Fact Check: ਜ਼ਮੀਨ ਬਂਟਵਾਰੇ ਨੂੰ ਲੈ ਕੇ ਝਗੜੇ ਭਰਾਵਾਂ ਦੇ ਵੀਡੀਓ ਨੂੰ ਹਿੰਦੂ-ਮੁਸਲਿਮ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ
Published : May 5, 2022, 3:25 pm IST
Updated : May 5, 2022, 3:25 pm IST
SHARE ARTICLE
Fact Check Video of fight between brothers for property dispute shared with communal spin
Fact Check Video of fight between brothers for property dispute shared with communal spin

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦੇ ਸੋਨੀਆ ਵਿਹਾਰ ਦਾ ਹੈ ਅਤੇ ਮਾਮਲੇ ਵਿਚ ਕੋਈ ਹਿੰਦੂ-ਮੁਸਲਮਾਨ ਐਂਗਲ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ 2 ਗੁਟਾਂ ਨੂੰ ਆਪਸ 'ਚ ਬੇਹਰਿਹਮੀ ਨਾਲ ਲੜਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਦਿੱਲੀ ਦੇ ਸੰਗਮ ਵਿਹਾਰ ਦਾ ਹੈ ਜਿਥੇ ਮੁਸਲਮਾਨਾਂ ਵੱਲੋਂ ਹਿੰਦੂਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਧਾਰਮਿਕ ਏਕਤਾ ਖਰਾਬ ਕੀਤੀ ਜਾ ਰਹੀ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦੇ ਸੋਨੀਆ ਵਿਹਾਰ ਦਾ ਹੈ ਅਤੇ ਮਾਮਲੇ ਵਿਚ ਕੋਈ ਹਿੰਦੂ-ਮੁਸਲਮਾਨ ਐਂਗਲ ਨਹੀਂ ਹੈ। ਇਹ ਮਾਮਲਾ ਜ਼ਮੀਨ ਬਂਟਵਾਰੇ ਕਰਕੇ ਹੋਈ ਕੁੱਟਮਾਰ ਦਾ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "मनोज स्वामी" ਨੇ 2 ਮਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "वीडियो जरूर देखे जहांगीर पूरी के बाद संगम विहार विकास चल रहा है कृपया हिंदू दूर रहे, विकास पूरा होने पर आपको बता दिया जाएगा जैसे काश्मीर, बंगाल केरल कर्नाटक में बता भी दिया था भगा भी दिया था ???????? दिल्ली संगम विहार की घटना मुसलमानों का आतंक और बसाओ इनको अपने आस पास एक समय आएगा यही परिणाम मिलेगा,,

ਇਸੇ ਤਰ੍ਹਾਂ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਕਈ ਸਾਰੇ ਯੂਜ਼ਰਸ ਵਾਇਰਲ ਕਰ ਰਹੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਦ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ 'ਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ NDTV ਦੀ ਖਬਰ ਮਿਲੀ ਜਿਸਦੇ ਵਿਚ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਦਾ ਇਸਤੇਮਾਲ ਸੀ। ਇਹ ਖਬਰ 30 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਸਿਰਲੇਖ ਦਿੱਤਾ ਗਿਆ ਸੀ, "दिल्ली : सोनिया विहार में प्रापर्टी विवाद पर बुजुर्गों पर जमकर चले लाठी-डंडे, वारदात का वीडियो वायरल"

 NDTV

ਖਬਰ ਅਨੁਸਾਰ ਮਾਮਲਾ ਦਿੱਲੀ ਦੇ ਸੋਨੀਆ ਵਿਹਾਰ ਦਾ ਹੈ ਜਿੱਥੇ ਜ਼ਮੀਨ ਦੇ ਬਂਟਵਾਰੇ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਝਗੜਾ ਹੋ ਗਿਆ। ਇਸ ਝਗੜੇ 'ਚ ਘਰ ਦੇ ਬਜ਼ੁਰਗਾਂ ਨੂੰ ਬੇਹਰਿਹਮੀ ਨਾਲ ਕੁੱਟਿਆ ਗਿਆ। 

ਦੱਸ ਦਈਏ ਕਿ ਇਸ ਖਬਰ 'ਚ ਇਨ੍ਹਾਂ ਦੋਵੇਂ ਭਰਾਵਾਂ ਦਾ ਨਾਂਅ ਪ੍ਰੇਮਪਾਲ ਅਤੇ ਸ਼ਿਆਮਲਾਲ ਦੱਸਿਆ ਗਿਆ ਹੈ।

ਦੱਸ ਦਈਏ ਇਸ ਖਬਰ ਵਿਚ NDTV ਦੇ ਕ੍ਰਾਈਮ ਰਿਪੋਰਟਰ Mukesh singh sengar मुकेश सिंह सेंगर ਦੇ ਟਵੀਟ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਟਵੀਟ ਵਿਚ ਵੀ ਭਰਾਵਾਂ ਦਾ ਨਾਂਅ ਪ੍ਰੇਮਪਾਲ ਅਤੇ ਸ਼ਿਆਮਲਾਲ ਦੱਸਿਆ ਗਿਆ। 

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਸੋਨੀਆ ਵਿਹਾਰ ਪੁਲਿਸ ਥਾਣਾ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਥਾਣਾ ਪ੍ਰਭਾਰੀ ਨੇ ਕਿਹਾ, "ਇਹ ਮਾਮਲੇ ਜ਼ਮੀਨੀ ਵਿਵਾਦ ਦਾ ਹੈ ਜਦੋਂ ਦੋ ਸਗੇ ਭਰਾ ਪ੍ਰੇਮਪਾਲ ਤੇ ਸ਼ਿਅਮਲਾਲ ਆਪਸ 'ਚ ਲੜ ਪਏ ਸੀ। ਇਸ ਮਾਮਲੇ ਵਿਚ ਕੋਈ ਵੀ ਫਿਰਕੂ ਰੰਗ ਨਹੀਂ ਹੈ।"

ਮਤਲਬ ਸਾਫ ਸੀ ਕਿ ਆਪਸੀ ਘਰੇਲੂ ਝਗੜੇ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦੇ ਸੋਨੀਆ ਵਿਹਾਰ ਦਾ ਹੈ ਅਤੇ ਮਾਮਲੇ ਵਿਚ ਕੋਈ ਹਿੰਦੂ-ਮੁਸਲਮਾਨ ਐਂਗਲ ਨਹੀਂ ਹੈ। ਇਹ ਮਾਮਲਾ ਜ਼ਮੀਨ ਬਂਟਵਾਰੇ ਕਰਕੇ ਹੋਈ ਕੁੱਟਮਾਰ ਦਾ ਹੈ।

Claim- After Jahangirpuri's Clash Now Muslims beating hindus in Delhi's Sangam Vihar
Claimed By- FB Page मनोज स्वामी
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement