Fact Check: ਰਾਹੁਲ ਗਾਂਧੀ ਦੇ ਅਧੂਰੇ ਵੀਡੀਓ ਨੂੰ ਵਾਇਰਲ ਕਰ ਉਨ੍ਹਾਂ ਦੇ ਅਕਸ 'ਤੇ ਸਾਧੇ ਜਾ ਰਹੇ ਨਿਸ਼ਾਨੇ 
Published : Sep 5, 2022, 6:41 pm IST
Updated : Sep 5, 2022, 6:42 pm IST
SHARE ARTICLE
Fact Check Cropped video of Rahul Gandhi shared to mislead peoples
Fact Check Cropped video of Rahul Gandhi shared to mislead peoples

ਜੇਕਰ ਪੂਰੇ ਵੀਡੀਓ ਨੂੰ ਵੇਖਿਆ ਜਾਵੇ ਤਾਂ ਰਾਹੁਲ ਨੇ ਨੇ ਨਾਲ ਦੀ ਨਾਲ ਆਪਣੀ ਗਲਤੀ ਸੁਧਾਰੀ ਸੀ।

RSFC (Team Mohali)- ਰਾਹੁਲ ਗਾਂਧੀ ਨੇ ਦੇਸ਼ ਵਿਚ ਵਧ ਰਹੀ ਮਹਿੰਗਾਈ ਖਿਲਾਫ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸ ਦੇ ਹੱਲਾ ਬੋਲ ਪ੍ਰੋਗਰਾਮ 'ਚ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਸੀ। ਹੁਣ ਇਸੇ ਸੰਬੋਧਨ ਦੇ ਵੀਡੀਓ ਕਲਿਪ ਨੂੰ ਵਾਇਰਲ ਕਰ ਰਾਹੁਲ ਗਾਂਧੀ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ 11 ਸੈਕੰਡ ਦੀ ਕਲਿਪ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਆਟੇ ਨੂੰ ਲੀਟਰ ਵਿਚ ਤੋਲੇ ਜਾਣ ਦੀ ਗੱਲ ਕਹੀ।

ਰੋਜ਼ਾਨਾ ਸਪੋਕਸਮੈਨ ਨਾ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਜੇਕਰ ਪੂਰੇ ਵੀਡੀਓ ਨੂੰ ਵੇਖਿਆ ਜਾਵੇ ਤਾਂ ਰਾਹੁਲ ਨੇ ਨੇ ਨਾਲ ਦੀ ਨਾਲ ਆਪਣੀ ਗਲਤੀ ਸੁਧਾਰੀ ਸੀ ਅਤੇ ਹੁਣ ਯੂਜ਼ਰਸ ਇੱਕ ਕਲਿਪ ਨੂੰ ਵਾਇਰਲ ਕਰ ਉਨ੍ਹਾਂ ਦੇ ਅਕਸ 'ਤੇ ਨਿਸ਼ਾਨੇ ਸਾਧ ਰਹੇ ਹਨ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Raj Puri" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਆਟਾ ਕਾਂਗਰਸ ਸਰਕਾਰ ਵੇਲੇ 22 ਰੁਪਏ ਲੀਟਰ ਸੀ ਹੁਣ 40 ਰੁਪਏ ਲੀਟਰ ਹੈ। ਰਾਹੁਲ ਗਾਂਧੀ"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਅਸੀਂ ਕੀਵਰਡ ਸਰਚ ਜਰੀਏ ਰਾਹੁਲ ਗਾਂਧੀ ਦੀ ਨਵੀਆਂ ਵੀਡੀਓਜ਼ ਨੂੰ ਲੱਭਣਾ ਸ਼ੁਰੂ ਕੀਤਾ।

ਸਾਨੂੰ ANI ਦੇ Youtube ਚੈਨਲ 'ਤੇ ਰਾਹੁਲ ਗਾਂਧੀ ਦਾ ਇਹ ਸੰਬੋਧਨ ਮਿਲਿਆ। ਅਦਾਰੇ ਨੇ 4 ਸਤੰਬਰ 2022 ਨੂੰ ਇਹ ਸੰਬੋਧਨ ਸ਼ੇਅਰ ਕਰਦਿਆਂ ਲਿਖਿਆ,. "LIVE: Rahul Gandhi addresses ‘Mehangai Par Halla Bol’ rally at Ramlila Maidan in Delhi"

YT VideoYT Video

ਇਹ ਸੰਬੋਧਨ ਰਾਹੁਲ ਗਾਂਧੀ ਵੱਲੋਂ ਮਹਿੰਗਾਈ ਖਿਲਾਫ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸ ਦੇ ਹੱਲਾ ਬੋਲ ਪ੍ਰੋਗਰਾਮ ਦੌਰਾਨ ਦਿੱਤਾ ਗਿਆ ਸੀ। ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ।

ਅਸੀਂ ਪਾਇਆ ਕਿ ਵਾਇਰਲ ਕਲਿਪ ਵਾਲਾ ਭਾਗ 9 ਮਿੰਟ 50 ਸੈਕੰਡ ਤੋਂ ਬਾਅਦ ਅਉਂਦਾ ਹੈ ਅਤੇ ਰਾਹੁਲ ਗਾਂਧੀ ਨਾਲ ਦੀ ਨਾਲ ਦੀ ਆਪਣੀ ਗਲਤੀ ਨੂੰ ਸੁਧਾਰਦੇ ਹਨ।, "ਰਾਹੁਲ ਗਾਂਧੀ ਕਹਿੰਦੇ ਹਨ, “2014 ਵਿੱਚ ਆਟਾ 22 ਰੁਪਏ ਲੀਟਰ, ਅੱਜ 40 ਰੁਪਏ ਲੀਟਰ, ‘KG’।” ਮਤਲਬ ਸਾਫ ਸੀ ਕਿ ਕਿਲੋਗ੍ਰਾਮ ਵਾਲੀ ਗੱਲ ਨੂੰ ਕੱਟ ਕੇ ਯੂਜ਼ਰਸ ਰਾਹੁਲ ਗਾਂਧੀ 'ਤੇ ਨਿਸ਼ਾਨੇ ਸਾਧ ਰਹੇ ਹਨ।

26 ਮਿੰਟ 54 ਸੈਕਿੰਡ ਦੇ ਇਸ ਵੀਡੀਓ ‘ਚ ਵਾਇਰਲ ਕਲਿੱਪ ਦਾ ਹਿੱਸਾ 9 ਮਿੰਟ 47 ਸੈਕਿੰਡ ਤੱਕ ਸੁਣਿਆ ਜਾ ਸਕਦਾ ਹੈ।

"ਦਰਅਸਲ, ਆਟੇ ਦੀ ਕੀਮਤ ਦੱਸਣ ਤੋਂ ਪਹਿਲਾਂ ਰਾਹੁਲ ਗਾਂਧੀ ਖਾਣ ਵਾਲੇ ਤੇਲ ਸਮੇਤ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਗੱਲ ਕਰ ਰਹੇ ਸਨ। ਇਸੇ ਲੜੀ ਤਹਿਤ ਰਾਹੁਲ ਗਾਂਧੀ ਨੇ ਆਟੇ ਦੀ ਕੀਮਤਾਂ ਨੂੰ ਵੀ ਲਿਟਰ ਵਿੱਚ ਮਾਪੇ ਜਾਣ ਦੀ ਗੱਲ ਕਹੀ ਸੀ ਪਰ ਉਨ੍ਹਾਂ ਨੇ ਤੁਰੰਤ ਆਟੇ ਨੂੰ ਕਿਲੋਗ੍ਰਾਮ ‘ਚ ਮਾਪਣ ਦੀ ਗੱਲ ਕਹਿ ਕੇ ਆਪਣੀ ਗਲਤੀ ਨੂੰ ਸੁਧਾਰਿਆ।"

ਨਤੀਜਾ - ਰੋਜ਼ਾਨਾ ਸਪੋਕਸਮੈਨ ਨਾ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਜੇਕਰ ਪੂਰੇ ਵੀਡੀਓ ਨੂੰ ਵੇਖਿਆ ਜਾਵੇ ਤਾਂ ਰਾਹੁਲ ਨੇ ਨੇ ਨਾਲ ਦੀ ਨਾਲ ਆਪਣੀ ਗਲਤੀ ਸੁਧਾਰੀ ਸੀ ਅਤੇ ਹੁਣ ਯੂਜ਼ਰਸ ਇੱਕ ਕਲਿਪ ਨੂੰ ਵਾਇਰਲ ਕਰ ਉਨ੍ਹਾਂ ਦੇ ਅਕਸ 'ਤੇ ਨਿਸ਼ਾਨੇ ਸਾਧ ਰਹੇ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement