
ਫੁੱਲ ਬਰਸਾਉਂਦੇ ਹੋਏ ਇਕ ਹੈਲੀਕਾਪਟਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਨਵੀਂ ਦਿੱਲੀ: ਫੁੱਲ ਬਰਸਾਉਂਦੇ ਹੋਏ ਇਕ ਹੈਲੀਕਾਪਟਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦਿਖਾਇਆ ਜਾ ਰਿਹਾ ਹੈ ਕਿ ਹੈਲੀਕਾਪਟਰ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰਾਂ 'ਤੇ ਫੁੱਲ ਬਰਸਾ ਰਿਹਾ ਹੈ।
Photo
ਭਾਰਤੀ ਫੌਜ ਨੇ ਐਤਵਾਰ (3 ਮਈ) ਨੂੰ ਕੋਰੋਨਾ ਵਾਇਰਸ ਦੌਰਾਨ ਦੇਸ਼ ਵਿਚ ਯੋਗਦਾਨ ਦੇਣ ਲਈ ਮੈਡੀਕਲ ਕਰਮਚਾਰੀਆਂ, ਪੁਲਿਸ ਕਰਮਚਾਰੀਆਂ, ਸਫਾਈ ਕਰਮਚਾਰੀਆਂ ਅਤੇ ਨਾਗਰਿਕਾਂ ਦਾ ਵੱਖਰੇ ਅੰਦਾਜ਼ ਵਿਚ ਧੰਨਵਾਦ ਕੀਤਾ। ਹਵਾਈ ਫੌਜ ਨੇ ਹਸਪਤਾਲ ਦੇ ਉੱਪਰ ਫੁੱਲ ਬਰਸਾ ਕੇ ਕੋਰੋਨਾ ਯੋਧਿਆਂ ਦਾ ਧੰਨਵਾਦ ਕੀਤਾ।
Photo
ਅਹਿਮਦਾਬਾਰ ਮੀਰਰ ਦੇ ਸੰਪਾਦਕ ਨੇ ਇਸ ਤਸਵੀਰ ਦੀ ਤੁਲਨਾ ਫਲਾਈਪਾਸਟ ਨਾਲ ਕਰਦੇ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।
Photo
ਇਸ ਤੋਂ ਬਾਅਦ ਇਸ ਤਸਵੀਰ ਨੂੰ ਕਾਂਗਰਸ ਸੰਸਦ ਮੈਂਬਰ ਮਨਿਕਮ ਟੈਗੋਰ ਸਮੇਤ ਕਈ ਲੋਕਾਂ ਨੇ ਰੀਟਵੀਟ ਕੀਤਾ। ਇਕ ਪੱਤਰਕਾਰ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਤਸਵੀਰ ਦੀ ਪੁਸ਼ਟੀ ਨਹੀਂ ਕਰਦੀ ਹੈ। ਉਹਨਾਂ ਨੂੰ ਇਹ ਤਸਵੀਰ ਵਟਸਐਪ ਦੇ ਜ਼ਰੀਏ ਮਿਲੀ ਹੈ।
Photo
ਇਸ ਤਸਵੀਰ ਨੂੰ ਮਸ਼ਹੂਰ ਫੋਟੋਗ੍ਰਾਫਰ ਅਤੁਲ ਕਸਬੇਕਰ ਨੇ ਵੀ ਰੀਟਵੀਟ ਕੀਤਾ। ਇਹਨਾਂ ਤੋਂ ਇਲਾਵਾ ਕਈ ਲੋਕਾਂ ਨੇ ਇਹ ਤਸਵੀਰ ਸ਼ੇਅਰ ਕੀਤੀ। ਹਾਲਾਂਕਿ ਇਹ ਤਸਵੀਰ ਡਿਜ਼ੀਟਲ ਤਕਨੀਕ ਦੀ ਮਦਦ ਨਾਲ ਐਡਿਟ ਕਰ ਕੇ ਬਣਾਈ ਗਈ ਹੈ।
Photo
ਦਰਅਸਲ ਪ੍ਰਵਾਸੀ ਮਜ਼ਦੂਰਾਂ ਦੀ ਇਹ ਤਸਵੀਰ ਮਾਰਚ 2020 ਦੀ ਹੈ, ਜਦੋਂ ਉਹ ਲੌਕਡਾਊਨ ਦੌਰਾਨ ਅਪਣੇ ਘਰਾਂ ਨੂੰ ਜਾ ਰਹੇ ਸੀ। ਇਸ ਤਸਵੀਰ ਨੂੰ ਏਐਫਪੀ ਫੋਟੋਗ੍ਰਾਫਰ ਮਨੀ ਸ਼ਰਮਾ ਨੇ 27 ਮਾਰਚ 2020 ਨੂੰ ਫਰੀਦਾਬਾਦ ਵਿਚ ਲਿਆ ਸੀ।
Photo
ਫੁੱਲ ਬਰਸਾ ਰਹੇ ਹੈਲੀਕਾਪਟਰ ਦੀ ਇਹ ਤਸਵੀਰ ਪੀਆਈਬੀ ਭੁਵਨੇਸ਼ਵਰ ਨੇ 3 ਮਈ 2020 ਨੂੰ ਟਵਿਟਰ 'ਤੇ ਸ਼ੇਅਰ ਕੀਤੀ ਸੀ। ਜ਼ਿਕਰਯੋਗ ਹੈ ਕਿ 3 ਮਈ ਨੂੰ ਪੂਰੇ ਦੇਸ਼ ਵਿਚ 23 ਸਥਾਨਾਂ 'ਤੇ ਹਵਾਈ ਫੌਜ ਨੇ ਫਰੰਟਲਾਈਨ ਯੋਧਿਆਂ ਨੂੰ ਧੰਨਵਾਦ ਕਰਦੇ ਹੋਏ ਫੁੱਲਾਂ ਦੀ ਵਰਖਾ ਕੀਤੀ ਸੀ।