Fact Check: CNG ਗੈਸ ਭਰਦੇ ਸਮੇਂ ਵਾਪਰਿਆ ਸੀ ਇਹ ਹਾਦਸਾ, ਵੀਡੀਓ ਕਿਸੇ ਇਲੈਕਟ੍ਰਿਕ ਕਾਰ ਦਾ ਨਹੀਂ ਹੈ
Published : Apr 5, 2023, 7:04 pm IST
Updated : Apr 5, 2023, 7:04 pm IST
SHARE ARTICLE
Fact Check Video of CNG Car blast viral as Electric Car Blast during charging
Fact Check Video of CNG Car blast viral as Electric Car Blast during charging

ਵਾਇਰਲ ਹੋ ਰਿਹਾ ਵੀਡੀਓ ਇੱਕ CNG ਗੈਸ ਭਰਦੇ ਸਮੇਂ ਵਾਪਰੇ ਸਿਲੰਡਰ ਬਲਾਸਟ ਦਾ ਹੈ। ਇਸ ਵੀਡੀਓ ਵਿਚ ਇਲੈਕਟ੍ਰਿਕ ਕਾਰ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਗੱਡੀ 'ਚ ਬਲਾਸਟ ਹੁੰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਇੱਕ ਇਲੈਕਟ੍ਰਿਕ ਕਾਰ ਦਾ ਹੈ ਜਦੋਂ ਚਾਰਜਿੰਗ ਕਰਦੇ ਸਮੇਂ ਗੱਡੀ 'ਚ ਬ੍ਲਾਸ੍ਟ ਹੋ ਗਿਆ। ਵੀਡੀਓ ਵਾਇਰਲ ਕਰਦਿਆਂ ਇਲੈਕਟ੍ਰਿਕ ਗੱਡੀਆਂ ਨੂੰ ਖਤਰਨਾਕ ਦੱਸਿਆ ਜਾ ਰਿਹਾ ਹੈ। 

ਟਵਿੱਟਰ ਅਕਾਊਂਟ "नातिक़ 'हक़ की आवाज़'" ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "Scary - Electric car blows off while charging."

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ CNG ਗੈਸ ਭਰਦੇ ਸਮੇਂ ਵਾਪਰੇ ਸਿਲੰਡਰ ਬਲਾਸਟ ਦਾ ਹੈ। ਇਸ ਵੀਡੀਓ ਵਿਚ ਇਲੈਕਟ੍ਰਿਕ ਕਾਰ ਨਹੀਂ ਹੈ।"

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਵੀਡੀਓ CNG ਸਿਲੰਡਰ ਬਲਾਸਟ ਦਾ ਹੈ

ਸਾਨੂੰ ਉਜ਼ਬੇਕਿਸਤਾਨ ਦੇ ਸਥਾਨਕ ਮੀਡੀਆ ਅਦਾਰੇ Daryo ਦੀ ਮਾਮਲੇ ਨੂੰ ਲੈ ਕੇ ਮੀਡੀਆ ਰਿਪੋਰਟ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੀ ਗੱਡੀ ਦੇ ਦ੍ਰਿਸ਼ ਸਾਂਝੇ ਕੀਤੇ ਗਏ ਸਨ। ਖਬਰ ਅਨੁਸਾਰ ਮਾਮਲਾ ਉਜ਼ਬੇਕਿਸਤਾਨ ਦੇ ਸਮਰਕੰਦ ਇਲਾਕੇ ਦਾ ਹੈ ਜਿਥੇ CNG ਫੀਲਿੰਗ ਸਟੇਸ਼ਨ 'ਤੇ ਗੱਡੀ ਵਿਚ CNG ਗੈਸ ਭਰਦੇ ਸਮੇਂ ਧਮਾਕਾ ਹੋ ਗਿਆ ਸੀ। 

DaryoDaryo

ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਹੁਣ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਅਧਿਕਾਰਿਕ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ "Department of Emergency Situations of Samarkand region" ਦੇ ਫੇਸਬੁੱਕ ਪੇਜ 'ਤੇ ਮਾਮਲੇ ਨੂੰ ਲੈ ਕੇ ਅਧਿਕਾਰਿਕ ਜਾਣਕਾਰੀ ਸਾਂਝੀ ਕੀਤੀ ਮਿਲੀ। 

ਜਾਣਕਾਰੀ ਅਨੁਸਾਰ ਸਮਰਕੰਦ ਇਲਾਕੇ ਦਾ ਹੈ ਜਿਥੇ CNG ਫੀਲਿੰਗ ਸਟੇਸ਼ਨ 'ਤੇ ਗੱਡੀ ਵਿਚ CNG ਗੈਸ ਭਰਦੇ ਸਮੇਂ ਧਮਾਕਾ ਹੋਇਆ। 

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਕਿਸੇ ਇਲੈਕਟ੍ਰਿਕ ਕਾਰ ਧਮਾਕੇ ਦਾ ਨਹੀਂ ਬਲਕਿ CNG ਗੈਸ ਭਰਦੇ ਸਮੇਂ ਹੋਏ ਧਮਾਕੇ ਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ CNG ਗੈਸ ਭਰਦੇ ਸਮੇਂ ਵਾਪਰੇ ਸਿਲੰਡਰ ਬਲਾਸਟ ਦਾ ਹੈ। ਇਸ ਵੀਡੀਓ ਵਿਚ ਇਲੈਕਟ੍ਰਿਕ ਕਾਰ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement