
ਵਾਇਰਲ ਵੀਡੀਓ ਪੰਜਾਬ ਦਾ ਨਹੀਂ ਬਲਕਿ ਮਹਾਰਾਸ਼ਟਰ ਦਾ ਹੈ ਜਿਥੇ ਇੱਕ ਅਪਾਹਜ ਫਲ ਵੇਚਣ ਵਾਲੇ ਨੂੰ ਮੁਫ਼ਤ ਵਿਚ ਫਲ ਨਾ ਦੇਣ ਕਾਰਨ ਸਫਾਈ ਕਰਮਚਾਰੀ ਵੱਲੋਂ ਕੁੱਟਿਆ ਜਾਂਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਅਪਾਹਜ ਫਲ ਵੇਚਣ ਵਾਲੇ ਨੂੰ ਬੇਹਰਿਹਮੀ ਨਾਲ ਲੱਤ ਮਾਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦੇ ਲੁਧਿਆਣਾ ਦਾ ਹੈ ਜਿੱਥੇ ਪਰਵਾਸੀ ਮਜ਼ਦੂਰਾਂ ਨੇ ਇੱਕ ਪੰਜਾਬੀ ਅਪਾਹਜ ਫਲ ਵੇਚਣ ਵਾਲੇ ਨੂੰ ਕੁੱਟਿਆ।
ਫੇਸਬੁੱਕ ਪੇਜ Mr Punjab Experiment ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਪ੍ਰਵਾਸੀ ਮਜ਼ਦੂਰਾਂ ਨੇ ਕੁੱਟਿਆ ਪੰਜਾਬੀ ਬੰਦ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਮਹਾਰਾਸ਼ਟਰ ਦਾ ਹੈ ਜਿਥੇ ਇੱਕ ਅਪਾਹਜ ਫਲ ਵੇਚਣ ਵਾਲੇ ਨੂੰ ਮੁਫ਼ਤ ਵਿਚ ਫਲ ਨਾ ਦੇਣ ਕਾਰਨ ਸਫਾਈ ਕਰਮਚਾਰੀ ਵੱਲੋਂ ਕੁੱਟਿਆ ਜਾਂਦਾ ਹੈ।
ਪੜ੍ਹੋ ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵੀਡੀਓ ਪੰਜਾਬ ਦਾ ਨਹੀਂ ਹੈ
ਸਾਨੂੰ ਮਾਮਲੇ ਨੂੰ ਲੈ ਕੇ NDTV India ਦਾ 4 ਮਈ ਨੂੰ ਕੀਤਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਵਾਇਰਲ ਵੀਡੀਓ ਨੂੰ ਮਹਾਰਾਸ਼ਟਰ ਦਾ ਦੱਸਿਆ ਗਿਆ। ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ, "#Maharashtra: मुफ्त में केला नहीं देने पर सफाईकर्मी ने दिव्यांग ठेलेवाले को पीटा"
#Maharashtra: मुफ्त में केला नहीं देने पर सफाईकर्मी ने दिव्यांग ठेलेवाले को पीटा pic.twitter.com/kAmDfIIRSa
— NDTV India (@ndtvindia) May 4, 2023
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਨਿਊਜ਼ ਸਰਚ ਕਰਨਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਤੋਂ ਸਾਬਿਤ ਹੋਇਆ ਕਿ ਵੀਡੀਓ ਪੰਜਾਬ ਦਾ ਨਹੀਂ ਬਲਕਿ ਮਹਾਰਾਸ਼ਟਰ ਦਾ ਹੈ।
NDTV ਦੀ ਰਿਪੋਰਟ ਮੁਤਾਬਕ, "ਮਹਾਰਾਸ਼ਟਰ ਦੇ ਭਯੰਦਰ 'ਚ ਮੁਫਤ 'ਚ 4 ਕੇਲੇ ਦੇਣ ਤੋਂ ਇਨਕਾਰ ਕਰਨ 'ਤੇ ਇਕ ਅਪਾਹਜ ਫਲ ਵੇਚਣ ਵਾਲੇ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦਾ ਦੋਸ਼ ਸਵੀਪਰ 'ਤੇ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਪੀੜਤ ਭਾਈੰਦਰ ਪੱਛਮੀ 'ਚ ਠਾਕੁਰ ਗਲੀ ਦੇ ਬਾਹਰ ਆਪਣੀ ਰੇਹੜੀ 'ਤੇ ਕੇਲੇ ਵੇਚ ਰਿਹਾ ਸੀ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਕੋਲੋਂ ਚਾਰ ਕੇਲੇ ਮੁਫ਼ਤ ਮੰਗੇ ਸਨ ਤੇ ਜਦੋਂ ਪੀੜਤ ਨੇ ਮੁਫ਼ਤ ਵਿਚ ਕੇਲੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਗੱਲ ਨੂੰ ਲੈ ਕੇ ਗੁੱਸੇ 'ਚ ਆਏ ਸਵੀਪਰ ਨੇ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।"
ਦੱਸ ਦਈਏ ਰਿਪੋਰਟਾਂ 'ਚ ਮੌਜੂਦ ਜਾਣਕਾਰੀ ਅਨੁਸਾਰ ਸਵੀਪਰ ਖਿਲਾਫ ਕੇਸ ਦਰਜ ਹੋ ਗਿਆ ਸੀ ਅਤੇ ਜੇਕਰ ਗੱਲ ਕੀਤੀ ਜਾਵੇ ਅਪਾਹਜ ਫਲ ਵੇਚਣ ਵਾਲੇ ਦੀ ਤਾਂ ਕਿਸੇ ਵੀ ਰਿਪੋਰਟ 'ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਵਿਅਕਤੀ ਪੰਜਾਬੀ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਮਹਾਰਾਸ਼ਟਰ ਦਾ ਹੈ ਜਿਥੇ ਇੱਕ ਅਪਾਹਜ ਫਲ ਵੇਚਣ ਵਾਲੇ ਨੂੰ ਮੁਫ਼ਤ ਵਿਚ ਫਲ ਨਾ ਦੇਣ ਕਾਰਨ ਸਫਾਈ ਕਰਮਚਾਰੀ ਵੱਲੋਂ ਕੁੱਟਿਆ ਜਾਂਦਾ ਹੈ।