Fact Check: ਬੰਗਾਲ ਹਿੰਸਾ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਉੜੀਸਾ ਦਾ ਪੁਰਾਣਾ ਵੀਡੀਓ
Published : May 5, 2021, 5:38 pm IST
Updated : May 5, 2021, 5:38 pm IST
SHARE ARTICLE
Fact Check: odisha's old video goes viral in the name of Bengal violence
Fact Check: odisha's old video goes viral in the name of Bengal violence

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਬੰਗਾਲ ਦਾ ਨਹੀਂ ਬਲਕਿ ਉੜੀਸਾ ਦਾ ਪੁਰਾਣਾ ਵੀਡੀਓ ਹੈ।

ਰੋਜ਼ਾਨਾ ਸਪੋਕਸਮੈਨ (ਫੈਕਟ ਚੈੱਕ ਟੀਮ): ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਕੁੱਟਮਾਰ ਕਰਦੇ ਅਤੇ ਇੱਕ ਗੱਡੀ ਨੂੰ ਤੋੜਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ TMC ਦੀ ਬੰਗਾਲ ਵਿਚ ਜਿੱਤ ਹੋਣ ਤੋਂ ਬਾਅਦ TMC ਵਰਕਰ ਭਾਜਪਾ ਵਰਕਰਾਂ ਨਾਲ ਕੁੱਟਮਾਰ ਕਰ ਰਹੇ ਹਨ ਅਤੇ ਇਲਾਕਿਆਂ ਵਿਚ ਹੁੜਦੰਗ ਮਚਾ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਬੰਗਾਲ ਦਾ ਨਹੀਂ ਬਲਕਿ ਉੜੀਸਾ ਦਾ ਪੁਰਾਣਾ ਵੀਡੀਓ ਹੈ।

 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Piklu Dev" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Smashing car windows, beating up cops, chasing them with sticks - the ‘Idea of India’ some are celebrating. Not only BJP workers, Bengal is not safe for anyone now. #BengalElection2021 #Bengal #BengalViolence" 

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

 

ਪੜਤਾਲ

ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕੀਤਾ ਅਤੇ ਵੀਡੀਓ ਦੇ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ ਨਿਊਜ਼ ਬੁਲੇਟਿਨ Kalinga TV ਦੇ ਅਧਿਕਾਰਿਕ Youtube ਚੈੱਨਲ 'ਤੇ ਅਪਲੋਡ ਮਿਲਿਆ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਦਿੱਤਾ ਗਿਆ, "Locals Sets Police Van Ablaze After Youth Dies Allegedly Being Beaten Up By Cops || News Corridor"

 

ਇਸ ਬੁਲੇਟਿਨ ਵਿਚ ਵਾਇਰਲ ਵੀਡੀਓ ਦੇ ਦ੍ਰਿਸ਼ ਸਾਫ ਵੇਖੇ ਜਾ ਸਕਦੇ ਹਨ। ਇਸ ਬੁਲੇਟਿਨ ਅਨੁਸਾਰ ਮਾਮਲਾ ਉੜੀਸਾ ਦੇ ਭਦਰਕ ਜਿਲ੍ਹੇ ਵਿਚ ਵਾਪਰਿਆ। ਕਿਓਂਕਿ ਇਹ ਖਬਰ 13 ਜਨਵਰੀ 2021 ਦੀ ਹੈ, ਇਸਤੋਂ ਸਾਫ ਹੋਇਆ ਕਿ ਮਾਮਲੇ ਦਾ ਹਾਲੀਆ ਬੰਗਾਲ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਬੁਲੇਟਿਨ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

ਇਸ ਮਾਮਲੇ ਨੂੰ ਲੈ ਕੇ ਸਾਨੂੰ The New Indian Express ਦੀ ਇੱਕ ਖਬਰ ਮਿਲੀ। ਖਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Seeing men in uniform, youth runs into pond, dies"


photo

ਖਬਰ ਅਨੁਸਾਰ ਮਾਮਲਾ ਉੜੀਸਾ ਦੇ ਭਦਰਕ ਜਿਲੇ ਅਧੀਨ ਪੈਂਦੇ ਤਿਹੜੀ ਬਲੋਕ ਦਾ ਜਿਥੇ ਪੁਲਿਸ ਦੇ ਡਰ ਤੋਂ ਇੱਕ ਨੌਜਵਾਨ ਨੇ ਤਲਾਬ ਅੰਦਰ ਛਾਲ ਮਾਰੀ ਅਤੇ ਉਸਦੀ ਮੌਤ ਹੋ ਗਈ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਬੰਗਾਲ ਦਾ ਨਹੀਂ ਬਲਕਿ ਉੜੀਸਾ ਦਾ ਪੁਰਾਣਾ ਵੀਡੀਓ ਹੈ।

Claim: ਬੰਗਾਲ ਹਿੰਸਾ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਉੜੀਸਾ ਦਾ ਪੁਰਾਣਾ ਵੀਡੀਓ

Claim By:ਫੇਸਬੁੱਕ ਯੂਜ਼ਰ "Piklu Dev"

Fact Check: ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement