Fact Check: ED ਦੀ ਰੇਡ ਦਾ ਇਹ ਵੀਡੀਓ ਕਲਕੱਤਾ ਦਾ ਹੈ, ਇਸਦਾ ਗੁਜਰਾਤ ਦੇ ਆਪ ਆਗੂ ਨਾਲ ਕੋਈ ਸਬੰਧ ਨਹੀਂ
Published : Oct 5, 2022, 8:21 pm IST
Updated : Oct 5, 2022, 8:21 pm IST
SHARE ARTICLE
Fact Check Old video of ED raid in Kolkata shared with fake claim
Fact Check Old video of ED raid in Kolkata shared with fake claim

ਵਾਇਰਲ ਹੋ ਰਿਹਾ ਵੀਡੀਓ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਰੇਡ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਰੋੜਾਂ ਰੁਪਇਆ ਇਸ ਰੇਡ ਵਿਚ ਫੜ੍ਹਿਆ ਗਿਆ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਗੁਜਰਾਤ ਦਾ ਹੈ ਜਿਥੇ ਆਮ ਆਦਮੀ ਪਾਰਟੀ ਦੇ ਆਗੂ ਸ਼ੇਖਰ ਅਗਰਵਾਲ ਦੇ ਘਰ ਰੇਡ ਹੋਈ ਅਤੇ ਕਰੋੜਾਂ ਰੁਪਇਆ ਬਰਾਮਦ ਕੀਤਾ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Dhongi AAP" ਨੇ 5 ਅਕਤੂਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਗੁਜਰਾਤ ਚੋਣਾਂ ਸੱਭ ਤੋਂ ਗਰੀਬ ਆਮ ਆਦਮੀਆਂ ਦੇ ਘਰ ਰੇਡ ਹੋਈ ਦੇਖ ਲਓ ਬਸ ਇੰਨੇ ਕੁ ਪੈਸੇ ਮਿਲੇ। ਕੇਜਰੀਵਾਲ ਦਾ ਸੱਭ ਤੋਂ ਕਰੀਬੀ ਨੇਤਾ ਸ਼ੇਖਰ ਅਗਰਵਾਲ।"

 ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਵੀਡੀਓ ਕਲਕੱਤਾ ਦਾ ਹੈ

ਸਾਨੂੰ ਇਹ ਵੀਡੀਓ ਟਵਿੱਟਰ 'ਤੇ 10 ਸਤੰਬਰ 2022 ਦਾ ਸ਼ੇਅਰ ਕੀਤਾ ਮਿਲਿਆ। ਟਵਿੱਟਰ ਯੂਜ਼ਰ "" ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਲਕੱਤਾ ਦਾ ਦੱਸਿਆ ਅਤੇ ਕੈਪਸ਼ਨ ਲਿਖਿਆ, "#ED recovers over Rs 40 crores amidst raids from a #Kolkata-based businessman Nesar Ahmed Khan in connection with mobile gaming app fraud. Khan’s son Amir launched an app E-Nuggets, which was designed for the purpose of defrauding public. Counting still goin in."

ਡਿਸਕ੍ਰਿਪਸ਼ਨ ਅਨੁਸਾਰ ਇਹ ਮਾਮਲਾ ਕਲਕੱਤਾ ਦਾ ਹੈ ਜਿਥੇ ਇੱਕ ਗੇਮਿੰਗ ਫਰੌਡ ਐੱਪ ਸਬੰਧ 'ਚ ਇੱਕ ਵਪਾਰੀ ਦੇ ਘਰ ਰੇਡ ਕੀਤੀ ਜਾਂਦੀ ਹੈ ਅਤੇ 40 ਕਰੋੜ ਤੋਂ ਵੱਧ ਪੇਸ਼ ਬਰਾਮਦ ਹੁੰਦਾ ਹੈ। 

ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਅਤੇ ਉਨ੍ਹਾਂ ਖਬਰਾਂ ਵਿਚ ਇਸ ਵੀਡੀਓ ਦਾ ਵੀ ਇਸਤੇਮਾਲ ਕੀਤਾ ਗਿਆ ਸੀ। 

ਇਸ ਮਾਮਲੇ ਨੂੰ ਲੈ ਕੇ NDTV ਨੇ 11 ਸਤੰਬਰ 2022 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Heaps Of Cash Found At Kolkata Firm In Raid, Counting Machines Busy"

NDTV ReportNDTV Report

ਇਸ ਖਬਰ ਵਿਚ ਵਾਇਰਲ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ ਅਤੇ ਖਬਰ ਅਨੁਸਾਰ, "ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਤਲਾਸ਼ੀ ਮੁਹਿੰਮ ਦੌਰਾਨ ਕੋਲਕਾਤਾ ਵਿੱਚ ਇੱਕ ਕਾਰੋਬਾਰੀ ਦੇ ਘਰੋਂ 17 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਕੀਤੀ ਗਈ ਹੈ। ਐਂਟੀ ਮਨੀ ਲਾਂਡਰਿੰਗ ਏਜੰਸੀ ਨੇ ਕੋਲਕਾਤਾ ਵਿੱਚ ਛੇ ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਇੱਕ ਗਾਰਡਨ ਰੀਚ ਖੇਤਰ ਵੀ ਸ਼ਾਮਲ ਹੈ, ਜਿੱਥੇ ਈਡੀ ਨੇ ਬਰਾਮਦ ਕੀਤੀ ਰਕਮ ਦੀ ਗਿਣਤੀ ਕਰਨ ਲਈ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਲਿਆਂਦੀਆਂ। ਸ਼ਨੀਵਾਰ ਸਵੇਰੇ ਆਮਿਰ ਖਾਨ ਦੇ ਘਰ ਤਲਾਸ਼ੀ ਸ਼ੁਰੂ ਕੀਤੀ ਗਈ, ਜਿਸ ਬਾਰੇ ਈਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਏਜੰਸੀ ਨਾਲ ਸਹਿਯੋਗ ਨਹੀਂ ਕਰ ਰਿਹਾ ਹੈ। ਨਕਦੀ ਦੀ ਗਿਣਤੀ ਐਤਵਾਰ ਸਵੇਰੇ ਖਤਮ ਹੋ ਗਈ। ਈਡੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ 17 ਕਰੋੜ 32 ਲੱਖ ਰੁਪਏ ਬਰਾਮਦ ਕੀਤੇ ਗਏ ਹਨ।"

ਮਤਲਬ ਸਾਫ ਸੀ ਕਿ ਮਾਮਲਾ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ।

ਅੱਗੇ ਵੱਧਦਿਆਂ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਗੁਜਰਾਤ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਆਗੂ 'ਤੇ ਹਾਲੀਆ ਅਜੇਹੀ ਰੇਡ ਹੋਈ ਹੈ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ ਜਿਹੜੀ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।

Claim- Video of ED's Raid on AAP Gujarat leader Shekhar Aggarwal House 
Claimed By- FB Page Dhongi AAP
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement