਹਨ ਕਿਓਂਕਿ ਪਿੰਡਾਂ 'ਚ ਚੰਗੇ ਰੋਡ ਨਹੀਂ ਹਨ, ਪੀਣ ਲਈ ਸਾਫ ਪਾਣੀ ਨਹੀਂ ਹੈ, ਹਸਪਤਾਲ ਚੰਗੇ ਨਹੀਂ ਹਨ ਤੇ ਨਾ ਹੀ ਸਕੂਲ ਚੰਗੇ ਹਨ।"

ਇਸ ਕਲਿਪ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਨੇ ਆਪਣੀ ਹੀ ਸਰਕਾਰ ਨੂੰ ਘੇਰੇ 'ਚ ਲੈ ਕੇ ਨਿਸ਼ਾਨੇ ਸਾਧੇ।

ਇਸ ਦਾਅਵੇ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਅਧਿਕਾਰਿਕ ਅਕਾਊਂਟਸ ਵੱਲੋਂ ਵੀ ਸਾਂਝਾ ਕੀਤਾ ਗਿਆ ਹੈ। 

ਆਪ ਪੰਜਾਬ ਵੱਲੋਂ ਇਸ ਕਲਿਪ ਨੂੰ ਰੀਲ ਬਣਾਕੇ ਸਾਂਝਾ ਕੀਤਾ ਗਿਆ ਅਤੇ ਲਿਖਿਆ ਗਿਆ, "ਭਾਜਪਾ ਆਗੂ ਨਿਤਿਨ ਗਡਕਰੀ ਨੇ ਆਪਣੀ ਹੀ ਪਾਰਟੀ ਭਾਜਪਾ ਦੀ ਕੇਂਦਰ ਸਰਕਾਰ 'ਤੇ ਬੋਲਿਆ ਹੱਲਾ"

ਇਥੇ ਇਸ ਪੋਸਟ ਨੂੰ ਕਲਿਕ ਕਰ ਵੇਖੋ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਕਲਿਪ ਅਧੂਰਾ ਹੈ। ਅਸਲ ਪੂਰੇ ਕਲਿਪ ਵਿਚ ਅੱਗੇ ਨਿਤਿਨ ਗਡਕਰੀ ਭਾਜਪਾ ਸਰਕਾਰ ਦੀ ਪ੍ਰਸ਼ੰਸਾ ਕਰਦੇ ਹਨ ਤੇ ਦੱਸਦੇ ਹਨ ਕਿ ਸਰਕਾਰ ਵੱਲੋਂ ਪਿੰਡਾਂ 'ਚ ਵਿਕਾਸ ਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਹਾਲਾਂਕਿ ਹਾਲੇ ਓਥੇ ਜ਼ਿਆਦਾ ਵਿਕਾਸ ਨਹੀਂ ਹੋ ਪਾਇਆ ਹੈ। ਇਸ ਵੀਡੀਓ ਦੇ ਅਧੂਰੇ ਕਲਿਪ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਮੀਡੀਆ ਅਦਾਰੇ The Lallantop ਦਾ ਲੋਗੋ ਲੱਗਿਆ ਹੋਇਆ ਹੈ।

ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ Lallantop ਦੇ Youtube ਪੇਜ 'ਤੇ ਵਿਜ਼ਿਟ ਕੀਤਾ। ਦੱਸ ਦਈਏ ਕਿ Lallantop ਨੇ ਨਿਤਿਨ ਗਡਕਰੀ ਨਾਲ ਦਾ ਇੰਟਰਵਿਊ 29 ਫਰਵਰੀ 2024 ਨੂੰ ਸਾਂਝਾ ਕੀਤਾ ਸੀ। ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ 'ਤੇ ਪਾਇਆ ਕਿ ਨਿਤਿਨ ਗਡਕਰੀ ਦੇ ਵਾਇਰਲ ਵੀਡੀਓ ਵਾਲੇ ਭਾਗ ਨੂੰ 18 ਮਿੰਟ 20 ਸੈਕੰਡ ਤੋਂ ਬਾਅਦ ਸੁਣਿਆ ਜਾ ਸਕਦਾ ਹੈ। 

"ਵਾਇਰਲ ਕਲਿਪ ਅਧੂਰਾ ਹੈ"

ਅਸਲ ਵੀਡੀਓ ਵਿਚ ਸਾਫ ਸੁਣਿਆ ਜਾ ਸਕਦਾ ਹੈ ਕਿ ਨਿਤਿਨ ਗਡਕਰੀ ਨੇ ਮੋਦੀ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਸੀ। ਨਿਤਿਨ ਗਡਕਰੀ ਵਾਇਰਲ ਬਿਆਨ ਤੋਂ ਬਾਅਦ ਅਗਲੀ ਗੱਲ ਸਾਫ ਕਹਿੰਦੇ ਕਿ ਇਨ੍ਹਾਂ ਇਲਾਕਿਆਂ 'ਚ ਸਸਟੇਨੇਬਲ ਵਿਕਾਸ ਹੋਇਆ ਹੈ, ਪਰ ਉਨ੍ਹਾਂ ਨਹੀਂ ਹੋਇਆ ਜਿਨ੍ਹਾਂ ਬਾਕੀ ਥਾਵਾਂ 'ਤੇ ਹੋਇਆ ਹੈ। ਗਡਕਰੀ ਇਹ ਵੀ ਕਹਿੰਦੇ ਹਨ ਕਿ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਇਲਾਕਿਆਂ 'ਚ ਕਾਫੀ ਕੰਮ ਵੇਖਣ ਨੂੰ ਮਿਲ ਰਿਹਾ ਹੈ। ਇਸ ਇੰਟਰਵਿਊ ਵਿਚ ਗਡਕਰੀ ਭਾਜਪਾ ਸਰਕਾਰ ਦੀਆਂ ਕਾਮਯਾਬੀਆਂ ਨੂੰ ਵੀ ਅੱਗੇ ਸਾਂਝਾ ਕਰਦੇ ਹਨ।

ਦੱਸ ਦਈਏ ਕਿ ਨਿਤਿਨ ਗਡਕਰੀ ਦੇ ਦਫਤਰ ਵੱਲੋਂ ਤੇ PIB ਟਵੀਟ ਵੱਲੋਂ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ। ਹੇਠਾਂ PIB Fact Check ਤੇ ਨਿਤਿਨ ਗਡਕਰੀ ਦੇ ਦਫਤਰ ਵੱਲੋਂ ਸਾਂਝਾ ਕੀਤਾ ਟਵੀਟ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਕਲਿਪ ਅਧੂਰਾ ਹੈ। ਅਸਲ ਪੂਰੇ ਕਲਿਪ ਵਿਚ ਅੱਗੇ ਨਿਤਿਨ ਗਡਕਰੀ ਭਾਜਪਾ ਸਰਕਾਰ ਦੀ ਪ੍ਰਸ਼ੰਸਾ ਕਰਦੇ ਹਨ ਤੇ ਦੱਸਦੇ ਹਨ ਕਿ ਸਰਕਾਰ ਵੱਲੋਂ ਪਿੰਡਾਂ 'ਚ ਵਿਕਾਸ ਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਹਾਲਾਂਕਿ ਹਾਲੇ ਓਥੇ ਜ਼ਿਆਦਾ ਵਿਕਾਸ ਨਹੀਂ ਹੋ ਪਾਇਆ ਹੈ। ਇਸ ਵੀਡੀਓ ਦੇ ਅਧੂਰੇ ਕਲਿਪ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
 

Our Sources:

Original Interview Video Of The Lallantop, Dated- 29 Feb 2024

X tweet of PIB Fact Check, Dated 1-March- 2024

X tweet of Office Of Nitin Gadkari, Dated 1-March- 2024

"ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ"

SHARE ARTICLE

ਸਪੋਕਸਮੈਨ FACT CHECK

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement